ਇਕੱਲੇ ਲੁਧਿਆਣਾ ਨੇ ਹੀ ਵਹਾਈਆਂ ਦੁੱਧ ਦੀਆਂ ਨਦੀਆਂ, ਬਣਾ ਧਰਿਆ ਨਵਾਂ ਰਿਕਾਰਡ
ਲੁਧਿਆਣਾ ਸ਼ਹਿਰ ਚ 800 ਦੇ ਕਰੀਬ ਡੇਅਰੀਆਂ ਹਨ। ਜ਼ਿਲ੍ਹੇ 'ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਵੀ ਹੈ। ਪੂਰੇ ਪੰਜਾਬ 'ਚ ਕੁੱਲ ਤਿੰਨ ਕਰੋੜ ਲੀਟਰ ਦੁੱਧ ਦਾ ਉਤਪਦਾਨ ਰੋਜ਼ਾਨਾ ਹੁੰਦਾ ਹੈ। ਇਸ 'ਚੋਂ 1.5 ਕਰੋੜ ਲੀਟਰ ਦੇ ਕਰੀਬ ਦੁੱਧ ਰੋਜ਼ਾਨਾ ਵਿਕਣ ਲਈ ਆਉਂਦਾ ਹੈ।
ਲੁਧਿਆਣਾ: ਪੂਰੇ ਪੰਜਾਬ 'ਚ ਇੰਡਸਟਰੀਅਲ ਸਿਟੀ ਦੁੱਧ ਉਤਪਾਦਨ ਦੇ ਮਾਮਲੇ 'ਚ ਲੁਧਿਆਣਾ ਪਹਿਲੇ ਨੰਬਰ 'ਤੇ ਹੈ ਜਿੱਥੇ ਰੋਜ਼ਾਨਾ 43.33 ਫੀਸਦ ਉਤਪਾਦਨ ਹੁੰਦਾ ਹੈ। ਅੱਜ ਵਿਸ਼ਵ ਦੁੱਧ ਦਿਹਾੜੇ ਮੌਕੇ ਸਫੇਦ ਕ੍ਰਾਂਤੀ 'ਚ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਖਾਸ ਯੋਗਦਾਨ ਦੇ ਰਿਹਾ ਹੈ।
ਲੁਧਿਆਣਾ ਸ਼ਹਿਰ ਚ 800 ਦੇ ਕਰੀਬ ਡੇਅਰੀਆਂ ਹਨ। ਜ਼ਿਲ੍ਹੇ 'ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਵੀ ਹੈ। ਪੂਰੇ ਪੰਜਾਬ 'ਚ ਕੁੱਲ ਤਿੰਨ ਕਰੋੜ ਲੀਟਰ ਦੁੱਧ ਦਾ ਉਤਪਦਾਨ ਰੋਜ਼ਾਨਾ ਹੁੰਦਾ ਹੈ। ਇਸ 'ਚੋਂ 1.5 ਕਰੋੜ ਲੀਟਰ ਦੇ ਕਰੀਬ ਦੁੱਧ ਰੋਜ਼ਾਨਾ ਵਿਕਣ ਲਈ ਆਉਂਦਾ ਹੈ।
ਇਸ 'ਚ ਇਕਲਾ ਲੁਧਿਆਣਾ 65 ਲੱਖ ਲੀਟਰ ਦੁੱਧ ਦਾ ਯੋਗਦਾਨ ਪਾ ਰਿਹਾ ਹੈ। ਦੂਜੇ ਨੰਬਰ 'ਤੇ ਜਲੰਧਰ ਹੈ। ਲੁਧਿਆਣਾ ਜ਼ਿਲ੍ਹੇ 'ਚ ਤਾਜਪੁਰ ਰੋਡ ਤੇ ਹੈਬੋਵਾਲ 'ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਹੈ।
ਇਹ ਵੀ ਪੜ੍ਹੋ: ਲੌਕਡਾਊਨ ਖੁੱਲ੍ਹਦਿਆਂ ਹੀ ਕੋਰੋਨਾ ਨੇ ਮਚਾਇਆ ਕਹਿਰ, ਮਰੀਜ਼ਾਂ ਦਾ ਅੰਕੜਾ ਦੋ ਲੱਖ ਦੇ ਕਰੀਬ
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚੋਂ ਕਿਸਾਨ ਦੁੱਧ 'ਚ ਆਪਣਾ ਯੋਗਦਾਨ ਦੇ ਰਹੇ ਹਨ। ਮਿਲਕਫੈੱਡ ਵੱਲੋਂ ਸੂਬੇ ਭਰ 'ਚ 26 ਲੱਖ ਲੀਟਰ ਦੁੱਧ ਇਕੱਠਾ ਕੀਤਾ ਗਿਆ। ਇਸ 'ਚ ਲੁਧਿਆਣਾ ਪਲਾਂਟ ਦੀ ਸਮਰੱਥਾ ਚਾਰ ਲੱਖ ਹੈ ਪਰ ਇਸ ਵਾਰ ਸਮਰੱਥਾ ਤੋਂ 1.80 ਲੱਖ ਲੀਟਰ ਜ਼ਿਆਦਾ ਦੁੱਧ ਇਕੱਠਾ ਕੀਤਾ ਗਿਆ। ਮੁਹਾਲੀ ਪਲਾਂਟ 'ਚ 7 ਲੱਖ ਲੀਟਰ ਨਾਲ ਸਭ ਤੋਂ ਜ਼ਿਆਦਾ ਕਲੈਕਸ਼ਨ ਰਹੀ।
ਇਹ ਵੀ ਪੜ੍ਹੋ: ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ
ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