ਪੜਚੋਲ ਕਰੋ
Advertisement
ਕੋਰੋਨਾ ਨੇ ਕੀਤਾ ਪੰਜਾਬੀਆਂ ਦਾ ਲਹੂ ਚਿੱਟਾ, ਮ੍ਰਿਤਕਾਂ ਨੂੰ ਚਾਰ ਮੋਢੇ ਵੀ ਨਹੀਂ ਹੋ ਰਹੇ ਨਸੀਬ
ਕੋਰੋਨਾ ਦੀ ਦਹਿਸ਼ਤ ਨੇ ਪੰਜਾਬੀਆਂ ਦਾ ਖੂਨ ਚਿੱਟਾ ਕਰ ਦਿੱਤਾ ਹੈ। ਪੰਜਾਬ ਵਿੱਚ ਪਰਿਵਾਰਕ ਮੈਂਬਰ ਕੋਰੋਨਾ ਪੀੜਤਾਂ ਦੇ ਸਸਕਾਰ ਤੋਂ ਦੂਰ ਭੱਜ ਰਹੇ ਹਨ। ਲੋਕ ਮ੍ਰਿਤਕ ਦੇਹਾਂ ਲੈਣ ਤੋਂ ਇਨਕਾਰ ਕਰ ਰਹੇ ਹਨ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਦੀ ਦਹਿਸ਼ਤ ਨੇ ਪੰਜਾਬੀਆਂ ਦਾ ਖੂਨ ਚਿੱਟਾ ਕਰ ਦਿੱਤਾ ਹੈ। ਪੰਜਾਬ ਵਿੱਚ ਪਰਿਵਾਰਕ ਮੈਂਬਰ ਕੋਰੋਨਾ ਪੀੜਤਾਂ ਦੇ ਸਸਕਾਰ ਤੋਂ ਦੂਰ ਭੱਜ ਰਹੇ ਹਨ। ਲੋਕ ਮ੍ਰਿਤਕ ਦੇਹਾਂ ਲੈਣ ਤੋਂ ਇਨਕਾਰ ਕਰ ਰਹੇ ਹਨ। ਕੋਰੋਨਾ ਪੀੜਤਾਂ ਦੀਆਂ ਅੰਤਿਮ ਰਸਮਾਂ ਵਿੱਚ ਕੋਈ ਸ਼ਾਮਲ ਹੋਣ ਲਈ ਤਿਆਰ ਨਹੀਂ ਹੈ। ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਅੱਗੇ ਆ ਕੇ ਇਹ ਰਸਮਾਂ ਨਿਭਾਉਣੀਆਂ ਪੈ ਰਹੀਆਂ ਹਨ।
79 ਮਰੀਜ਼ਾਂ ਵਿੱਚੋਂ, ਸੱਤ ਕੋਰੋਨਾ ਨਾਲ ਮੌਤਾਂ ਹੋਈਆਂ ਤੇ ਤਿੰਨ ਉਦਾਹਰਨਾਂ ਸਨ-
ਤਾਜ਼ਾ ਘਟਨਾ ਵਿੱਚ 5 ਅਪ੍ਰੈਲ ਨੂੰ ਇੱਕ ਔਰਤ ਦਾ ਸਸਕਾਰ ਲੁਧਿਆਣਾ ਵਿੱਚ ਅਧਿਕਾਰੀਆਂ ਨੇ ਕੀਤਾ ਕਿਉਂਕਿ ਪਰਿਵਾਰ ਨੇ ਵਾਇਰਸ ਦੇ ਸੰਕਰਮਣ ਦੇ ਡਰੋਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਹੋਰ ਕੇਸ ਵਿੱਚ, ਸਸਕਾਰ ਮਾਲ ਸਟਾਫ ਵੱਲੋਂ ਕੀਤਾ ਗਿਆ ਸੀ ਕਿਉਂਕਿ ਪੂਰਾ ਪਰਿਵਾਰ ਅਲੱਗ-ਥਲੱਗ ਸੀ। ਪਿਛਲੇ ਹਫ਼ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਤੀਜੀ ਘਟਨਾ ਵਿੱਚ, ਲੋਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਸਸਕਾਰ ਕਰਨ ਲਈ ਪਿੰਡ ਵਿੱਚ ਜਗ੍ਹਾ ਨਹੀਂ ਦਿੱਤੀ।
ਸਪੈਸ਼ਲ ਚੀਫ ਸੈਕਟਰੀ ਕੇਬੀਐਸ ਸਿੱਧੂ, ਜੋ ਰਾਜ-ਵਿਆਪੀ ਕੋਰੋਨਾਵਾਇਰਸ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਇੰਚਾਰਜ ਹਨ, ਨੇ ਟਵੀਟ ਕਰ ਦੱਸਿਆ,
ਸਿੱਧੂ ਨੇ ਅਧਿਕਾਰੀਆਂ ਨੂੰ ਪਛਾਣਨ ਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਡਿਊਟੀ ਦੇ ਸੱਦੇ ਤੋਂ ਉਪਰ ਤੇ ਉਸ ਤੋਂ ਵੀ ਵੱਧ ਚੜ੍ਹ ਕਿ ਕੰਮ ਕਰ ਰਹੇ ਹਨ। ਸਿੱਧੂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਵਿੱਚ 29 ਮਾਰਚ ਨੂੰ ਕੋਵਿਡ-19 ਨਾਲ ਮਰਨ ਵਾਲੇ ਹਰਭਜਨ ਸਿੰਘ ਦੇ ਕੇਸ ਦਾ ਹਵਾਲਾ ਦਿੱਤਾ।
