ਪੜਚੋਲ ਕਰੋ
Advertisement
ਬਾਦਲ ਦੇ 'ਪੋਤੇ' ਦੀ ਪਿੱਠ ਲਵਾਉਣ ਵਾਲਾ ਜ਼ਬਰਜੰਗ ਇੱਕ ਸਾਧਾਰਨ ਕਿਸਾਨ
ਬਠਿੰਡਾ: ਬਾਦਲ ਪਿੰਡ ਦੇ ਸਾਧਾਰਨ ਕਿਸਾਨ ਨੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਹੀ ਰਿਸ਼ਤੇ ਵਿੱਚੋਂ ਉਨ੍ਹਾਂ ਦੇ ਪੋਤਰੇ ਨੂੰ ਸਰਪੰਚੀ ਦੀ ਚੋਣ ਵਿੱਚ ਹਰਾ ਦਿੱਤਾ। ਜ਼ਬਰਜੰਗ ਸਿੰਘ ਬਰਾੜ ਉਰਫ਼ ਮੁੱਖਾ ਨੇ ਉਦੈਵੀਰ ਸਿੰਘ ਢਿੱਲੋਂ ਨੂੰ 376 ਵੋਟਾਂ ਨਾਲ ਮਾਤ ਦੇ ਕੇ ਸਰਪੰਚੀ ਜਿੱਤੀ। ਬੇਸ਼ੱਕ ਕਾਂਗਰਸ ਨੇ ਸਰਪੰਚੀ ਜਿੱਤ ਲਈ ਹੈ ਪਰ 10 ਮੈਂਬਰੀ ਪੰਚਾਇਤ ਵਿੱਚ ਪੰਜ ਅਕਾਲੀ ਪੰਚਾਂ ਨੇ ਵੀ ਆਪਣੀ ਥਾਂ ਬਣਾ ਲਈ ਹੈ।
ਸਬੰਧਤ ਖ਼ਬਰ- ਖਹਿਰਾ ਦੀ ਭਰਜਾਈ ਹਾਰੀ, ਪੋਲਿੰਗ ਬੂਥ 'ਤੇ ਦਿੱਤੇ ਪਹਿਰੇ ਨਾ ਆਏ ਕੰਮ
ਪਿੰਡ ਬਾਦਲ ਦੀ ਪੰਚਾਇਤ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਹੱਥੋਂ ਨਾਮੋਸ਼ੀਜਨਕ ਹਾਰ ਦੇਣ ਵਾਲਾ ਕੋਈ ਧਨਾਢ ਜਾਂ ਰਸੂਖਵਾਨ ਨਹੀਂ ਬਲਕਿ, ਸਾਢੇ ਤਿੰਨ ਏਕੜ ਜ਼ਮੀਨ ਦੇ ਮਾਲਕ ਤੇ ਨਿਮਨ ਕਿਸਾਨ ਜ਼ਬਰਜੰਗ ਸਿੰਘ ਹੈ। ਉਦੈਵੀਰ, ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੋਤਰਾ ਹੈ ਤੇ ਵੱਡਾ ਸਰਮਾਏਦਾਰ ਅਤੇ ਦਿੱਲੀ ਤੋਂ ਬੀ.ਕਾਮ. ਪਾਸ ਹੈ, ਜਦਕਿ ਮੁੱਖਾ ਬਾਰਵ੍ਹੀਂ ਪਾਸ ਹੈ ਤੇ ਤਿੰਨ ਧੀਆਂ ਦਾ ਪਿਤਾ ਹੈ।
ਜ਼ਬਰਜੰਗ ਸਿੰਘ ਨੂੰ ਕਾਂਗਰਸੀ ਲੀਡਰ ਮਹੇਸ਼ਇੰਦਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਦੀ ਹਮਾਇਤ ਹਾਸਲ ਹੈ। ਉਸ ਦੀ ਜਿੱਤ ਦਾ ਵੱਡਾ ਕਾਰਨ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਤਾਲਮੇਲ ਦੱਸਿਆ ਜਾ ਰਿਹਾ ਹੈ। ਉਦੈਵੀਰ ਦੀ ਹਾਰ ਦਾ ਵੱਡਾ ਕਾਰਨ ਉਸ ਦਾ ਜ਼ਿਆਦਾਤਰ ਪਿੰਡ ਤੋਂ ਬਾਹਰ ਰਹਿਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੱਜ ਦੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਬਣਾਇਆ ਯੂਪੀ-ਬਿਹਾਰ: ਬਾਦਲ
ਪਿੰਡ ਬਾਦਲ ’ਚ ਕੁੱਲ 2,919 ਵੋਟਰ ਹਨ। ਵੇਰਵਿਆਂ ਮੁਤਾਬਕ ਪਿੰਡ ਬਾਦਲ ਦੇ ਨੌਂ ਵਾਰਡਾਂ ਵਿੱਚੋਂ ਚਾਰ ਕਾਂਗਰਸੀ ਪੰਚ, ਤਿੰਨ ਅਕਾਲੀ ਦਲ ਦੇ ਪੰਚ ਜੇਤੂ ਰਹੇ ਹਨ। ਜਦਕਿ ਦੋ ਵਾਰਡਾਂ ’ਚ ਅਕਾਲੀ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਕਾਂਗਰਸੀ ਸਰਪੰਚ ਹੋਣ ਦੇ ਨਾਲ ਦੋਵੇਂ ਪਾਰਟੀਆਂ ਦੇ ਪੰਜ-ਪੰਜ ਨੁਮਾਇੰਦੇ ਪਿੰਡ ਦੀ ਪੰਚਾਇਤ ਚਲਾਉਣਗੇ। ਇਸ ਵਿੱਚ ਉਹ ਕਿੰਨੇ ਸਫਲ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਪੰਚਾਇਤ ਦਾ ਮੌਜੂਦਾ ਸਮੀਕਰਨ ਮਤੇ ਅੜਾਉਣ ਵਾਲਾ ਬਣ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement