(Source: ECI/ABP News)
Punjab Politics:'ਜਾਖੜ ਸਾਬ੍ਹ ਤੁਹਾਡੇ ਕੋਲ਼ੋਂ ਮੁਆਫ਼ੀ ਤਾਂ ਅਸੀਂ ਮੰਗਾਵਾ ਕੇ ਹਟਾਂਗੇ ਪਰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ’
ਸੁਨੀਲ ਜਾਖੜ ਨੇ ਭਾਜਪਾ ਸਰਕਾਰ ਦੇ ਪੱਖਪਾਤ ਦਾ ਵਿਰੋਧ ਕਰਨ ਦੀ ਬਜਾਏ ਆਪਣੇ ਹੀ ਝੂਠ ਦਾ ਪੁਲੰਦਾ ਬਣਾਇਆ। ਅਤੇ ਹੁਣ ਵੀ ਜਦੋਂ ਉਨਾਂ ਝੂਠ ਫੜਿਆ ਗਿਆ ਹੈ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਮੁਆਫੀ ਨਹੀਂ ਮੰਗ ਰਹੇ ਹਨ।
![Punjab Politics:'ਜਾਖੜ ਸਾਬ੍ਹ ਤੁਹਾਡੇ ਕੋਲ਼ੋਂ ਮੁਆਫ਼ੀ ਤਾਂ ਅਸੀਂ ਮੰਗਾਵਾ ਕੇ ਹਟਾਂਗੇ ਪਰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ’ With his lies Sunil Jakhar disrespected Punjab, Punjabiyat and our rich history says Malvinder Singh Kang Punjab Politics:'ਜਾਖੜ ਸਾਬ੍ਹ ਤੁਹਾਡੇ ਕੋਲ਼ੋਂ ਮੁਆਫ਼ੀ ਤਾਂ ਅਸੀਂ ਮੰਗਾਵਾ ਕੇ ਹਟਾਂਗੇ ਪਰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ’](https://feeds.abplive.com/onecms/images/uploaded-images/2022/05/20/d9e13586dd3e20b08ba77ded877bc64b_original.webp?impolicy=abp_cdn&imwidth=1200&height=675)
Punjab News: ਆਮ ਆਦਮੀ ਪਾਰਟੀ (AAP) ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant mann) ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਵਾਲੀ ਝਾਂਕੀ ਬਾਰੇ ਝੂਠ ਬੋਲਣ ਲਈ ਭਾਜਪਾ (BJP) ਦੇ ਪ੍ਰਧਾਨ ਸੁਨੀਲ ਜਾਖੜ(Sunil Jakhar) 'ਤੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ।
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਬੇਤਰਤੀਬੇ ਗੱਲਾਂ ਦੀ ਬਜਾਏ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਬਾਰੇ ਝੂਠ ਕਿਉਂ ਬੋਲਿਆ। ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਸਾਡੀਆਂ ਝਾਕੀਆਂ ਨੂੰ ਭਾਜਪਾ ਸਰਕਾਰ ਨੇ ਰੱਦ ਕਰ ਦਿੱਤਾ। ਪਰ ਅਜਿਹੇ ਇਤਿਹਾਸਕ ਦਿਨ ਲਈ ਪੰਜਾਬ ਦੀ ਨੁਮਾਇੰਦਗੀ ਲਈ ਸਟੈਂਡ ਲੈਣ ਦੀ ਬਜਾਏ ਭਾਜਪਾ ਪੰਜਾਬ ਪ੍ਰਧਾਨ ਨੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਲਈ ਝੂਠ ਫੈਲਾਉਣ ਦਾ ਰਾਹ ਚੁਣਿਆ। ਸੁਨੀਲ ਜਾਖੜ ਨੇ ਆਪਣੇ ਝੂਠਾਂ ਰਾਹੀਂ ਪੰਜਾਬ, ਪੰਜਾਬੀਆਂ, ਪੰਜਾਬੀਅਤ ਅਤੇ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਦਾ ਨਿਰਾਦਰ ਕੀਤਾ ਹੈ।