ਸਿੱਧੂ ਨੇ ਕਿਹਾ,
ਤਾਜ਼ਾ ਮਾਮਲੇ ਵਿੱਚ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 5 ਅਪ੍ਰੈਲ ਨੂੰ ਲੁਧਿਆਣਾ ਨਿਵਾਸੀ ਸੁਰਿੰਦਰ ਕੌਰ ਦਾ ਅੰਤਿਮ ਸਸਕਾਰ ਕੀਤਾ। ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਉਸ ਦਾ ਸਸਕਾਰ ਕਰਨਾ ਉਨ੍ਹਾਂ ਦਾ ਫਰਜ਼ ਹੈ।
ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਵੀਡੀਓ ਰਾਹੀਂ ਕਿਹਾ ਕਿ ਪਰਿਵਾਰ ਸ਼ਮਸ਼ਾਨਘਾਟ ਪਹੁੰਚਿਆ ਪਰ 100 ਮੀਟਰ ਦੀ ਦੂਰੀ ‘ਤੇ ਖੜ੍ਹੀ ਕਾਰ ਵਿੱਚ ਬੈਠਾ ਰਿਹਾ। ਇੱਥੋਂ ਤੱਕ ਉਨ੍ਹਾਂ ਨੇ ਚਿਤਾ ਨੂੰ ਅੱਗ ਤੱਕ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਾਰੀ ਰਸਮ ਡਿਊਟੀ ਮੈਜਿਸਟ੍ਰੇਟ ਜਸਬੀਰ ਸਿੰਘ ਨੇ ਨਿਭਾਈ।
" ਸਸਕਾਰ ਲਈ ਆਖਰੀ ਦਸਤਾਵੇਜ਼ ਵਿਆਪਕ ਹੋ ਸਕਦੇ ਹਨ ਪਰ ਅਸਲ ਮੁਸੀਬਤ ਉਸ ਵਕਤ ਪੈਂਦੀ ਹੈ ਜਦੋਂ ਕੋਈ ਵੀ ਮ੍ਰਿਤਕ ਦੇ ਪੁੱਤਰਾਂ ਤੇ ਧੀਆਂ ਸਣੇ ਸ਼ਮਸ਼ਾਨ ਘਾਟ ਵਿੱਚ ਸ਼ਾਮਲ ਸਟਾਫ ਵੀ ਲਾਸ਼ ਨੂੰ ਹੱਥ ਲਾਉਣ ਲਈ ਤਿਆਰ ਨਹੀਂ ਹੁੰਦਾ।” "ਇੱਥੇ ਫੀਲਡ ਰੈਵੀਨਿਊ ਏਜੰਸੀ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਅੱਗੇ ਹੋ ਕੇ ਇਹ ਕੰਮ ਕਰ ਰਹੇ ਹਨ। "
-
" ਉਸ ਦਾ ਪੂਰਾ ਪਰਿਵਾਰ ਅਲੱਗ ਥਲੱਗ ਵਾਰਡ ਵਿੱਚ ਸੀ ਕਿਉਂਕਿ ਉਨ੍ਹਾਂ ਦਾ ਕੋਰੋਨਾ ਟੈਸਟ ਸਕਾਰਾਤਮਕ ਸੀ। ਪਿੰਡ ਦਾ ਕੋਈ ਵੀ ਸਸਕਾਰ ਕਰਨ ਵਿੱਚ ਸਹਾਇਤਾ ਲਈ ਅੱਗੇ ਨਹੀਂ ਆਇਆ।ਮੋਰਾਂਵਾਲੀ ਦੇ ਪਟਵਾਰੀ ਜਗੀਰ ਸਿੰਘ ਨੂੰ ਸਸਕਾਰ ਦਾ ਪ੍ਰਬੰਧ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਸ ਨੇ ਬਿਨਾਂ ਕਿਸੇ ਝਿਜਕ ਦੇ ਆਪਣਾ ਫਰਜ਼ ਨਿਭਾਇਆ। "
-
" ਜਗੀਰ ਸਿੰਘ ਤੇ ਉਸ ਦੇ ਭਾਈਚਾਰੇ ਦੇ ਬਹੁਤ ਸਾਰੇ ਹੋਰ ਲੋਕ ਇਸ ਮੁਸ਼ਕਲ ਸਮੇਂ ਵਿੱਚ ਚੁੱਪਚਾਪ ਆਪਣੀ ਡਿਊਟੀ ਨਿਭਾਅ ਰਹੇ ਹਨ। ਉਹ ਸਾਡੀ ਤਾੜੀਆਂ ਤੇ ਪ੍ਰਸ਼ੰਸਾ ਦੇ ਹੱਕਦਾਰ ਹਨ। ਉਨ੍ਹਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਜਗੀਰ ਸਿੰਘ ਦੇ ਉੱਤਮ ਇਸ਼ਾਰੇ ਲਈ ਉਸ ਨੂੰ ਸਨਮਾਨਿਤ ਕਰ ਤੇ ਸ਼ਲਾਘਾ ਕੀਤੀ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਆਈਪੀਐਲ
ਆਟੋ
ਪੰਜਾਬ
Advertisement