ਪੜਚੋਲ ਕਰੋ

ਕੰਗ ਦਾ ਵੜਿੰਗ ਨੂੰ ਸਵਾਲ: ਜੇਕਰ ਕਾਂਗਰਸੀ ਬੇਕਸੂਰ ਹਨ, ਤਾਂ ਵਿਜੀਲੈਂਸ ਦੀ ਪੁੱਛਗਿੱਛ ਤੋਂ ਡਰ ਕਿਉਂ?

ਆਮ ਆਦਮੀ ਪਾਰਟੀ (ਆਪ) ਨੇ ਅੱਜ ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਵੱਲੋਂ ਦਿੱਤੇ ਧਰਨੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭ੍ਰਿਸ਼ਟ ਅਤੇ ਨਾਪਾਕ ਲੋਕ ਭਗਵੰਤ ਮਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਾਂਚਾਂ ਤੋਂ ਬਚ ਨਹੀਂ ਸਕਦੇ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅੱਜ ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਵੱਲੋਂ ਦਿੱਤੇ ਧਰਨੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭ੍ਰਿਸ਼ਟ ਅਤੇ ਨਾਪਾਕ ਲੋਕ ਭਗਵੰਤ ਮਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਾਂਚਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੀ ਆਪਣੇ ਸਵਾਰਥੀ ਅਤੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੀ ਬਜਾਏ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਣ ਦੀ ਸਲਾਹ ਦਿੱਤੀ।

ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਵੱਲੋਂ ਲਾਏ ਗਏ ਬਦਲਾਖੋਰੀ ਦੀ ਰਾਜਨੀਤੀ ਦੇ ਬੇਤੁਕੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਸਾਰੇ ਆਗੂ ਵਿਜੀਲੈਂਸ ਦੀ ਜਾਂਚ ਤੋਂ ਕਿਉਂ ਡਰਦੇ ਹਨ। ਕੰਗ ਨੇ ਕਿਹਾ, “ਜੇ ਉਹ ਬੇਕਸੂਰ ਹਨ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਹ ਨਿਰਪੱਖ ਜਾਂਚ ਤੋਂ ਭੱਜ ਕਿਉਂ ਰਹੇ ਹਨ? ਨਿਰਪੱਖ ਜਾਂਚ ਦਾ ਸਾਹਮਣਾ ਕਰੋ ਅਤੇ ਅਦਾਲਤਾਂ ਵਿੱਚ ਆਪਣੀ ਬੇਗੁਨਾਹੀ ਸਾਬਤ ਕਰੋ।"

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਉਦਾਹਰਨ ਦਿੰਦਿਆਂ ਕੰਗ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਵੀ ਉਨ੍ਹਾਂ ਵਾਂਗ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਉਹ ਬੇਕਸੂਰ ਹਨ ਅਤੇ ਝੂਠੇ ਕੇਸਾਂ ਤੋਂ ਡਰਦੇ ਨਹੀਂ ਅਤੇ ਜਲਦ ਹੀ ਅਦਾਲਤ ਵਿੱਚ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।

ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਡਰੱਗ ਮਾਫੀਆ ਵਿਰੁੱਧ ਧਰਨੇ ਦੇਣ ਦੀ ਸਲਾਹ ਦਿੱਤੀ। ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਜਨਤਾ ਦੇ ਪੈਸੇ ਦੀ ਲੁੱਟ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਲੋਕ ਕਈ ਘੁਟਾਲਿਆਂ, ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਸਨ ਅਤੇ ਹੁਣ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਤੋਂ ਭ੍ਰਿਸ਼ਟਾਚਾਰੀ ਆਗੂ ਘਬਰਾਏ ਹੋਏ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਸਜ਼ਾ ਮਿਲੇਗੀ।

 ਕੰਗ ਅਨੁਸਾਰ, "ਮਾਨ ਸਰਕਾਰ ਵੱਲੋਂ ਫੂਡ ਐਂਡ ਸਪਲਾਈ, ਟਰਾਂਸਪੋਰਟ ਅਤੇ ਮਾਈਨਿੰਗ ਵਿਭਾਗ ਦੀਆਂ ਫਾਈਲਾਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਇਨ੍ਹਾ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੱਧੂ ਅਤੇ ਹੋਰ ਕਾਂਗਰਸੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਪਿਛਲੀ ਸਰਕਾਰ ਦੌਰਾਨ ਹੋਏ ਵੱਖ-ਵੱਖ ਘੁਟਾਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।"

ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਹੋਏ 150 ਕਰੋੜ ਰੁਪਏ ਦੇ ਘਪਲੇ ਦੀ ਵੀ ਜਾਂਚ ਚੱਲ ਰਹੀ ਹੈ। 'ਆਪ' ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿ ਉਹ ਲੋਕਾਂ ਦੇ ਸਾਹਮਣੇ ਸੱਚਾਈ ਲਿਆਵੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਦੇਵੇ।

ਉਹਨਾਂ ਸਾਬਕਾ ਜੇਲ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ 'ਤੇ ਕਾਂਗਰਸ ਸਰਕਾਰ ਦੌਰਾਨ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਉਣ ਲਈ ਮੋਹਾਲੀ ਵਿਖੇ ਫਰਜ਼ੀ ਐਫਆਈਆਰ ਦਰਜ ਕਰ ਰੋਪੜ ਕੇਂਦਰੀ ਜੇਲ੍ਹ 'ਚ ਉਸਨੂੰ 'ਵੀਵੀਆਈਪੀ ਟ੍ਰੀਟਮੈਂਟ' ਦੇਣ ਦਾ ਦੋਸ਼ ਵੀ ਲਗਾਇਆ।

ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ 'ਛੱਲਾ ਮੁੜ ਕੇ ਨੀ ਆਇਆ' ਅਤੇ ਆਪਣੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਨਾਲ ਪੈਸਾ ਇਕੱਠਾ ਕਰ ਹੁਣ ਵਿਦੇਸ਼ 'ਚ 'ਲੁਕਿਆ' ਬੈਠਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Advertisement
ABP Premium

ਵੀਡੀਓਜ਼

ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲਸਿੱਧੂ ਮੁਸੇਵਾਲ ਕਤਲ ਕੇਸ 'ਚ ਹੋਈ ਅਹਿਮ ਸੁਣਵਾਈਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Blast in Punjab: ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ,  ਖਾਲਿਸਤਾਨੀਆਂ ਨੇ ਲਈ ਜ਼ਿੰਮੇਵਾਰੀ, ਪੁਲਿਸ ਨੂੰ ਵਾਰਨਿੰਗ
Blast in Punjab: ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ,  ਖਾਲਿਸਤਾਨੀਆਂ ਨੇ ਲਈ ਜ਼ਿੰਮੇਵਾਰੀ, ਪੁਲਿਸ ਨੂੰ ਵਾਰਨਿੰਗ
Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ
Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ
Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ
Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ
Punjab News: ਟਾਸ ਰਾਹੀਂ ਸਰਪੰਚੀ ਸਹੀ ਨਹੀਂ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
Punjab News: ਟਾਸ ਰਾਹੀਂ ਸਰਪੰਚੀ ਸਹੀ ਨਹੀਂ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
Embed widget