AAP ਨੂੰ ਪੰਜਾਬ 'ਚ ਮਿਲੀ ਜਿੱਤ ਦੀ ਖੁਮਾਰ ਲੋਕਾਂ ਦੇ ਸਿਰ ਚੜਿਆ, ਵਿਆਹ 'ਚ ਝਾੜੂ ਫੜ੍ਹ ਕੇ ਕੀਤਾ ਡਾਂਸ
ਵਿਆਹ ਸਮਾਗਮ 'ਚ ਪਹੁੰਚੇ ਪਰਿਵਾਰਕ ਮੈਂਬਰਾਂ ਅਤੇ ਮਹਿਮਾਨਾਂ ਨੇ ਪੰਜਾਬੀ ਗੀਤ 'ਤੇਰੇ ਯਾਦ ਨੁੰ ਦੱਬਣ ਨੂਂ ਫਿਰਦੇ ਸੀ ਪਰ ਦਬਦਾ ਕਿੱਥੇ ਹੈ' 'ਤੇ ਡਾਂਸ ਕੀਤਾ। ਇਸ ਗੀਤ ਨਾਲ ਭਗਵੰਤ ਮਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ।
Viral Video: Punjabi groom dances with broom on wedding after Aam Aadmi Party wins Punjab Elections
ਬਠਿੰਡਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਦਾ ਖੁਮਾਰ ਆਮ ਲੋਕਾਂ ਦੇ ਸਿਰਾਂ 'ਤੇ ਚੜ੍ਹ ਕੇ ਬੋਲ ਰਿਹਾ ਹੈ। ਇਸ ਦਾ ਤਾਜ਼ਾ ਨਜ਼ਾਰਾ ਬਠਿੰਡਾ 'ਚ ਇੱਕ ਵਿਆਹ ਸਮਾਗਮ ਦੌਰਾਨ ਵੇਖਣ ਨੂੰ ਮਿਲਿਆ ਜਦੋਂ ਡੀਜੇ ’ਤੇ ਡਾਂਸ ਦੌਰਾਨ ਫਰਸ਼ 'ਤੇ ਬੈਠੇ ਸਾਰੇ ਲੋਕ ਹੱਥਾਂ 'ਚ ਝਾੜੂ ਲੈ ਕੇ ਨੱਚਣ ਲੱਗ ਗਏ। ਉਥੇ ਮੌਜੂਦ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਨੇ ਵੀ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਹੈ, ਉਹ ਫਲੌਰ 'ਤੇ ਨੱਚਣ ਲਈ ਆਉਣ।
View this post on Instagram
ਦੱਸ ਦਈਏ ਕਿ ਮਾਮਲਾ ਬਠਿੰਡਾ ਦੇ ਕੇਸਰੀ ਕਲਾਥ ਹਾਊਸ ਦੇ ਮਾਲਕ ਪਰਮਜੀਤ ਸਿੰਘ ਦੇ ਲੜਕੇ ਦੇ ਵਿਆਹ ਦਾ ਹੈ। ਪਰਮਜੀਤ ਸਿੰਘ ਪੁੱਤਰ ਮਿਲਨ ਪ੍ਰੀਤ ਸਿੰਘ ਦਾ ਵਿਆਹ 10 ਮਾਰਚ ਦੀ ਸ਼ਾਮ ਸਿਰਸਾ ਦੇ ਪਿੰਡ ਰਾਣੀਆਂ ਦੀ ਲੜਕੀ ਗੁਰਸ਼ਰਨ ਕੌਰ ਨਾਲ ਹੋਇਆ। ਵਿਆਹ ਦੀ ਰਸਮ ਕਿਊਜ਼ੀਲੈਂਡ ਰਿਜ਼ੋਰਟ ਵਿੱਚ ਹੋਈ। ਇਸ ਦੌਰਾਨ ਵਿਆਹ 'ਚ ਪਹੁੰਚੇ ਮਹਿਮਾਨਾਂ ਨੇ ਨੱਚ ਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ। ਭੰਗੜਾ ਕਰ ਰਹੇ ਸਾਰੇ ਮਹਿਮਾਨਾਂ ਨੇ ਹੱਥਾਂ ਵਿੱਚ ਝਾੜੂ ਫੜ ਲਏ।
ਵਿਆਹ ਸਮਾਗਮ 'ਚ ਪਹੁੰਚੇ ਪਰਿਵਾਰਕ ਮੈਂਬਰਾਂ ਅਤੇ ਮਹਿਮਾਨਾਂ ਨੇ ਪੰਜਾਬੀ ਗੀਤ 'ਤੇਰੇ ਯਾਦ ਨੁੰ ਦੱਬਣ ਨੂਂ ਫਿਰਦੇ ਸੀ ਪਰ ਦਬਦਾ ਕਿੱਥੇ ਹੈ' 'ਤੇ ਡਾਂਸ ਕੀਤਾ। ਇਸ ਗੀਤ ਨਾਲ ਭਗਵੰਤ ਮਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਉਨ੍ਹਾਂ ਦੇ ਕਈ ਵੀਡੀਓਜ਼ ਬੈਕਗ੍ਰਾਊਂਡ 'ਚ ਇਸ ਗਾਣੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ। ਵਿਆਹ ਦੌਰਾਨ ਜੱਟਾ ਸ਼੍ਰੇਆਮ ਤੂੰ ਤਾਂ ਥੱਕਾ ਕਰਦਾ ਗੀਤ 'ਤੇ ਵੀ ਮਹਿਮਾਨਾਂ ਨੇ ਡੀਜੇ 'ਤੇ ਖੂਬ ਡਾਂਸ ਕੀਤਾ।
ਆਪ ਦੀ ਲਹਿਰ 'ਚ ਪੰਜਾਬ ਦੇ ਦਿੱਗਜ ਉੱਡੇ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਅਤੇ 92 ਸੀਟਾਂ 'ਤੇ ਕਬਜ਼ਾ ਕੀਤਾ। ਪਾਰਟੀ ਨੇ ਸੂਬੇ ਵਿੱਚ ਪਹਿਲੀ ਵਾਰ ਪੂਰਨ ਬਹੁਮਤ ਹਾਸਲ ਕੀਤਾ ਹੈ। ਇਸ ਦੇ ਨਾਲ ਹੀ 'ਆਪ' ਦੀ ਇਸ ਹਨੇਰੀ 'ਚ ਸੂਬੇ ਦੀ ਸਿਆਸਤ ਦੇ ਕਈ ਦਿੱਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚੋਣ ਹਾਰ ਗਏ।
ਇਹ ਵੀ ਪੜ੍ਹੋ: Punjab Rajya Sabha 'ਚ ਸਭ ਤੋਂ ਪੁਰਾਣੀ ਸਿੱਖ ਪਾਰਟੀ ਦਾ ਇੱਕ ਵੀ ਮੈਂਬਰ ਨਹੀਂ ਹੋਵੇਗਾ, ਕਾਂਗਰਸ ਨੂੰ ਵੀ ਝੱਲਣਾ ਪਵੇਗਾ ਨੁਕਸਾਨ