ਪੜਚੋਲ ਕਰੋ

Punjab News: 'ਦਿੱਲੀ ਆਬਕਾਰੀ ਘੁਟਾਲੇ 'ਚ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੀ ਮਸ਼ੀਨਰੀ ਦੀ ਕਿਉਂ ਕੀਤੀ ਜਾ ਰਹੀ ਹੈ ਦੁਰਵਰਤੋਂ ?'

ਭਗਵੰਤ ਮਾਨ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਹ ਸੂਬੇ ਦੀ ਸਰਕਾਰੀ  ਮਸ਼ੀਨਰੀ ਦੀ ਦੁਰਵਰਤੋਂ ਕਿਉਂ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਨੂੰ ਦਿੱਲੀ ਆਬਕਾਰੀ ਘੁਟਾਲੇ ਵਿਚ ਉਹਨਾਂ ਦੇ ਆਕਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਚਾਅ ਵਾਸਤੇ ਕਿਉਂ ਵਰਤਿਆ ਜਾ...

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਸ਼ਰਣ ਦੇਣ ਦੀ ਨਿਖੇਧੀ ਕੀਤੀ ਤੇ ਜ਼ੋਰ ਦੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਸੁਪਰੀਮ ਕੋਰਟ ਨਾਲ ਟਕਰਾਅ ਦੇ ਰਾਹ ਪੈ ਗਈ ਹੈ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਦੂਜੇ ਸੂਬੇ ਵਿਚ ਜਾ ਕੇ ਸਿਆਸੀ ਸ਼ਰਣ ਮਿਲੀ ਹੋਵੇ ਤਾਂ ਜੋ ਉਹ ਕੇਂਦਰੀ ਏਜੰਸੀਆਂ ਦੇ ਪੰਜੇ ਤੋਂ ਬਚ ਸਕੇ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਹ ਸੂਬੇ ਦੀ ਸਰਕਾਰੀ  ਮਸ਼ੀਨਰੀ ਦੀ ਦੁਰਵਰਤੋਂ ਕਿਉਂ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਨੂੰ ਦਿੱਲੀ ਆਬਕਾਰੀ ਘੁਟਾਲੇ ਵਿਚ ਉਹਨਾਂ ਦੇ ਆਕਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਚਾਅ ਵਾਸਤੇ ਕਿਉਂ ਵਰਤਿਆ ਜਾ ਰਿਹਾ ਹੈ।

ਐਡਵੋਕੇਟ ਕਲੇਰ ਨੇ ਕੇਜਰੀਵਾਲ ਨੂੰ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਵਾਰ-ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਤੋਂ ਕਿਉਂ ਭੱਜ ਰਹੇ ਹਨ ਅਤੇ ਉਹ ਏਜੰਸੀ ਅੱਗੇ ਪੁੱਛ-ਗਿੱਛ ਵਾਸਤੇ ਪੇਸ਼ ਵੀ ਕਿਉਂ ਨਹੀਂ ਹੋ ਰਹੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਕੇਜਰੀਵਾਲ ਸ਼ਰਾਬ ਘੁਟਾਂਲੇ ਵਿਚ ਪੁੱਛ-ਗਿੱਛ ਦਾ ਸਾਹਮਣਾ ਨਹੀਂ ਕਰ ਸਕਦੇ ਕਿਉਂਕਿ ਉਹ ਘੁਟਾਲੇ ਦੇ ਮੋਹਰੀ ਆਗੂ ਹਨ। ਉਹਨਾਂ ਨੇ ਕੇਜਰੀਵਾਲ ਨੂੰ ਇਹ ਵੀ ਆਖਿਆ ਕਿ ਉਹ ਹੁਸ਼ਿਆਰਪੁਰ ਵਿਚ ’ਵਿਪਾਸਨਾ’ ਵਰਗੇ ਬਹਾਨੇ ਘੜਨੇ ਬੰਦ ਕਰਨ ਤੇ ਕਿਹਾ ਕਿ ਤੁਹਾਨੂੰ ਦਿੱਲੀ ਆਬਕਾਰੀ ਘੁਟਾਲੇ ਵਿਚ ਸਲਾਖਾਂ ਪਿੱਛੇ ਹੋਣ ਮਗਰੋਂ ਇਕੱਲਿਆਂ ਰਹਿੰਦਿਆਂ ਆਪਣੇ ਕੁਕਰਮਾਂ ’ਤੇ ਝਾਤ ਮਾਰਨ ਲਈ ਕਾਫੀ ਸਮਾਂ ਮਿਲੇਗਾ।

ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਸੁਪਰੀਮ ਕੋਰਟ ਨੂੰ ਵੀ ਟਿੱਚ ਜਾਣ ਰਹੇ ਹਨ ਜਿਸਨੇ ਕਿਹਾ ਹੈ ਕਿ ਸ਼ਰਾਬ ਘੁਟਾਲੇ ਵਿਚ 338 ਕਰੋੜ ਰੁਪਏ ਦੀ ਪੈੜ ਨੱਪੀ ਗਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਜਾਂਚ ਵਿਚ ਰੁਕਾਵਟ ਪਾਉਣ ਦੀ ਥਾਂ ਇਸ ਵਿਚ ਸਹਿਯੋਗ ਦੇਣਾ ਚਾਹੀਦਾ ਹੈ।

ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ’ ਦੇਸ਼ ਭਗਤਾਂ’ ਦਾ ਪਾਖੰਡ ਬੇਨਕਾਬ ਹੋ ਗਿਆ ਹੈ ਅਤੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਹੋਰਨਾਂ ਨੂੰ ਚੁਣੌਤੀਆਂ ਦੇ ਕੇ ਬਹੁਤ ਚਾਅ ਮਹਿਸੂਸ ਕਰਦੇ ਸਨ ਤੇ ਉਹ ਹੁਣ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਉਹਨਾਂ ਖਿਲਾਫ ਝੂਠੇ ਪਰਚੇ ਵੀ ਦਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਇਹਨਾਂ ’ਤੇ ਆਪਣੇ ’ਤੇ ਗੱਲ ਆਉਂਦੀ ਹੈ ਤਾਂ ਇਹ ਭ੍ਰਿਸ਼ਟਾਚਾਰ ਕੇਸ ਜਿਹਨਾਂ ਨੂੰ ਸੁਪਰੀਮ ਕੋਰਟ ਨੇ ਸਹੀ ਠਹਿਰਾਇਆ ਹੈ, ਵਿਚ ਇਹਨਾਂ ਨੂੰ ਤਲਬ ਕੀਤੇ ਜਾਣ ਨੂੰ ਗਲਤ ਕਰਾਰ ਦੇ ਕੇ ਜਾਂਚ ਤੋਂ ਭੱਜਦੇ ਨਜ਼ਰ ਆਉਂਦੇ ਹਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੀਤੀ ਜਾਂਦੀ ਪੁੱਛ-ਗਿੱਛ ਦਾ ਸਿੱਧਾ ਸਾਹਮਣਾ ਕੀਤਾ ਹੈ ਹਾਲਾਂਕਿ ਇਹ ਕੇਸ ਪੂਰੀ ਤਰ੍ਹਾਂ ਝੂਠੇ ਤੇ ਫਰਜ਼ੀ ਹਨ।

ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਆਖਿਆ ਕਿ ਉਹ ਪੰਜਾਬ ਵਿਚ ਕੇਜਰੀਵਾਲ ਦੇ ਠਹਿਰਾਅ ਦੇ ਬਿੱਲ ਦੀ ਅਦਾਇਗੀ ਕਰੇ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਰਚੇ ’ਤੇ ਵਰਤੇ ਜਾ ਰਹੇ ਹਵਾਈ ਜਹਾਜ਼ਾਂ ਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਦੇ ਨਾਲ-ਨਾਲ ਹੋਰ ਸਹੂਲਤਾਂ ਦਾ ਖਰਚਾ ਵੀ ਦੇਵੇ।

ਉਹਨਾਂ ਕਿਹਾ ਕਿ ਕੇਜਰੀਵਾਲ ਦੇ ਹੁਸ਼ਿਆਰਪੁਰ ਵਿਚ 10 ਦਿਨ ਦੇ ਠਹਿਰਾਅ ਦਾ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਤੇ ਉਹਨਾਂ ਨੂੰ ਇਸਦੀ ਅਦਾਇਗੀ ਕਰਨ ਲਈ ਮਜਬੂਰ  ਨਹੀਂ ਕੀਤਾ ਜਾਣਾ ਚਾਹੀਦਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ
ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Advertisement
ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ
ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
ਭਾਰਤ ਦੇ ਇਸ ਸ਼ਹਿਰ 'ਚ ਨਹੀਂ ਇੱਕ ਵੀ ਸਿਗਨਲ, ਨਾਮ ਸੁਣ ਕੇ ਨਹੀਂ ਹੋਵੇਗਾ ਭਰੋਸਾ
ਭਾਰਤ ਦੇ ਇਸ ਸ਼ਹਿਰ 'ਚ ਨਹੀਂ ਇੱਕ ਵੀ ਸਿਗਨਲ, ਨਾਮ ਸੁਣ ਕੇ ਨਹੀਂ ਹੋਵੇਗਾ ਭਰੋਸਾ
ਮਰਨ ਤੋਂ ਬਾਅਦ ਸਰੀਰ 'ਚੋਂ ਕਿਉਂ ਆਉਂਦੀ ਬਦਬੂ? ਜਾਣੋ ਕਿੰਨੀ ਤੇਜ਼ੀ ਨਾਲ ਹੁੰਦੇ ਬਦਲਾਅ
ਮਰਨ ਤੋਂ ਬਾਅਦ ਸਰੀਰ 'ਚੋਂ ਕਿਉਂ ਆਉਂਦੀ ਬਦਬੂ? ਜਾਣੋ ਕਿੰਨੀ ਤੇਜ਼ੀ ਨਾਲ ਹੁੰਦੇ ਬਦਲਾਅ
Home Loan: ਹੋਮ ਲੋਨ ਖਤਮ ਹੋਣ ਤੋਂ ਬਾਅਦ ਤੁਰੰਤ ਲਓ ਇਹ ਦੋ ਦਸਤਾਵੇਜ਼, ਛੋਟੀ ਜਿਹੀ ਗਲਤੀ ਵੀ ਕਰ ਸਕਦੀ ਹੈ ਭਾਰੀ ਨੁਕਸਾਨ
Home Loan: ਹੋਮ ਲੋਨ ਖਤਮ ਹੋਣ ਤੋਂ ਬਾਅਦ ਤੁਰੰਤ ਲਓ ਇਹ ਦੋ ਦਸਤਾਵੇਜ਼, ਛੋਟੀ ਜਿਹੀ ਗਲਤੀ ਵੀ ਕਰ ਸਕਦੀ ਹੈ ਭਾਰੀ ਨੁਕਸਾਨ
Diabetes: ਹੁਣ ਨੇੜੇ ਨਹੀਂ ਆਵੇਗਾ ਬੁਢਾਪਾ!, ਸ਼ੂਗਰ ਰੋਗੀਆਂ ਲਈ ਬਣੀ ਇਸ ਸਸਤੀ ਜਿਹੀ ਗੋਲੀ ਨੇ ਵਿਖਾਇਆ ਕਮਾਲ ਦਾ ਅਸਰ
Diabetes: ਹੁਣ ਨੇੜੇ ਨਹੀਂ ਆਵੇਗਾ ਬੁਢਾਪਾ!, ਸ਼ੂਗਰ ਰੋਗੀਆਂ ਲਈ ਬਣੀ ਇਸ ਸਸਤੀ ਜਿਹੀ ਗੋਲੀ ਨੇ ਵਿਖਾਇਆ ਕਮਾਲ ਦਾ ਅਸਰ
Embed widget