(Source: ECI/ABP News)
ਪੰਜਾਬ, ਹਰਿਆਣਾ ਤੇ ਦਿੱਲੀ ’ਚ ਵਿਗੜਿਆ ਮੌਸਮ, ਜਾਣੋ 17 ਮਾਰਚ ਤੱਕ ਦੀ ਭਵਿੱਖਬਾਣੀ
ਆਉਣ ਵਾਲੇ ਪੂਰੇ ਹਫ਼ਤੇ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦਿੱਲੀ ਦੇ ਕਈ ਇਲਾਕਿਆਂ ’ਚ ਲੋਕ ਮੀਂਹ ਦੇ ਬਾਵਜੂਦ ਸਾਇਕਲਿੰਗ ਕਰਦੇ ਵੇਖੇ ਗਏ।
![ਪੰਜਾਬ, ਹਰਿਆਣਾ ਤੇ ਦਿੱਲੀ ’ਚ ਵਿਗੜਿਆ ਮੌਸਮ, ਜਾਣੋ 17 ਮਾਰਚ ਤੱਕ ਦੀ ਭਵਿੱਖਬਾਣੀ Weather updates Haryana, Punjab and Delhi rain ਪੰਜਾਬ, ਹਰਿਆਣਾ ਤੇ ਦਿੱਲੀ ’ਚ ਵਿਗੜਿਆ ਮੌਸਮ, ਜਾਣੋ 17 ਮਾਰਚ ਤੱਕ ਦੀ ਭਵਿੱਖਬਾਣੀ](https://feeds.abplive.com/onecms/images/uploaded-images/2021/03/10/67363e0a262f8f930d887fda210e1a25_original.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਅੱਜ ਸਵੇਰ ਤੋਂ ਹੀ ਵਰਖਾ ਹੋ ਰਹੀ ਹੈ। ਪੰਜਾਬ, ਹਰਿਆਣਾ ਦੇ ਵੀ ਬਹੁਤੇ ਇਲਾਕਿਆਂ ’ਚ ਹਲਕਾ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸਾਰਾ ਦਿਨ ਹੀ ਇੰਝ ਹਲਕਾ ਮੀਂਹ ਪੈਂਦਾ ਰਹੇਗਾ।
ਭਾਰਤੀ ਮੌਸਮ ਵਿਗਿਆਨ ਭਵਨ ਅਨੁਸਾਰ ਸਵੇਰੇ 5:30 ਵਜੇ ਘੱਟੋ-ਘੱਟ ਤਾਪਮਾਨ 18. ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੀਂਹ ਕਾਰਨ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ।
ਆਉਣ ਵਾਲੇ ਪੂਰੇ ਹਫ਼ਤੇ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦਿੱਲੀ ਦੇ ਕਈ ਇਲਾਕਿਆਂ ’ਚ ਲੋਕ ਮੀਂਹ ਦੇ ਬਾਵਜੂਦ ਸਾਇਕਲਿੰਗ ਕਰਦੇ ਵੇਖੇ ਗਏ। ਪਿਛਲੇ ਦਿਨਾਂ ਤੋਂ ਗਰਮੀ ਕੁਝ ਵਧ ਗਈ ਸੀ, ਜਿਸ ਕਾਰਣ ਸਾਇਕਲਾਂ ਉੱਤੇ ਬਹੁਤ ਘੱਟ ਲੋਕ ਵੇਖੇ ਗਏ ਸਨ।
ਆਉਣ ਵਾਲੇ ਦਿਨਾਂ ਲਈ ਦਿੱਲੀ ਦੇ ਮੌਸਮ ਦਾ ਅਨੁਮਾਨ:
13 ਮਾਰਚ – ਪਾਰਾ ਦੋ ਡਿਗਰੀ ਸੈਲਸੀਅਸ ਡਿੱਗ ਸਕਦਾ ਹੈ। ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਬਣਿਆ ਰਹੇਗਾ। ਹਲਕੀ ਧੁੰਦ ਰਹੇਗੀ ਤੇ ਆਸਮਾਨ ਸਾਫ਼ ਰਹੇਗਾ।
14 ਮਾਰਚ – ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ। ਸਵੇਰ ਵੇਲੇ ਮੌਸਮ ਠੰਢਾ ਰਹੇਗਾ। ਹਲਕੇ ਬੱਦਲ ਛਾਏ ਰਹਿਣਗੇ ਤੇ ਹਲਕੀ ਧੁੰਦ ਰਹੇਗੀ।
15 ਮਾਰਚ – ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ। ਆਸਮਾਨ ਸਾਫ਼ ਰਹੇਗਾ। ਸਵੇਰ ਸਮੇਂ ਹਲਕੀ ਧੁੰਦ ਰਹੇਗੀ।
16 ਮਾਰਚ – ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹੇਗਾ। ਆਸਮਾਨ ਸਾਫ਼ ਰਹੇਗਾ। ਸਵੇਰ ਸਮੇਂ ਧੁੰਦ ਛਾਈ ਰਹੇਗੀ।
17 ਮਾਰਚ – ਘੱਟੋ-ਘੱਟ ਤਾਪਮਾਨ 17–18 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਹਲਕੇ ਬੱਦਲ ਰਹਿਣਗੇ ਤੇ ਨਾਲ ਹੀ ਸਵੇਰ ਸਮੇਂ ਧੁੰਦ ਛਾਈ ਰਹੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)