ਪੜਚੋਲ ਕਰੋ

Year Ender 2023: ਇਹ ਸਾਲ ਸਰਕਾਰ 'ਤੇ ਰਿਹਾ ਭਾਰੀ, ਵਿਰੋਧੀਆਂ ਨਾਲੋਂ ਰਾਜਪਾਲ ਨਾਲ ਵੱਧ ਖੜਕੀ, ਦੇਖੋ ਹੋਰ ਕੀ-ਕੀ ਹੋਇਆ

Flashback 2023: ਪੰਜਾਬ 'ਚ ਇਸ ਸਾਲ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਖਿੱਚਿਆ। ਇਨ੍ਹਾਂ ਵਿੱਚ ਗਵਰਨਰ-ਸੀਐਮ ਟਕਰਾਅ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਅਤੇ ਐਸਵਾਈਐਲ ਦਾ ਮੁੱਦਾ ਵੀ ਸ਼ਾਮਲ ਹੈ।

Flashback 2023: ਸਾਲ 2023 ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਕਾਫ਼ੀ ਭਾਰੀ ਵੀ ਰਿਹਾ ਤੇ ਸਰਕਾਰ ਨੇ ਕਈ ਮਸਲਿਆਂ ਦਾ ਹੱਲ ਵੀ ਕੱਢ ਦਿੱਤਾ। ਇਸ ਸਾਲ ਸਭ ਤੋਂ ਵੱਧ ਰੇੜਕੇ ਵਿਰੋਧੀ ਧਿਰ ਨਾਲ ਪੰਜਾਬ ਦੇ ਰਾਜਪਾਲ ਨਾਲ ਸਰਕਾਰ ਦਾ ਬਣਿਆ ਰਿਹਾ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜ ਭਵਨ ਵਿਚਾਲੇ ਵਾਰ-ਵਾਰ ਵਿਵਾਦ ਹੋਇਆ। ਇਸ ਦੌਰਾਨ 'ਆਪ' ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਜਦਕਿ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅਸਿੱਧੇ ਤੌਰ 'ਤੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਧਮਕੀ ਦਿੱਤੀ। 

ਮਾਨ 2023 ਵਿੱਚ ਹੜ੍ਹਾਂ ਤੋਂ ਪਰੇਸ਼ਾਨ ਸੀ, ਕਿਸਾਨਾਂ ਨੇ ਹਾਈਵੇਅ ਜਾਮ ਕਰਕੇ ਉਹਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਦਹਾਕਿਆਂ ਪਹਿਲਾਂ ਦੇ ਖਾਲਿਸਤਾਨੀ ਅੱਤਵਾਦ ਦੀ ਯਾਦ ਤਾਜ਼ਾ ਕਰ ਦਿੱਤੀ।

ਪੰਜਾਬ ਦਾ ਹਰਿਆਣਾ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਦਾ ਵਿਵਾਦ ਹੋਰ ਡੂੰਘਾ ਹੋ ਗਿਆ ਸੁਪਰੀਮ ਕੋਰਟ ਨੇ ਕੇਂਦਰ ਨੂੰ ਨਹਿਰ ਦੇ ਉਸ ਹਿੱਸੇ ਦਾ ਸਰਵੇਖਣ ਕਰਨ ਲਈ ਕਿਹਾ ਜੋ ਕਈ ਸਾਲ ਪਹਿਲਾਂ  ਨਹਿਰ ਬਣਾਉਣ ਲਈ ਪੰਜਾਬ ਨੂੰ ਅਲਾਟ ਕੀਤਾ ਸੀ।ਪੰਜਾਬ ਨੇ ਮੁੜ ਦੁਹਰਾਇਆ ਕਿ ਉਸ ਕੋਲ ਕਿਸੇ ਵੀ ਗੁਆਂਢੀ ਸੂਬੇ ਲਈ ਪਾਣੀ ਨਹੀਂ ਹੈ। ਰਾਜਪਾਲ ਪੁਰੋਹਿਤ ਨੇ ਮਾਨ ਨੂੰ ਕਈ ਮੁੱਦਿਆਂ 'ਤੇ ਸਵਾਲ ਪੁੱਛੇ, ਜਿਨ੍ਹਾਂ 'ਚ ਸਿਖਲਾਈ ਲਈ ਵਿਦੇਸ਼ ਜਾਣ ਲਈ ਸਕੂਲ ਦੇ ਪ੍ਰਿੰਸੀਪਲਾਂ ਦੀ ਚੋਣ ਕਰਨ ਦੇ ਮਾਪਦੰਡ ਵੀ ਸ਼ਾਮਲ ਹਨ। ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਉਹ 'ਸਿਰਫ਼ ਤਿੰਨ ਕਰੋੜ ਪੰਜਾਬੀਆਂ ਪ੍ਰਤੀ ਜਵਾਬਦੇਹ ਹਨ'।

