News
News
ਟੀਵੀabp shortsABP ਸ਼ੌਰਟਸਵੀਡੀਓ
X

ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚਣਗੇ

Share:
ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਸ਼ਾਮ ਅੰਮ੍ਰਿਤਸਰ ਪਹੁੰਚਣਗੇ। ਕੇਜਰੀਵਾਲ ਨੇ ਕੱਲ੍ਹ ਅੰਮ੍ਰਿਤਸਰ ਜਿਲ੍ਹਾ ਅਦਾਲਤ 'ਚ ਪੇਸ਼ ਹੋਣਾ ਹੈ। ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਦਾਇਰ ਕਰਵਾਏ ਮਾਣਹਾਨੀ ਦੇ ਕੇਸ 'ਚ 29 ਜੁਲਾਈ ਲਈ ਸੰਮਨ ਕੀਤੇ ਹਨ। 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਦੇ ਚੇਅਰਮੈਨ ਆਸ਼ੀਸ਼ ਖੇਤਾਨ ਵੀ ਉਨ੍ਹਾਂ ਦੇ ਨਾਲ ਪਹੁੰਚ ਰਹੇ ਹਨ।     ਸੂਤਰਾਂ ਮੁਤਾਬਕ ਅੰਮ੍ਰਿਤਸਰ ਤੋਂ ਕੇਜਰੀਵਾਲ ਤੇ ਦੋ ਹੋਰ ਨੇਤਾਵਾਂ ਦੇ ਸੰਮਨ ਲੈ ਕੇ ਦਿੱਲੀ ਗਈ ਪੁਲਿਸ ਟੀਮ ਵੱਲੋਂ ਉਨ੍ਹਾਂ ਨੂੰ ਸੀ.ਐਮ. ਹਾਊਸ ਵਿੱਚ ਸੰਮਨ ਰਿਸੀਵ ਕਰਵਾਏ ਗਏ ਸਨ। ਜਦੋਂ ਪੁਲਿਸ ਵੱਲੋਂ ਸੰਮਨ ਰਿਸੀਵ ਕਰਵਾਏ ਗਏ, ਉਸ ਵੇਲੇ ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਵੀ ਉੱਥੇ ਹੀ ਮੌਜੂਦ ਸਨ। ਸੰਮਨ ਰਿਸੀਵ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਅਦਾਲਤ ਵਿੱਚ ਜ਼ਰੂਰ ਪੇਸ਼ ਹੋਣਗੇ।     ਜਾਣਕਾਰੀ ਮੁਤਾਬਕ ਕੇਜਰੀਵਾਲ ਅੱਜ ਸ਼ਾਮ ਅੰਮ੍ਰਿਤਸਰ ਪਹੁੰਚਣਗੇ ਤੇ ਰਾਤ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਰੁਕਣਗੇ। 29 ਜੁਲਾਈ ਨੂੰ ਸਵੇਰੇ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਹ ਕਿੱਥੇ ਜਾਣਗੇ ਤੇ ਉਨ੍ਹਾਂ ਦਾ ਹੋਰ ਕੀ ਪ੍ਰੋਗਰਾਮ ਹੈ, ਇਸ ਬਾਰੇ ਨਾ ਕਿਸੇ ਪਾਰਟੀ ਨੇਤਾ ਨੂੰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਵੱਲੋਂ ਕੇਜਰੀਵਾਲ ਦੀ ਇਸ ਅੰਮ੍ਰਿਤਸਰ ਫੇਰੀ ਨੂੰ ਦੇਖਦਿਆਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
Published at : 28 Jul 2016 05:34 AM (IST) Tags: court majithia kejriwal AAP amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਸਹੁਰੇ ਨੇ ਵਿਧਵਾ ਨੂੰਹ ਨਾਲ ਜਬਰ-ਜ਼ਨਾਹ ਦੀ ਕੀਤੀ ਕੋਸ਼ਿਸ਼, ਵਿਰੋਧ ਕਰਨ 'ਤੇ ਪਾੜੇ ਕੱਪੜੇ, ਫਿਰ...

Punjab News: ਸਹੁਰੇ ਨੇ ਵਿਧਵਾ ਨੂੰਹ ਨਾਲ ਜਬਰ-ਜ਼ਨਾਹ ਦੀ ਕੀਤੀ ਕੋਸ਼ਿਸ਼, ਵਿਰੋਧ ਕਰਨ 'ਤੇ ਪਾੜੇ ਕੱਪੜੇ, ਫਿਰ...

Punjab Weather: ਪੰਜਾਬ-ਚੰਡੀਗੜ੍ਹ 'ਚ 15 ਦਸੰਬਰ ਤੱਕ ਸੀਤ ਲਹਿਰ ਦਾ ਕਹਿਰ, ਵੈਸਟਰਨ ਡਿਸਟਰਬੈਂਸ ਕਾਰਨ ਠੰਡ ਕੱਢੇਗੀ ਵੱਟ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

Punjab Weather: ਪੰਜਾਬ-ਚੰਡੀਗੜ੍ਹ 'ਚ 15 ਦਸੰਬਰ ਤੱਕ ਸੀਤ ਲਹਿਰ ਦਾ ਕਹਿਰ, ਵੈਸਟਰਨ ਡਿਸਟਰਬੈਂਸ ਕਾਰਨ ਠੰਡ ਕੱਢੇਗੀ ਵੱਟ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

Ranjit Singh Dhadrianwale: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ 'ਚ ਸੁਣਵਾਈ ਟਲੀ

Ranjit Singh Dhadrianwale: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ 'ਚ ਸੁਣਵਾਈ ਟਲੀ

ਪੰਜਾਬ ਦੀ ਹੋਈ ਬੱਲੇ-ਬੱਲੇ! ਵਿਸ਼ਵ ਵਿੱਚ "Best Food Region" 'ਚ ਦਰਜ ਹੋਇਆ ਨਾਮ, ਜਾਣੋ ਇਸ ਵੱਡੀ ਉਪਲਬਧੀ ਬਾਰੇ

ਪੰਜਾਬ ਦੀ ਹੋਈ ਬੱਲੇ-ਬੱਲੇ! ਵਿਸ਼ਵ ਵਿੱਚ

Punjab News: ਵਿਜੀਲੈਂਸ ਨੇ ਕਾਬੂ ਕੀਤਾ ਪਟਵਾਰੀ, 20000 ਰੁਪਏ ਦੀ ਰਿਸ਼ਵਤ ਸਣੇ ਫੜ੍ਹਿਆ

Punjab News: ਵਿਜੀਲੈਂਸ ਨੇ ਕਾਬੂ ਕੀਤਾ ਪਟਵਾਰੀ, 20000 ਰੁਪਏ ਦੀ ਰਿਸ਼ਵਤ ਸਣੇ ਫੜ੍ਹਿਆ

ਪ੍ਰਮੁੱਖ ਖ਼ਬਰਾਂ

ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ

ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ

Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ

Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ

ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ

ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ

WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...

WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...