Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Prices at Record High: ਕਣਕ ਦੇ ਭਾਅ ਸਾਰੇ ਰਿਕਾਰਡ ਤੋੜ ਰਹੇ ਹਨ। ਆਟਾ ਮਿੱਲਾਂ ਦੀ ਮਜ਼ਬੂਤ ਮੰਗ ਦੇ ਵਿਚਕਾਰ ਸਪਲਾਈ ਵਿੱਚ ਗਿਰਾਵਟ ਕਰਕੇ ਸੋਮਵਾਰ ਨੂੰ ਕਣਕ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਆਂ।
Wheat Prices at Record High: ਕਣਕ ਦੇ ਭਾਅ ਸਾਰੇ ਰਿਕਾਰਡ ਤੋੜ ਰਹੇ ਹਨ। ਆਟਾ ਮਿੱਲਾਂ ਦੀ ਮਜ਼ਬੂਤ ਮੰਗ ਦੇ ਵਿਚਕਾਰ ਸਪਲਾਈ ਵਿੱਚ ਗਿਰਾਵਟ ਕਰਕੇ ਸੋਮਵਾਰ ਨੂੰ ਕਣਕ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਆਂ। ਆਟਾ ਮਿੱਲਾਂ ਮੁਤਾਬਕ ਮੰਡੀ ਵਿੱਚ ਕਣਕ ਦੀ ਸਪਲਾਈ ਸੀਮਤ ਹੈ। ਰਿਕਾਰਡ ਭਾਅ ਦੇਣ ਦੇ ਬਾਵਜੂਦ ਆਟਾ ਮਿੱਲਾਂ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੀਆਂ।
ਉਧਰ, ਰਿਕਾਰਡ ਕੀਮਤਾਂ ਨਾਲ ਪ੍ਰਚੂਨ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਜੇਕਰ ਮਹਿੰਗਾਈ ਵਧਦੀ ਹੈ ਤਾਂ ਇਸ ਦਾ ਅਸਰ RBI ਦੇ ਵਿਆਜ ਦਰਾਂ 'ਚ ਕਟੌਤੀ ਦੇ ਫੈਸਲੇ 'ਤੇ ਪੈ ਸਕਦਾ ਹੈ। ਦੱਸ ਦਈਏ ਕਿ ਦਸੰਬਰ ਵਿੱਚ ਸਰਕਾਰ ਨੇ ਅਨਾਜ ਦੀ ਉਪਲਬਧਤਾ ਵਧਾਉਣ ਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਪਾਰੀਆਂ ਲਈ ਸਟਾਕ ਸੀਮਾ ਘਟਾ ਦਿੱਤੀ ਸੀ। ਹਾਲਾਂਕਿ ਸਰਕਾਰ ਦੀ ਇਹ ਪਹੁੰਚ ਕੀਮਤਾਂ ਨੂੰ ਹੇਠਾਂ ਲਿਆਉਣ ਵਿੱਚ ਅਸਫਲ ਰਹੀ ਹੈ। ਸਰਕਾਰ ਦੇ ਉਪਰੋਕਤ ਫੈਸਲੇ ਤੋਂ ਬਾਅਦ ਵੀ ਨਵੀਂ ਦਿੱਲੀ ਵਿੱਚ ਕਣਕ ਦਾ ਭਾਅ 33,000 ਰੁਪਏ ਪ੍ਰਤੀ ਟਨ ਦੇ ਆਸ-ਪਾਸ ਚੱਲ ਰਿਹਾ ਹੈ।
ਅਪ੍ਰੈਲ 'ਚ ਇਹ 24,500 ਰੁਪਏ ਤੋਂ ਜ਼ਿਆਦਾ ਸੀ। ਇਸ ਦੇ ਨਾਲ ਹੀ ਪਿਛਲੇ ਸੀਜ਼ਨ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 22,750 ਰੁਪਏ ਤੋਂ ਜ਼ਿਆਦਾ ਸੀ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਭੰਡਾਰਨ ਸੀਮਾ ਸਪਲਾਈ ਵਿੱਚ ਸੁਧਾਰ ਕਰਨ ਤੇ ਕੀਮਤਾਂ ਨੂੰ ਘਟਾਉਣ ਵਿੱਚ ਅਸਫਲ ਰਹੀ ਹੈ। ਇਹ ਦਰਸਾਉਂਦਾ ਹੈ ਕਿ ਪ੍ਰਾਈਵੇਟ ਕੰਪਨੀਆਂ ਕੋਲ ਕੁਝ ਸਪਲਾਈ ਹੈ ਤੇ ਸਰਕਾਰ ਨੂੰ ਆਪਣੇ ਭੰਡਾਰਾਂ ਵਿੱਚੋਂ ਹੋਰ ਕਣਕ ਥੋਕ ਗਾਹਕਾਂ ਨੂੰ ਵੇਚਣ ਦੀ ਲੋੜ ਹੈ।
ਐਫਸੀਆਈ ਹਰ ਹਫ਼ਤੇ ਕਣਕ ਵੇਚ ਰਿਹਾ
ਭਾਰਤੀ ਖੁਰਾਕ ਨਿਗਮ (ਐਫਸੀਆਈ) ਹਰ ਹਫ਼ਤੇ ਥੋਕ ਗਾਹਕਾਂ ਨੂੰ 100,000 ਟਨ ਕਣਕ ਵੇਚ ਰਿਹਾ ਹੈ, ਪਰ ਇਹ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ। ਨਵੰਬਰ ਵਿੱਚ ਸਰਕਾਰ ਨੇ ਮਾਰਚ 2025 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਵਿੱਚ ਥੋਕ ਗਾਹਕਾਂ ਨੂੰ ਰਾਜ ਦੇ ਭੰਡਾਰਾਂ ਵਿੱਚੋਂ 2.5 ਮਿਲੀਅਨ ਟਨ ਕਣਕ ਵੇਚਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਹ ਪਿਛਲੇ ਸੀਜ਼ਨ ਵਿੱਚ ਵੇਚੇ ਗਏ ਲਗਪਗ 10 ਮਿਲੀਅਨ ਟਨ ਨਾਲੋਂ ਬਹੁਤ ਘੱਟ ਹੈ। ਐਫਸੀਆਈ ਕੋਲ ਸੀਮਤ ਕਣਕ ਹੈ ਜਿਸ ਕਾਰਨ ਉਹ ਪ੍ਰਾਈਵੇਟ ਕੰਪਨੀਆਂ ਨੂੰ ਜ਼ਿਆਦਾ ਕਣਕ ਮੁਹੱਈਆ ਕਰਵਾਉਣ ਦੇ ਸਮਰੱਥ ਨਹੀਂ। ਦਸੰਬਰ ਦੀ ਸ਼ੁਰੂਆਤ ਵਿੱਚ ਰਾਜ ਦੇ ਗੋਦਾਮਾਂ ਵਿੱਚ ਕਣਕ ਦਾ ਸਟਾਕ 20.6 ਮਿਲੀਅਨ ਟਨ ਸੀ, ਜੋ ਪਿਛਲੇ ਸਾਲ ਦੇ 19.2 ਮਿਲੀਅਨ ਟਨ ਨਾਲੋਂ ਥੋੜ੍ਹਾ ਵੱਧ ਹੈ।