ਰਾਜਪਾਲ 'ਤੇ 'ਦਖਲਅੰਦਾਜ਼ੀ' ਦਾ ਦੋਸ਼

ਪੁਰੋਹਿਤ 'ਤੇ ਇੱਕ ਚੁਣੀ ਹੋਈ ਸਰਕਾਰ ਦੇ ਕੰਮਕਾਜ ਵਿੱਚ 'ਦਖਲਅੰਦਾਜ਼ੀ' ਕਰਨ ਦਾ ਦੋਸ਼ ਵੀ ਲਗਾਇਆ ਗਿਆ ਸੀ। ਬਦਲੇ ਵਿੱਚ, ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਰਜ਼ੀ ਵੱਲ ਧਿਆਨ ਨਹੀਂ ਦਿੱਤਾ। ਰਾਜ ਭਵਨ ਨੇ ਉਸ ਵੇਲੇ ਨਾਰਾਜ਼ਗੀ ਜ਼ਾਹਰ ਕੀਤੀ ਜਦੋਂ ਜੂਨ ਵਿੱਚ ਮਾਨ ਸਰਕਾਰ ਨੇ ਦੋ ਦਿਨਾਂ ਵਿਧਾਨ ਸਭਾ ਦੀ ਮੀਟਿੰਗ ਨੂੰ ਬਜਟ ਸੈਸ਼ਨ ਦਾ 'ਵਿਸਥਾਰ' ਕਿਹਾ। ਮਾਨ ਸਰਕਾਰ ਦਾ ਇਹ ਕਦਮ ਪੁਰੋਹਿਤ ਦੀ ਸਹਿਮਤੀ ਲੈਣ ਦੀ ਜ਼ਰੂਰਤ ਨੂੰ ਪਾਸੇ ਹੀ ਕਰ ਦਿੱਤਾ ਸੀ। ਸੂਬਾ ਸਰਕਾਰ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਗਈ। ਨਵੰਬਰ ਵਿੱਚ, ਸੁਪਰੀਮ ਕੋਰਟ ਨੇ ਸਾਫ ਕੀਤਾ ਕਿ ਸੈਸ਼ਨ 'ਸੰਵਿਧਾਨਕ ਤੌਰ 'ਤੇ ਜਾਇਜ਼ ਸੀ 'ਗੈਰ-ਕਾਨੂੰਨੀ' ਨਹੀਂ।  

ਅਗਸਤ ਵਿੱਚ, ਪੁਰੋਹਿਤ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੇ ਹਨ ਅਤੇ ਇੱਥੋਂ ਤੱਕ ਕਿ ਜੇਕਰ ਸਰਕਾਰ ਨੇ ਉਹਨਾਂ ਦੇ ਪੱਤਰਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਅਪਰਾਧਿਕ ਕਾਰਵਾਈ ਵੀ ਸ਼ੁਰੂ ਕਰ ਸਕਦੇ ਹਨ। ਇੱਕ ਵਿਧਾਨ ਸਭਾ ਸੈਸ਼ਨ ਵਿੱਚ, ਮਾਨ ਸਰਕਾਰ ਨੇ ਅਜਿਹੇ ਬਿੱਲ ਲੈ ਕੇ ਆਈ ਜਿਨ੍ਹਾਂ ਦਾ ਮਕਸਦ ਕੇਂਦਰ ਦੀ ਸ਼ਕਤੀ ਨੂੰ ਘਟਾਉਣਾ ਜਾਪ ਰਿਹਾ ਸੀ। 

ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ, 2023 ਜਿਸ ਨੇ ਰਾਜਪਾਲ ਤੋਂ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਵਜੋਂ ਭੂਮਿਕਾ ਜਾਂ ਪਾਵਰਾਂ ਨੂੰ ਖ਼ਤਮ ਕਰ ਦਿੱਤਾ ਹੈ। ਪੰਜਾਬ ਪੁਲਿਸ (ਸੋਧ) ਬਿੱਲ, 2023 ਪੰਜਾਬ ਪੁਲਿਸ ਦੇ ਡੀਜੀਪੀ ਦੀ ਨਿਯੁਕਤੀ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਬਾਈਪਾਸ ਕਰ ਦੇਵੇਗਾ। ਰਾਜਪਾਲ ਨੇ ਹੁਣ ਇਨ੍ਹਾਂ ਅਤੇ ਇਕ ਹੋਰ ਬਿੱਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਕਰ ਦਿੱਤਾ ਹੈ।

ਅੰਮ੍ਰਿਤਪਾਲ ਸਿੰਘ ਸਭ ਤੋਂ ਵੱਡੀ ਚੁਣੌਤੀ ਸਾਬਤ ਹੋਏ

ਗੈਂਗਸਟਰਾਂ ਤੋਂ ਵੱਧ ਪੰਜਾਬ ਪੁਲਿਸ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਬਣਿਆ ਰਿਹਾ। ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵਾਰਦਾਤਾਂ ਤੇ ਦੂਜੇ ਪਾਸੇ ਸਰਹੱਦ ਪਾਰੀ ਡਰੋਨ ਰਾਹੀ ਤਸਕਰੀ ਇਹ ਪੁਲਿਸ ਲਈ ਵੱਡਾ ਸਵਾਲ ਹੈ। ਪਰ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਸੁਰੱਖਿਆ ਲਈ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋਇਆ। 

ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੇ 23 ਫਰਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ, ਜੋ ਆਪਣੇ ਇੱਕ ਸਾਥੀ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਪੁਲਿਸ ਨਾਲ ਕਾਫ਼ੀ ਝੜਪ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤਾਂ ਅੰਮ੍ਰਿਤਪਾਲ ਸਿੰਘ ਸਮੇਤ ਉਸ ਦੇ 8 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨਾ 'ਤੇ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਜੋ ਹਾਲੇ ਤੱਕ ਜੇਲ੍ਹ ਵਿੱਚ ਬੰਦ ਹਨ। 

ਕਿਸਾਨ ਜਥੇਬੰਦੀਆਂ ਦੇ ਧਰਨੇ 

ਆਮ ਆਦਮੀ ਪਾਰਟੀ ਨੇ ਕੇਂਦਰ ਦੁਆਰਾ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ 2021 ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਸੀ। ਪਰ ਪੰਜਾਬ ਦੀ 'ਆਪ' ਸਰਕਾਰ ਖਿਲਾਫ ਕਿਸਾਨਾਂ ਨੇ ਸੂਬੇ ਅੰਦਰ ਕਾਫ਼ੀ ਰੋਸ ਪ੍ਰਦਰਸ਼ਨ ਕੀਤੇ ਜਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਤ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਸਾਲ ਕਈ ਵਾਰ ਕਿਸਾਨਾਂ ਨੇ ਸੜਕਾਂ ਜਾਮ ਕੀਤੀਆਂ, ਰੇਲ ਪਟੜੀਆਂ 'ਤੇ ਬੈਠ ਕੇ ਸਰਕਾਰੀ ਦਫਤਰਾਂ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਫਸਲਾਂ ਦੇ ਚੰਗੇ ਭਾਅ ਦੀ ਮੰਗ ਕੀਤੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
Embed widget