ਕੰਗ ਨੇ ਅੱਗੇ ਕਿਹਾ ਕਿ ਹੁਣ ਰੱਖਿਆ ਮੰਤਰਾਲੇ (ਭਾਰਤ ਸਰਕਾਰ) ਨੇ ਸਪੱਸ਼ਟ ਕੀਤਾ ਹੈ ਕਿ 26 ਜਨਵਰੀ ਦੀ ਪਰੇਡ ਲਈ ਕੇਂਦਰ ਸਰਕਾਰ ਨੂੰ ਭੇਜੀ ਗਈ ਪੰਜਾਬ ਦੀ ਝਾਂਕੀ ਦੇ ਕਾਨਸੈਪਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਫੋਟੋਆਂ ਸ਼ਾਮਲ ਨਹੀਂ ਸਨ।
ਕੰਗ ਨੇ ਮੰਗ ਕੀਤੀ ਕਿ ਜਾਂ ਤਾਂ ਸੁਨੀਲ ਜਾਖੜ ਸਾਡੇ ਸ਼ਹੀਦਾਂ ਅਤੇ ਵਿਰਸੇ ਦਾ ਨਿਰਾਦਰ ਕਰਨ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਜਾਂ ਫਿਰ ਆਪਣੀ ਗੱਲ ਦਾ ਸਬੂਤ ਦੇਣ। ਕੇਂਦਰ ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਵੀ ਜਾਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਬਿਆਨ 'ਤੇ ਕਾਇਮ ਹਨ ਤਾਂ ਉਨ੍ਹਾਂ ਨੂੰ ਆਪਣੇ ਬਿਆਨ ਦੇ ਸਮਰਥਨ ਲਈ ਸਬੂਤ ਵੀ ਦੇਣੇ ਚਾਹੀਦੇ ਹਨ।
ਕੰਗ ਨੇ ਅੱਗੇ ਕਿਹਾ ਕਿ ਸੁਨੀਲ ਜਾਖੜ ਨੂੰ ਪੰਜਾਬ ਦੇ ਹੱਕ ਵਿੱਚ ਸਟੈਂਡ ਲੈਣਾ ਚਾਹੀਦਾ ਸੀ, ਭਾਜਪਾ ਪੰਜਾਬ ਨਾਲ ਲਗਾਤਾਰ ਵਿਤਕਰਾ ਕਰ ਰਹੀ ਹੈ ਅਤੇ ਉਨ੍ਹਾਂ ਨੇ ਸਾਡੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਕੀਤਾ ਹੈ। ਸੁਨੀਲ ਜਾਖੜ ਨੇ ਭਾਜਪਾ ਸਰਕਾਰ ਦੇ ਪੱਖਪਾਤ ਦਾ ਵਿਰੋਧ ਕਰਨ ਦੀ ਬਜਾਏ ਆਪਣੇ ਹੀ ਝੂਠ ਦਾ ਪੁਲੰਦਾ ਬਣਾਇਆ। ਅਤੇ ਹੁਣ ਵੀ ਜਦੋਂ ਉਨਾਂ ਝੂਠ ਫੜਿਆ ਗਿਆ ਹੈ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਮੁਆਫੀ ਨਹੀਂ ਮੰਗ ਰਹੇ ਹਨ।
ਕੰਗ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਜੋ ਕੀਤਾ, ਉਹ ਪੰਜਾਬ ਅਤੇ ਪੰਜਾਬੀਅਤ ਵਿਰੁੱਧ ਅਪਰਾਧ ਹੈ। ਕੰਗ ਨੇ ਦੁਹਰਾਇਆ, "ਅਸੀਂ ਇਸ ਮਾਮਲੇ ਨੂੰ ਉਦੋਂ ਤੱਕ ਨਹੀਂ ਛੱਡਾਂਗੇ ਜਦੋਂ ਤੱਕ ਉਹ ਮੁਆਫੀ ਨਹੀਂ ਮੰਗਦੇ।" ਉਨ੍ਹਾਂ ਕਿਹਾ ਕਿ ਭਾਜਪਾ ਅਤੇ ਇਸ ਦੇ ਆਗੂਆਂ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਸ਼ਹੀਦ ਨਾਇਕਾਂ ਪ੍ਰਤੀ ਕੀਤੇ ਗਏ ਅਪਮਾਨ ਨੂੰ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ। ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਜਾਖੜ ਨੂੰ ਆਪਣੇ ਝੂਠੇ ਅਤੇ ਗੁੰਮਰਾਹਕੁੰਨ ਬਿਆਨਾਂ ਲਈ ਸਮੂਹ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)