(Source: ECI/ABP News)
ਪੰਜਾਬੀ ਨੌਜਵਾਨ ਵੱਲੋਂ ਕੁੱਤੇ ਨੂੰ ਗੋਲੀ ਮਾਰਨ ਦੀ ਬਾਲੀਵੁੱਡ ਤੱਕ ਗੂੰਜ, John Abraham ਨੇ ਪਟਿਆਲਾ ਪੁਲਿਸ ਦੀ ਕੀਤੀ ਸ਼ਲਾਘਾ
ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਵੀਡੀਓ ਨੂੰ ਬਾਲੀਵੁੱਡ ਸਟਾਰ ਮਨਸਾ ਬਹਿਲ ਤੇ ਪਸ਼ੂ ਅਧਿਕਾਰ ਕਾਰਕੁਨ ਮੀਤ ਅਸ਼ਰ ਵੱਲੋਂ ਲਏ ਗਏ ਨੋਟਿਸ ਮਗਰੋਂ ਪਾਤੜਾਂ ਪੁਲਿਸ ਨੇ ਕੁੱਤੇ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ।
![ਪੰਜਾਬੀ ਨੌਜਵਾਨ ਵੱਲੋਂ ਕੁੱਤੇ ਨੂੰ ਗੋਲੀ ਮਾਰਨ ਦੀ ਬਾਲੀਵੁੱਡ ਤੱਕ ਗੂੰਜ, John Abraham ਨੇ ਪਟਿਆਲਾ ਪੁਲਿਸ ਦੀ ਕੀਤੀ ਸ਼ਲਾਘਾ Young man arrested for shooting dog, actor John Abraham praises Patiala police ਪੰਜਾਬੀ ਨੌਜਵਾਨ ਵੱਲੋਂ ਕੁੱਤੇ ਨੂੰ ਗੋਲੀ ਮਾਰਨ ਦੀ ਬਾਲੀਵੁੱਡ ਤੱਕ ਗੂੰਜ, John Abraham ਨੇ ਪਟਿਆਲਾ ਪੁਲਿਸ ਦੀ ਕੀਤੀ ਸ਼ਲਾਘਾ](https://feeds.abplive.com/onecms/images/uploaded-images/2021/05/07/f620b0915b10f3a5ac5111d2eab10667_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪਟਿਆਲਾ (Patiala) ਦੇ ਪਾਤੜਾਂ 'ਚ ਅਵਾਰਾ ਕੁੱਤੇ ਨੂੰ ਕਥਿਤ ਤੌਰ 'ਤੇ ਬੰਦੂਕ ਨਾਲ ਗੋਲੀ (shooting dog) ਮਾਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ (Man Arrested) ਕਰਨ ਤੋਂ ਦੋ ਦਿਨ ਬਾਅਦ ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ (John Abraham) ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਲਈ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਮੁਲਜ਼ਮ ਦੀ ਪਛਾਣ ਖਾਸਪੁਰ ਪਿੰਡ ਦੇ ਤਰਨਜੋਤ ਸਿੰਘ ਵਜੋਂ ਹੋਈ ਹੈ। ਉਸ ਦੀ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੀ ਵਾਇਰਲ ਵੀਡੀਓ ਦਾ ਕਈਆਂ ਨੇ ਗੰਭੀਰ ਨੋਟਿਸ ਲਿਆ। ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਵੀਡੀਓ ਨੂੰ ਬਾਲੀਵੁੱਡ ਸਟਾਰ ਮਨਸਾ ਬਹਿਲ ਤੇ ਪਸ਼ੂ ਅਧਿਕਾਰ ਕਾਰਕੁਨ ਮੀਤ ਅਸ਼ਰ ਵੱਲੋਂ ਲਏ ਗਏ ਨੋਟਿਸ ਮਗਰੋਂ ਪਾਤੜਾਂ ਪੁਲਿਸ ਨੇ ਕੁੱਤੇ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾ ਸਾਬਕਾ ਕੇਂਦਰੀ ਮੰਤਰੀ ਮੋਨਿਕਾ ਗਾਂਧੀ ਦੀ ਜਾਨਵਰਾਂ ਦੀ ਸੁਰੱਖਿਆ ਲਈ ਬਣਾਈ ਸੰਸਥਾ ਪੇਟਾ ਨੇ ਗੰਭੀਰ ਨੋਟਿਸ ਲਿਆ ਤੇ ਇਸ ਦੇ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਕੋਲ ਪਹੁੰਚ ਕੀਤੀ। ਡੀਜੀਪੀ ਦੇ ਹੁਕਮਾਂ 'ਤੇ ਕੁੱਤੇ ਨੂੰ ਗੋਲ਼ੀ ਮਾਰਨ ਵਾਲੇ ਨੌਜਵਾਨ ਦੀ ਪਾਤੜਾਂ ਪੁਲਿਸ ਨੇ ਭਾਲ ਕੀਤੀ।
ਥਾਣਾ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਪੜਤਾਲ ਮਗਰੋਂ ਗੋਲੀ ਮਾਰਨ ਵਾਲੇ ਪਿੰਡ ਖਾਸਪੁਰ ਦੇ ਤਰਨਜੋਤ ਸਿੰਘ ਨਾਂਅ ਦੇ ਲੜਕੇ ਦੇ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਵਰਤੀ ਗਈ 12 ਬੋਰ ਦੀ ਰਾਈਫਲ ਬਰਾਮਦ ਕਰ ਲਈ ਗਈ ਹੈ। ਲਈ ਪੁੱਛਗਿੱਛ ਜਾਰੀ ਹੈ। ਵੈਟਰਨਰੀ ਸਟਾਫ਼ ਦੀ ਮਦਦ ਨਾਲ ਪੁਲਸ ਨੇ ਕੁੱਤੇ ਦੀ ਲਾਸ਼ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ: ਮੋਦੀ ਸਰਕਾਰ ਨੇ ਲੋਕਾਂ ਨੂੰ ਕੀਤਾ ਨਿਰਾਸ਼, Sonia Gandhi ਨੇ ਕੀਤੀ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)