Punjab News: CM ਭਗਵੰਤ ਮਾਨ ਦਾ ਦਾਅਵਾ, ਦੁਨੀਆ ਦੀਆਂ ਨਾਮਵਰ ਕੰਪਨੀਆਂ ਨੇ ਮਹਿਜ਼ 9 ਮਹੀਨਿਆਂ 'ਚ ਪੰਜਾਬ ਅੰਦਰ ਕੀਤਾ 30 ਹਜ਼ਾਰ ਕਰੋੜ ਦਾ ਨਿਵੇਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੀ ਸਰਕਾਰ ਦੇ ਮਹਿਜ਼ 9 ਮਹੀਨਿਆਂ ਦੇ ਕਾਰਜਕਾਲ ਦੌਰਾਨ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਦੁਨੀਆ ਦੀਆਂ ਨਾਮਵਰ ਕੰਪਨੀਆਂ ਨੇ ਕੀਤਾ ਹੈ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੀ ਸਰਕਾਰ ਦੇ ਮਹਿਜ਼ 9 ਮਹੀਨਿਆਂ ਦੇ ਕਾਰਜਕਾਲ ਦੌਰਾਨ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਦੁਨੀਆ ਦੀਆਂ ਨਾਮਵਰ ਕੰਪਨੀਆਂ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਪੰਜਾਬ ਆਉਣ ਵਾਲਾ ਹਰ ਉਦਯੋਗਪਤੀ ਕਿਸੇ ਨੇਤਾ ਜਾਂ ਪਰਿਵਾਰ ਨਾਲ ਨਹੀਂ ਬਲਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਨਾਲ MOU ਸਾਈਨ ਕਰਦਾ ਹੈ।
ਮਹਿਜ਼ 9 ਮਹੀਨਿਆਂ ਦੇ ਕਾਰਜਕਾਲ ਦੌਰਾਨ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਦੁਨੀਆ ਦੀਆਂ ਨਾਮਵਰ ਕੰਪਨੀਆਂ ਨੇ ਕੀਤਾ ਹੈ
— AAP Punjab (@AAPPunjab) December 23, 2022
*ਹੁਣ ਪੰਜਾਬ ਆਉਣ ਵਾਲਾ ਹਰ ਉਦਯੋਗਪਤੀ ਕਿਸੇ ਨੇਤਾ ਜਾਂ ਪਰਿਵਾਰ ਨਾਲ ਨਹੀਂ ਬਲਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਨਾਲ MOU ਸਾਈਨ ਕਰਦਾ ਹੈ
- CM @BhagwantMann pic.twitter.com/uscxLwLceM
ਅੱਜ ਮਾਰਕਫੈੱਡ ਵਿੱਚ ਨਵੇਂ ਭਰਤੀ ਨੌਜਵਾਨ ਲੜਕੇ ਲੜਕੀਆਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਕੁਦਰਤ ਨੇ ਰੱਜ ਕੇ ਨਿਆਮਤਾਂ ਬਖ਼ਸ਼ੀਆਂ ਹਨ। ਸਾਡੀ ਮਿੱਟੀ ਉਪਜਾਊ ਹੈ, ਸਾਡੇ ਲੋਕ ਮਿਹਨਤੀ ਹਨ। ਸਾਡੇ ਕੋਲ ਮਾਰਕਫੈੱਡ ਜਿਹਾ ਅਦਾਰਾ ਹੈ, ਜਿਸ ਦੇ ਪ੍ਰੋਡਕਟ ਪੂਰੀ ਦੁਨੀਆਂ ਦੀ ਮਾਰਕੀਟ ਵਿੱਚ ਜਗ੍ਹਾ ਬਣਾ ਸਕਦੇ ਹਨ।
*ਪੰਜਾਬ ਨੂੰ ਕੁਦਰਤ ਨੇ ਰੱਜਕੇ ਨਿਆਮਤਾਂ ਬਖ਼ਸ਼ੀਆਂ ਹਨ। ਸਾਡੀ ਮਿੱਟੀ ਉਪਜਾਊ ਹੈ, ਸਾਡੇ ਲੋਕ ਮਿਹਨਤੀ ਹਨ।
— AAP Punjab (@AAPPunjab) December 23, 2022
*ਸਾਡੇ ਕੋਲ ਮਾਰਕਫੈੱਡ ਜਿਹਾ ਅਦਾਰਾ ਹੈ, ਜਿਸਦੇ ਪ੍ਰੋਡਕਟ ਪੂਰੀ ਦੁਨੀਆਂ ਦੀ ਮਾਰਕੀਟ ਵਿੱਚ ਜਗ੍ਹਾ ਬਣਾ ਸਕਦੇ ਨੇ
- CM @BhagwantMann pic.twitter.com/8JUBlCNbs7
ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਉਤਪਾਦਾਂ ਦੀ ਸਿਫਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਡਕਟ ਪੂਰੀ ਦੁਨੀਆ ਵਿੱਚ ਜਾ ਸਕਦੇ ਹਨ। ਲੀਚੀ, ਕਿਨੂੰ ਤੇ ਗੁੜ, ਟਮਾਟਰ, ਅੰਬ ਨੂੰ ਪ੍ਰੋਸੈੱਸ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।