CM ਭਗਵੰਤ ਮਾਨ ਦੀ ਮਾਤਾ ਨੂੰ ਮਿਲਿਆ 5 ਏਕੜ ਜ਼ਮੀਨ ਦਾ ਤੋਹਫ਼ਾ ? ਖਹਿਰਾ ਨੇ ਇਲਜ਼ਾਮ ਲਾ ਮੰਗਿਆ ਜਵਾਬ
ਖਹਿਰਾ ਨੇ ਕਿ ਸੀਐਮ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਕਤ ਜ਼ਮੀਨ ਕਿਸ ਮਕਸਦ ਲਈ ਲਈ ਗਈ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਸੀਐਮ ਮਾਨ ਦੇ ਨਾਂਅ 'ਤੇ ਜ਼ਮੀਨ ਦੀ ਬਾਜ਼ਾਰੀ ਕੀਮਤ 3 ਕਰੋੜ ਰੁਪਏ ਤੋਂ ਵੱਧ ਹੈ ਜਿਸ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ।
Punjab Politics: ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਬੇਨਾਮੀ ਜਾਇਦਾਦ ਦੇ ਗੰਭੀਰ ਦੋਸ਼ ਲਾਏ ਹਨ। ਜਲੰਧਰ 'ਚ ਪੰਜਾਬ ਪ੍ਰੈੱਸ ਕਲੱਬ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ- ਬਰਨਾਲਾ ਮਾਨਸਾ ਮੇਨ ਰੋਡ 'ਤੇ ਸਥਿਤ ਕਰੀਬ ਸਾਢੇ ਚਾਰ ਏਕੜ ਜ਼ਮੀਨ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦੇ ਨਾਂ 'ਤੇ ਦਿੱਤੀ ਗਈ ਹੈ।
ਇਹ ਜ਼ਮੀਨ ਸੀਐਮ ਭਗਵੰਤ ਮਾਨ ਦੀ ਭੂਆ ਨੇ ਸੀਐਮ ਮਾਨ ਦੀ ਮਾਤਾ ਹਰਪਾਲ ਕੌਰ ਦੇ ਨਾਂਅ 'ਤੇ ਦਿੱਤੀ ਸੀ। ਖਹਿਰਾ ਨੇ ਕਿਹਾ- ਕੋਈ ਖੂਨ ਦੇ ਰਿਸ਼ਤੇ ਤੋਂ ਬਿਨਾਂ ਸਾਢੇ ਚਾਰ ਏਕੜ ਜ਼ਮੀਨ ਕਿਵੇਂ ਤੋਹਫੇ 'ਚ ਦੇ ਸਕਦਾ ਹੈ ? ਖਹਿਰਾ ਨੇ ਇਸ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ- ਸੀ.ਐਮ ਮਾਨ ਦੀ ਭੂਆ ਮੂਲ ਰੂਪ ਤੋਂ ਸੰਗਰੂਰ ਦੀ ਰਹਿਣ ਵਾਲੀ ਹੈ। ਤੋਹਫ਼ੇ ਵਾਲੀ ਜ਼ਮੀਨ ਭੀਖੀ ਤਹਿਸੀਲ ਅਧੀਨ ਆਉਂਦੀ ਹੈ।
I urge @BhagwantMann to clarify why his mother Harpal Kaur has received a gift (Hiba) of approx 5 acre land from Jasmail Kaur paternal aunt of Cm Bhagwant Mann. Although the collector rate of this land is Rs 67,70,000 but the market value is Rs 3 Crore! So firstly there’s a… pic.twitter.com/PdSjaYnwgh
— Sukhpal Singh Khaira (@SukhpalKhaira) June 18, 2024
ਖਹਿਰਾ ਨੇ ਅੱਗੇ ਕਿਹਾ ਕਿ ਸੀਐਮ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਕਤ ਜ਼ਮੀਨ ਕਿਸ ਮਕਸਦ ਲਈ ਲਈ ਗਈ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਸੀਐਮ ਮਾਨ ਦੇ ਨਾਂਅ 'ਤੇ ਜ਼ਮੀਨ ਦੀ ਬਾਜ਼ਾਰੀ ਕੀਮਤ 3 ਕਰੋੜ ਰੁਪਏ ਤੋਂ ਵੱਧ ਹੈ ਜਿਸ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਉਕਤ ਜਾਇਦਾਦ ਬੇਨਾਮੀ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਆਪਣੀ ਮਾਂ ਦੇ ਨਾਂਅ 'ਤੇ ਟਰਾਂਸਫਰ ਕਰਵਾ ਦਿੱਤਾ ਹੈ। ਖਹਿਰਾ ਨੇ ਕਿਹਾ- ਮੈਂ ਇਹ ਸ਼ਿਕਾਇਤ ਭਾਰਤੀ ਜਾਂਚ ਏਜੰਸੀਆਂ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ।