(Source: ECI/ABP News)
Patiala News: ਨੌਜਵਾਨਾਂ ਨੇ ਰਾਤ ਦੇ ਹਨੇਰੇ 'ਚ ਪਰਿਵਾਰ ਦੇ 4 ਜੀਆਂ ਦੀ ਹਥਿਆਰਾਂ ਨਾਲ ਕੀਤੀ ਵੱਢ ਟੁੱਕ, ਹਸਪਤਾਲ 'ਚ ਭਰਤੀ
Patiala News: ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੂ ਵਿਖੇ ਦੇਰ ਰਾਤ ਇੱਕ ਪਰਿਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਫੱਟੜ ਕਰ ਦਿੱਤਾ।
![Patiala News: ਨੌਜਵਾਨਾਂ ਨੇ ਰਾਤ ਦੇ ਹਨੇਰੇ 'ਚ ਪਰਿਵਾਰ ਦੇ 4 ਜੀਆਂ ਦੀ ਹਥਿਆਰਾਂ ਨਾਲ ਕੀਤੀ ਵੱਢ ਟੁੱਕ, ਹਸਪਤਾਲ 'ਚ ਭਰਤੀ Youth Attack on family with weapons in rajpura at night Patiala News: ਨੌਜਵਾਨਾਂ ਨੇ ਰਾਤ ਦੇ ਹਨੇਰੇ 'ਚ ਪਰਿਵਾਰ ਦੇ 4 ਜੀਆਂ ਦੀ ਹਥਿਆਰਾਂ ਨਾਲ ਕੀਤੀ ਵੱਢ ਟੁੱਕ, ਹਸਪਤਾਲ 'ਚ ਭਰਤੀ](https://feeds.abplive.com/onecms/images/uploaded-images/2024/04/19/245022bd9cb52c9a2fda99659b36d8b917134972650631006_original.jpg?impolicy=abp_cdn&imwidth=1200&height=675)
Patiala News: ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੂ ਵਿਖੇ ਦੇਰ ਰਾਤ ਇੱਕ ਪਰਿਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਫੱਟੜ ਕਰ ਦਿੱਤਾ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਤੁਰੰਤ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ। ਗੰਭੀਰ ਜਖਮੀ ਹੋਣ ਕਾਰਨ ਚਾਰਾਂ ਨੂੰ ਹੀ ਰਜਿੰਦਰਾ ਹਸਪਤਾਲ ਅਤੇ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਹੀ ਪਰਿਵਾਰ ਦੇ 4 ਪਰਿਵਾਰਿਕ ਮੈਂਬਰਾਂ ਨੂੰ ਫੱਟੜ ਕੀਤਾ ਹੈ। ਜਿਨ੍ਹਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਥਾਣਾ ਸਿਟੀ ਅਧੀਨ ਪੈਂਦੀ ਚੌਂਕੀ ਫੋਕਲ ਪੁਆਇੰਟ ਦੇ ਪਿੰਡ ਸ਼ਾਮਦੂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਤੇਜਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Five farmers schemes- ਕਿਸਾਨਾਂ ਲਈ ਬੇਹੱਦ ਖਾਸ ਹਨ ਇਹ ਪੰਜ ਸਰਕਾਰੀ ਸਕੀਮਾਂ, ਅਪਲਾਈ ਕਰਨਾ ਆਸਾਨ ਹੈ...
ਉਨ੍ਹਾਂ ਦੱਸਿਆ ਕਿ ਜ਼ਖਮੀ ਬਿਆਨ ਦੇਣ ਦੇ ਕਾਬਲ ਨਹੀਂ ਸਨ ਅਤੇ ਜਖ਼ਮੀਆਂ ਦੇ ਬਿਆਨ ਦਰਜ ਕਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ।
ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜਰਨੈਲ ਸਿੰਘ, ਅਮਰੀਕ ਸਿੰਘ, ਰਾਣੀ, ਰਾਜਵੀਰ ਜਿਹੜੇ ਚਾਰੇ ਇੱਕੋ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ 'ਤੇ ਰਾਤ 9.30 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਰਾਰ ਹੋ ਗਏ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Sangrur News: ਸਹੁਰੇ ਨੇ ਜਵਾਈ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, ਦੱਸੀ ਆਹ ਵਜ੍ਹਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)