Punjab News: ਮੁੱਖ ਮੰਤਰੀ ਨੇ ਮੰਤਰੀ ਨੂੰ 'ਝਿੜਕਿਆ' ਤਾਂ ਵਿਰੋਧੀਆਂ ਨੇ ਸਾਧੇ ਨਿਸ਼ਾਨੇ, ਜਿੰਪਾ ਬੋਲੇ-ਤੁਸੀਂ ਨਹੀਂ ਸਮਝੋਗੇ
ਬ੍ਰਮ ਸ਼ੰਕਰ ਜਿੰਪ ਨੇ ਕਿਹਾ ਕਿ, ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ ਪਰ ਤੁਸੀਂ ਇਹ ਨਹੀਂ ਸਮਝੋਗੇ। ਇਹੀ ਕਾਰਣ ਹੈ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤਾਂ ਦੇ ਹਲਾਤਾਂ ਦਾ ਜਾਇਜ਼ਾ ਲੈਣ ਮੌਕੇ ਕੈਬਨਿਟ ਮੰਤਰੀ ਦੀ 'ਕਲਾਸ' ਲਾਈ ਗਈ ਜਿਸ ਤੋਂ ਬਾਅਦ ਵਿਰੋਧੀ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ। ਹੁਣ ਇਸ ਮਾਮਲੇ ਵਿੱਚ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਤੁਸੀਂ ਨਹੀਂ ਸਮਝੋਗੇ
ਬ੍ਰਮ ਸ਼ੰਕਰ ਜਿੰਪ ਨੇ ਕਿਹਾ ਕਿ, ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ ਪਰ ਤੁਸੀਂ ਇਹ ਨਹੀਂ ਸਮਝੋਗੇ। ਇਹੀ ਕਾਰਣ ਹੈ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ ਪਰ ਤੁਸੀਂ ਇਹ ਨਹੀਂ ਸਮਝੋਗੇ। ਇਹੀ ਕਾਰਣ ਹੈ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। https://t.co/YNFADZJ4Ke
— Bram Shanker Sharma - Jimpa (@BJimpaAAP) August 18, 2023
ਦਰਅਸਲ, ਸੀਐਮ ਭਗਵੰਤ ਮਾਨ ਬੀਤੀ ਸ਼ਾਮ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਹੁਸ਼ਿਆਰਪੁਰ ਪਹੁੰਚੇ ਸਨ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਇੱਥੋਂ ਦੇ ਵਿਧਾਇਕ ਵੀ ਹਨ। ਇਸੇ ਲਈ ਉਨ੍ਹਾਂ ਦੇ ਨਾਲ ਹੋਣਾ ਤੈਅ ਸੀ। ਦੌਰੇ ਦੌਰਾਨ ਮੀਡੀਆ ਨੇ ਸੀਐਮ ਮਾਨ ਨੂੰ ਘੇਰ ਲਿਆ ਤੇ ਹੜ੍ਹਾਂ ਨਾਲ ਸਬੰਧਤ ਸਵਾਲ ਕੀਤੇ। ਇਸ ਦੌਰਾਨ ਮੰਤਰੀ ਜ਼ਿੰਪਾ ਨੇ ਸੀਐਮ ਮਾਨ ਨੂੰ ਕਿਹਾ ਕਿ ਉਹ ਅੱਗੇ ਚੱਲਣ ਤੇ ਕਿਸਾਨਾਂ ਨੂੰ ਮਿਲਣ ਪਰ ਸੀਐਮ ਮਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਲਝੇ ਰਹੇ। ਮੰਤਰੀ ਜਿੰਪਾ ਨੇ ਫਿਰ ਕਿਹਾ ਕਿ ਅਜੇ ਹੋਰ ਅੱਗੇ ਜਾਣਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਗੁੱਸਾ ਆ ਗਿਆ।
ਆਖਰ ਵਿੱਚ ਮੁੱਖ ਮੰਤਰੀ ਖਿਝ ਗਏ ਤੇ ਮੰਤਰੀ ਜਿੰਪਾ ਦੀ ਕਲਾਸ ਲਾ ਦਿੱਤੀ। ਇਸ ਤੋਂ ਬਾਅਦ ਮੰਤਰੀ ਜਿੰਪਾ ਮੁੱਖ ਮੰਤਰੀ ਤੋਂ ਹੱਥ ਜੋੜ ਕੇ ਮੁਆਫੀ ਮੰਗਦੇ ਹੀ ਨਜ਼ਰ ਆਏ। ਇਸ ਮਾਮਲੇ ਦੇ ਸਾਹਮਣੇ ਤੋਂ ਬਾਅਦ ਮੁੱਖ ਮੰਤਰੀ ਦੇ ਇਸ ਵਤੀਰੇ ਨੂੰ ਹੰਕਾਰੀ ਕਿਹਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਬਾਬਤ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਕੈਬਨਿਟ ਮੰਤਰੀ ਵੱਲੋਂ ਕੋਈ ਬਿਆਨ ਸਾਂਝਾ ਕੀਤਾ ਗਿਆ ਹੈ।