Punjab Government Debt: ਪੰਜਾਬ ਸਰਕਾਰ ਕੇਂਦਰ ਤੋਂ ਕਰਜ਼ਾ ਲੈ ਕੇ ਕਿੱਥੇ ਕਰ ਰਹੀ ਖ਼ਰਚ ? ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਦੀ ਕੀਤੀ ਮੰਗ
ਪਰਮਬੰਸ ਰੋਮਾਣਾ ਨੇ ਕਿਹਾ ਕਿ ਇੰਨੇ ਟੈਕਸ ਲਾਉਣ ਦੇ ਬਾਵਜੂਦ ਅਤੇ ਸੁਵਿਧਾ ਕੇਂਦਰਾਂ ਵਿਚ ਸੇਵਾਵਾਂ ਦੇ ਖਰਚ ਵਿਚ ਵਾਧਾ ਕਰਨਾ ਤੇ ਡ੍ਰਾਇਵਿੰਗ ਲਾਇਸੰਸ ਤੇ ਅਸਲਾ ਫੀਸ ਵਿਚ ਵਾਧਾ ਕਰਨ ਦੇ ਬਾਵਜੂਦ ਸਰਕਾਰ ਕੋਲ ਪ੍ਰਾਪਤੀਆਂ ਦੇ ਨਾਂਅ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।
Punjab News: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (AAP) ਸਰਕਾਰ ਨੇ 12500 ਕਰੋੜ ਰੁਪਏ ਦੇ ਨਵੇਂ ਟੈਕਸ ਲਗਾ ਕੇ ਆਮ ਆਦਮੀ ਦੇ ਸਿਰ ਵੱਡਾ ਬੋਝ ਪਾਇਆ ਹੈ ਅਤੇ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੌਰਾਨ ਇੱਕ ਲੱਖ ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ ਪਰ ਬੁਨਿਆਦੀ ਢਾਂਚੇ ਦਾ ਇੱਕ ਵੀ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਤੇ ਨਾ ਹੀ ਕੋਈ ਸਮਾਜ ਭਲਾਈ ਸਕੀਮ ਸ਼ੁਰੂ ਕੀਤੀ ਹੈ। ਪਾਰਟੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਆਪ ਸਰਕਾਰ ਨੇ ਕਰਜ਼ੇ ਦਾ ਇਹ ਪੈਸਾ ਕਿੱਥੇ ਖਰਚ ਕੀਤਾ ਹੈ।
ਆਪਣੇ ਪ੍ਰਚਾਰ ਵਾਸਤੇ ਪੰਜਾਬ ਨੂੰ ਕੀਤਾ ਕੰਗਾਲ
ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ (Parambans Singh Romana) ਨੇ ਕਿਹਾ ਕਿ ਵਿੱਤੀ ਕੁਪ੍ਰਬੰਧਨ, ਘਪਲੇਬਾਜ਼ੀ ਤੇ ਇਸ਼ਤਿਹਾਰਬਾਜ਼ੀ ’ਤੇ ਕੀਤੇ ਵੱਡੇ ਖਰਚ ਦੇਸ਼ ਭਰ ਵਿਚ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਵਾਸਤੇ ਕੀਤੇ ਜਾ ਰਹੇ ਹਨ ਅਤੇ ਪੈਸਾ ਹੋਰ ਰਾਜਾਂ ਵਿਚ ਪਾਰਟੀ ਦੇ ਪ੍ਰਚਾਰ ਵਾਸਤੇ ਹੈਲੀਕਪਾਟਰ ਤੇ ਵਿਸ਼ੇਸ਼ ਹਵਾਈ ਜਹਾਜ਼ ਵਰਤਣ ’ਤੇ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਗਿਆ ਹੈ ਤੇ ਇਸਦੇ ਸਿਰ ਕਰਜ਼ਾ ਕੁੱਲ ਘਰੇਲੂ ਉਤਪਾਦ ਦਾ 46.81 ਫੀਸਦੀ ’ਤੇ ਪਹੁੰਚ ਗਿਆ ਹੈ।
Held a PC today on the financial situation of Punjab.
— Parambans Singh Romana (@ParambansRomana) September 10, 2024
The real story and numbers of Punjab’s finances under AAP govt‼️
Why does the AAP govt not want the discussion and debate to focus on Punjab’s financial situation ‼️
Pls listen ….ਜ਼ਰੂਰ ਸੁਣੋ I@AamAadmiParty… pic.twitter.com/XXvXwZysB7
ਕਰੋੜਾਂ ਦਾ ਟੈਕਸ ਲੋਕਾਂ ਉੱਤੇ ਮੜ੍ਹਿਆ
ਰੋਮਾਣਾ ਨੇ ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ’ਤੇ ਟੈਕਸ ਮੜ੍ਹ ਦਿੱਤੇ ਹਨ ਭਾਵੇਂ ਉਨ੍ਹਾਂ ਵਿੱਚ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿਚ ਤਿੰਨ ਗੁਣਾ ਵਾਧਾ ਕਰਨਾ (600 ਕਰੋੜ ਰੁਪਏ), ਬਿਜਲੀ ਸਬਸਿਡੀ ਖ਼ਤਮ ਕਰਨਾ (1800 ਕਰੋੜ ਰੁਪਏ), ਬਿਜਲੀ ਦਰਾਂ ਵਿਚ ਵਾਧਾ ਕਰਨਾ (7800 ਕਰੋੜ ਰੁਪਏ), ਕਲੈਕਟਰ ਫੀਸ ਵਿਚ ਵਾਧਾ ਕਰਨਾ (2000 ਕਰੋੜ ਰੁਪਏ), ਬੱਸ ਕਿਰਾਇਆਂ ਵਿਚ ਵਾਧਾ ਕਰਨਾ (150 ਕਰੋੜ ਰੁਪਏ), ਮੋਟਰ ਵਹੀਕਲ ਟੈਕਸ (100 ਕਰੋੜ ਰੁਪਏ) ਦਾ ਵਾਧਾ ਕਰਨਾ, ਪੁਰਾਣੇ ਵਾਹਨਾਂ ’ਤੇ ਗ੍ਰੀਨ ਟੈਕਸ (100 ਕਰੋੜ ਰੁਪਏ) ਅਤੇ ਕਰਜ਼ਿਆਂ ’ਤੇ ਲਾਏ ਟੈਕਸ (1500 ਕਰੋੜ ਰੁਪਏ) ਸ਼ਾਮਲ ਹਨ।
ਟੈਕਸ ਲਾਉਣ ਦੇ ਬਾਵਜੂਦ ਲੋਕਾਂ ਵਾਸਤੇ ਕੱਖ ਨਹੀਂ ਕੀਤਾ
ਪਰਮਬੰਸ ਰੋਮਾਣਾ ਨੇ ਕਿਹਾ ਕਿ ਇੰਨੇ ਟੈਕਸ ਲਾਉਣ ਦੇ ਬਾਵਜੂਦ ਅਤੇ ਸੁਵਿਧਾ ਕੇਂਦਰਾਂ ਵਿਚ ਸੇਵਾਵਾਂ ਦੇ ਖਰਚ ਵਿਚ ਵਾਧਾ ਕਰਨਾ ਤੇ ਡ੍ਰਾਇਵਿੰਗ ਲਾਇਸੰਸ ਤੇ ਅਸਲਾ ਫੀਸ ਵਿਚ ਵਾਧਾ ਕਰਨ ਦੇ ਬਾਵਜੂਦ ਸਰਕਾਰ ਕੋਲ ਪ੍ਰਾਪਤੀਆਂ ਦੇ ਨਾਂਅ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ। ਰੋਮਾਣਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਕਦੇ ਵੀ ਸੂਬੇ ਦੇ ਵਿੱਤੀ ਹਾਲਾਤ ਦੀ ਗੱਲ ਕਿਉਂ ਨਹੀਂ ਕਰਦੇ ਤੇ ਕਦੇ ਵੀ ਇਹ ਕਿਉਂ ਨਹੀਂ ਦੱਸਿਆ ਕਿ ਪੰਜਾਬ ਦਾ ਮਾਲੀਆ ਘਾਟਾ ਲਗਾਤਾਰ ਕਿਉਂ ਵੱਧ ਰਿਹਾ ਹੈ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਕਿਉਂ ਨਹੀਂ ਮਿਲ ਰਹੀ।