ਮੌਸਮ ਵਿਭਾਗ ਦੀ ਚੇਤਾਵਨੀ! ਪੰਜਾਬ ਤੇ ਹਰਿਆਣਾ 'ਚ ਅਗਲੇ ਤਿੰਨ ਦਿਨ ਤਕ ਧੂੜ ਭਰੀ ਹਨ੍ਹੇਰੀ ਤੇ ਬਾਰਸ਼
ਪੱਛਮੀ ਗੜਬੜ ਪਹਿਲਾਂ ਹੀ ਜੰਮੂ ਤੇ ਕਸ਼ਮੀਰ ਖੇਤਰ 'ਚ ਨਜ਼ਰ ਆਈ ਹੈ। ਇਕ ਚੱਕਰਵਾਤੀ ਤਬਦੀਲੀ ਪੱਛਮੀ ਰਾਜਸਥਾਨ ਤੇ ਇਸ ਦੇ ਨਾਲ ਲੱਗਦੇ ਪਾਕਿਸਤਾਨ ਖੇਤਰ 'ਚ ਬਣੀ ਹੋਈ ਹੈ।
ਚੰਡੀਗੜ੍ਹ: ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਵੇਖੀਆਂ ਗਈਆਂ ਹਨ। ਮੌਸਮ ਦੇ ਮਿਜਾਜ ਇਕ ਵਾਰ ਬਦਲ ਰਹੇ ਹਨ। ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ, ਅੰਬਾਲਾ ਤੇ ਕਰਨਾਲ 'ਚ ਮੀਂਹ ਤੇ ਬੱਦਲਵਾਈ ਦੇ ਨਾਲ-ਨਾਲ ਧੂੜ ਭਰੀ ਹਨ੍ਹੇਰੀ ਤੇ ਤੇਜ਼ ਹਵਾਵਾਂ ਚੱਲੀਆਂ। ਉੱਥੇ ਹੀ ਕੌਮੀ ਰਾਜਧਾਨੀ ਦਿੱਲੀ ਦੇ ਪਾਲਮ ਅਤੇ ਸਫ਼ਦਰਜੰਗ 'ਚ ਵੀ ਹਲਕੀ ਬਾਰਸ਼ ਦਰਜ ਕੀਤੀ ਸੀ। ਮੌਸਮ ਦੀ ਇਸ ਗਤੀਵਿਧੀ ਦੇ ਚਲਦਿਆਂ ਅਗਲੇ 3 ਦਿਨਾਂ 'ਚ ਤੇਜ਼ ਹਵਾਵਾਂ ਚੱਲਣ ਤੇ ਧੂੜ੍ਹ ਭਰੀ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ।
ਪੱਛਮੀ ਗੜਬੜ ਪਹਿਲਾਂ ਹੀ ਜੰਮੂ ਤੇ ਕਸ਼ਮੀਰ ਖੇਤਰ 'ਚ ਨਜ਼ਰ ਆਈ ਹੈ। ਇਕ ਚੱਕਰਵਾਤੀ ਤਬਦੀਲੀ ਪੱਛਮੀ ਰਾਜਸਥਾਨ ਤੇ ਇਸ ਦੇ ਨਾਲ ਲੱਗਦੇ ਪਾਕਿਸਤਾਨ ਖੇਤਰ 'ਚ ਬਣੀ ਹੋਈ ਹੈ। ਇਹ ਚੱਕਰਵਾਤ 6 ਤੋਂ 8 ਮਈ ਵਿਚਕਾਰ ਹਰਿਆਣਾ ਤੇ ਪੰਜਾਬ 'ਚ ਪਹੁੰਚ ਕੇ ਤੂਫ਼ਾਨ ਅਤੇ ਮੀਂਹ ਲਿਆ ਸਕਦਾ ਹੈ। ਇਹ ਗਤੀਵਿਧੀ 9 ਮਈ ਨੂੰ ਥੋੜੇ ਸਮੇਂ ਲਈ ਬਰੇਕ ਤੋਂ ਬਾਅਦ ਜਾਰੀ ਰਹੇਗੀ ਤੇ ਸੰਭਵ ਤੌਰ 'ਤੇ ਪਹਿਲਾਂ ਦੀ ਤੁਲਨਾ 'ਚ ਹੋਰ ਤੇਜ਼ੀ ਹੋ ਜਾਵੇਗੀ।
ਪੰਜਾਬ ਤੇ ਹਰਿਆਣਾ ਦੇ ਹੇਠਲੇ ਇਲਾਕੇ ਇਸ ਚੱਕਰਵਾਤੀ ਦਬਾਅ 'ਚ ਆਉਣਗੇ। ਪੰਜਾਬ ਦੇ ਦੋਆਬਾ ਅਤੇ ਮਾਲਵਾ ਖੇਤਰ ਦੇ ਮੈਦਾਨੀ ਇਲਾਕਿਆਂ 'ਚ ਇਨ੍ਹਾਂ 3 ਦਿਨਾਂ 'ਚ ਮੌਸਮ ਵਿੱਚ ਤਬਦੀਲੀ ਨਜ਼ਰ ਆਵੇਗੀ। ਪਠਾਨਕੋਟ, ਜਲੰਧਰ, ਅੰਮ੍ਰਿਤਸਰ, ਰੋਪੜ, ਚੰਡੀਗੜ੍ਹ, ਅੰਬਾਲਾ, ਕਰਨਾਲ, ਯਮੁਨਾਨਗਰ ਤੇ ਪੰਚਕੂਲਾ ਆਉਣ ਵਾਲੀਆਂ ਮੌਸਮ ਗਤੀਵਿਧੀਆਂ ਲਈ ਪਸੰਦੀਦਾ ਥਾਵਾਂ ਹੋਣਗੀਆਂ। ਯਕੀਨੀ ਤੌਰ 'ਤੇ ਸੰਵੇਦਨਸ਼ੀਲ ਤੂਫਾਨੀ ਗਤੀਵਿਧੀਆਂ ਬਾਅਦ ਦੁਪਹਿਰ ਅਤੇ ਸ਼ਾਮ ਸਮੇਂ ਹੋਣਗੀਆਂ। ਹਵਾਵਾਂ ਦੀ ਰਫ਼ਤਾਰ 60-70 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਵੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: Chandigarh Corona Curfew: ਲੌਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤਾ ਕੋਰਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin