ਪੜਚੋਲ ਕਰੋ
Advertisement
ਆਖਰ ਕਿਉਂ ਆਇਆ ਪੰਜਾਬ 'ਚ ਹੜ੍ਹ? ਸੀਬੀਆਈ ਤੋਂ ਮੰਗੀ ਜਾਂਚ
ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਾਰਸ਼ ਨਾਲ ਪੰਜਾਬ ਡੁੱਬ ਗਿਆ। ਚਰਚਾ ਹੈ ਕਿ ਇਸ ਪਿੱਛੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਲਾਪ੍ਰਵਾਹੀ ਹੈ। ਇਹ ਇਲਜ਼ਾਮ ਆਮ ਜਨਤਾ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ ਵੀ ਲਾ ਰਹੀਆਂ ਹਨ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਹ ਕੁਦਰਤੀ ਆਫਤ ਹੈ। ਇਸ ਪਿੱਛੇ ਕਿਸੇ ਦਾ ਕੋਈ ਹੱਥ ਨਹੀਂ।
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਾਰਸ਼ ਨਾਲ ਪੰਜਾਬ ਡੁੱਬ ਗਿਆ। ਚਰਚਾ ਹੈ ਕਿ ਇਸ ਪਿੱਛੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਲਾਪ੍ਰਵਾਹੀ ਹੈ। ਇਹ ਇਲਜ਼ਾਮ ਆਮ ਜਨਤਾ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ ਵੀ ਲਾ ਰਹੀਆਂ ਹਨ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਹ ਕੁਦਰਤੀ ਆਫਤ ਹੈ। ਇਸ ਪਿੱਛੇ ਕਿਸੇ ਦਾ ਕੋਈ ਹੱਥ ਨਹੀਂ।
ਦਰਅਸਲ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਪੰਜਾਬ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ। ਚਰਚਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸ ਬਾਰੇ ਪਹਿਲਾਂ ਕੋਈ ਚੇਤਾਵਨੀ ਜਾਰੀ ਨਹੀਂ ਕੀਤਾ। ਇਸ ਤੋਂ ਇਲਾਵਾ ਇੱਕਦਮ ਇੰਨਾ ਪਾਣੀ ਛੱਡ ਦਿੱਤਾ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਖ ਨਹੀਂ ਮਿਲਿਆ। ਕੁਝ ਸਿਆਸੀ ਪਾਰਟੀਆਂ ਇਹ ਵੀ ਤਰਕ ਦੇ ਰਹੀਆਂ ਹਨ ਕਿ ਘੱਟ ਪਾਣੀ ਛੱਡ ਕੇ ਵੀ ਕੰਮ ਸਰ ਸਕਦਾ ਸੀ ਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ।
ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸਵਾਲ ਉਠਾਉਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ’ਚ ਆਏ ਭਿਆਨਕ ਹੜ੍ਹਾਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਤਾਂ ਕਿ ਬੀਬੀਐਮਬੀ ਵੱਲੋਂ ਕੀਤੀਆਂ ਤਕਨੀਕੀ ਗਲਤੀਆਂ ਦਾ ਪਰਦਾਫਾਸ਼ ਹੋ ਸਕੇ। ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਹੜ੍ਹਾਂ ਲਈ ਬੀਬੀਐਮਬੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਦਰਅਸਲ ਇਹ ਵੀ ਚਰਚਾ ਹੈ ਕਿ ਭਾਖੜਾ ਡੈਮ ਕਾਰਨ ਹੜ੍ਹਾਂ ਦਾ ਕਹਿਰ ਤਾਂ ਪੰਜਾਬ ਨੂੰ ਆਪਣੇ ਪਿੰਡੇ ’ਤੇ ਝੱਲਣਾ ਪੈਂਦਾ ਹੈ ਪਰ ਇਸ ਦੇ ਸੰਭਾਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਦਾ ਅਧਿਕਾਰ ਰਾਜਸਥਾਨ ਤੇ ਹਰਿਆਣੇ ਕੋਲ ਹੈ। ਭਾਖੜਾ ਡੈਮ ਦੇ ਪ੍ਰਬੰਧਕੀ ਧਿਰ ’ਚ ਵੀ ਪੰਜਾਬ ਦੀ ਪੁੱਛ ਪ੍ਰਤੀਤ ਨਾਂਹ ਦੇ ਬਰਾਬਰ ਹੈ ਪਰ ਇਸ ਦੇ ਪ੍ਰਬੰਧਕਾਂ ਦੇ ਫੈਸਲੇ ਦਾ ਸੇਕ ਪੰਜਾਬ ਨੂੰ ਸਹਿਣਾ ਪੈਂਦਾ ਹੈ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਪਹਿਲਾਂ 1988 ’ਚ ਜਦੋਂ ਹੜ੍ਹ ਆਏ ਸੀ ਤਾਂ ਡੈਮ ਦੇ ਪਾਣੀ ਦਾ ਪੱਧਰ 1687.5 ਫੁੱਟ ਤੱਕ ਵੀ ਅੱਪੜ ਗਿਆ ਸੀ। ਡੈਮ ’ਚ ਪਾਣੀ ਭੰਡਾਰਨ ਦੀ ਵੱਧ ਤੋਂ ਵੱਧ ਸਮਰੱਥਾ 1690 ਫੁੱਟ ਵੀ ਸਹੀ ਜਾ ਸਕਦੀ ਹੈ। ਇਸ ਦੇ ਬਾਵਜੂਦ ਇਸ ਵਾਰ 1680 ਫੁੱਟ ’ਤੇ ਹੀ ਹਾਈ ਫਲੱਡ ਗੇਟਾਂ ਨੂੰ ਕਿਉਂ ਖੋਲ੍ਹਿਆ ਗਿਆ।
ਦੂਜੇ ਪਾਸੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਰਡ ਦੇ ਨਿਯਮਾਂ ਅਨੁਸਾਰ ਹੀ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ਅਨੁਸਾਰ 31 ਜੁਲਾਈ ਤਕ ਡੈਮ ਅੰਦਰ ਪਾਣੀ ਦਾ ਪੱਧਰ 1650 ਫੁੱਟ ਤੋਂ ਵਧਣ ਨਹੀਂ ਦੇਣਾ ਹੁੰਦਾ। ਉਸ ਅਨੁਸਾਰ ਹੀ ਉਨ੍ਹਾਂ ਪਾਣੀ ਜਮ੍ਹਾਂ ਕੀਤਾ ਸੀ ਜਦੋਂਕਿ 15 ਅਗਸਤ ਤੱਕ ਡੈਮ ਅੰਦਰ ਪਾਣੀ ਦਾ ਪੱਧਰ 1670 ਫੁੱਟ ਤੱਕ ਰੱਖਿਆ ਜਾਣਾ ਹੁੰਦਾ ਹੈ।
ਇਸ ਅਨੁਸਾਰ 15 ਅਗਸਤ ਨੂੰ ਡੈਮ ਅੰਦਰ ਪਾਣੀ ਦਾ ਪੱਧਰ ਬਣਾਇਆ ਗਿਆ ਸੀ। ਭਾਰੀ ਬਰਸਾਤ ਦੀ ਪੇਸ਼ੀਨਗੋਈ ਨੂੰ ਦੇਖਦਿਆਂ 16 ਅਗਸਤ ਨੂੰ ਭਾਖੜਾ ਡੈਮ ਤੋਂ ਫਲੱਡ ਗੇਟ ਖੋਲ੍ਹੇ ਗਏ ਸਨ। ਬੋਰਡ ਨੇ ਭਾਈਵਾਲ ਰਾਜਾਂ ਦੀ ਸਲਾਹ ਤੇ ਤਕਨੀਕੀ ਕਮੇਟੀ ਦੀ ਬੈਠਕ ਤੋਂ ਬਾਅਦ ਹੀ ਇਸ ਸਬੰਧੀ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸਤਲੁਜ ਕਿਨਾਰੇ ਵੱਸਦੇ ਇਲਾਕਿਆਂ ਵਿੱਚ ਆਏ ਹੜ੍ਹਾਂ ਦਾ ਕਾਰਨ ਭਾਖੜਾ ਡੈਮ ਵੱਲੋਂ ਛੱਡਿਆ ਗਿਆ ਪਾਣੀ ਨਹੀਂ ਬਲਕਿ ਬਰਸਾਤੀ ਨਦੀਆਂ ਖ਼ਾਸ ਤੌਰ ’ਤੇ ਸਵਾਂ ਨਦੀ, ਸਰਸਾ ਨਦੀ ਤੇ ਹੋਰ ਨਦੀਆਂ ਵਿੱਚ ਆਇਆ ਭਾਰੀ ਮਾਤਰਾ ਵਿੱਚ ਪਾਣੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement