ਪੜਚੋਲ ਕਰੋ
ਅਮਰੀਕੀ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਟਰੱਕ ਨੂੰ ਲੱਗੀ ਸੀ ਅੱਗ
ਬੀਤੇ ਦਿਨ ਉਸ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ ਜਿਸ ‘ਚ ਟਰੱਕ ਨੂੰ ਅੱਗ ਲੱਗ ਗਈ ਪਰ ਜਗਤਾਰ ਸਿੰਘ ਨੂੰ ਪੁਲਿਸ ਤੇ ਇੰਸ਼ੋਰੈਂਸ ਕੰਪਨੀ ਨੇ ਸੁਰੱਖਿਅਤ ਘਰ ਭੇਜ ਦਿੱਤਾ ਸੀ।
![ਅਮਰੀਕੀ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਟਰੱਕ ਨੂੰ ਲੱਗੀ ਸੀ ਅੱਗ Punjabi youth dies in suspicious circumstances in new jersey ਅਮਰੀਕੀ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਟਰੱਕ ਨੂੰ ਲੱਗੀ ਸੀ ਅੱਗ](https://static.abplive.com/wp-content/uploads/sites/5/2019/06/30132845/death-dead-body-in-mortury.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਗੁਰਦਾਸਪੁਰ: ਇੱਥੇ ਦੇ ਪਿੰਡ ਚੱਕ ਸ਼ਰੀਫ਼ ਦੇ 21 ਸਾਲਾ ਨੌਜਵਾਨ ਦੀ ਅਮਰੀਕਾ ਦੇ ਨਿਊ ਜਰਸੀ ਸ਼ਹਿਰ 'ਚ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ। ਪਿੰਡ ਵਾਸੀਆਂ ਤੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਆਪਣੇ ਬੇਟੇ ਜਗਤਾਰ ਸਿੰਘ ਨੂੰ ਢਾਈ ਸਾਲ ਪਹਿਲਾਂ ਅਮਰੀਕਾ ਭੇਜਿਆ ਸੀ। ਉੱਥੇ ਉਹ ਟਰੱਕ ਡਰਾਇਵਰੀ ਕਰ ਰਿਹਾ ਸੀ।
ਖ਼ਬਰ ਹੈ ਕਿ ਬੀਤੇ ਦਿਨ ਉਸ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ ਜਿਸ ‘ਚ ਟਰੱਕ ਨੂੰ ਅੱਗ ਲੱਗ ਗਈ ਪਰ ਜਗਤਾਰ ਸਿੰਘ ਨੂੰ ਪੁਲਿਸ ਤੇ ਇੰਸ਼ੋਰੈਂਸ ਕੰਪਨੀ ਨੇ ਸੁਰੱਖਿਅਤ ਘਰ ਭੇਜ ਦਿੱਤਾ ਸੀ। ਉਸ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਜਦੋਂ ਸਵੇਰੇ ਉਨ੍ਹਾਂ ਵੇਖਿਆ ਤਾਂ ਜਗਤਾਰ ਸਿੰਘ ਆਪਣੇ ਕਮਰੇ ‘ਚ ਮ੍ਰਿਤਕ ਪਾਇਆ ਗਿਆ।
ਉਧਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਜਗਤਾਰ ਕਾਫੀ ਛੋਟੀ ਉਮਰ ‘ਚ ਹੀ ਅਮਰੀਕਾ ਚਲਾ ਗਿਆ ਸੀ। ਉਸ ਦਾ ਦੂਸਰਾ ਭਰਾ ਵੀ ਅਮਰੀਕਾ ਗਿਆ ਸੀ ਪਰ ਉਹ ਦਸੰਬਰ 2019 'ਚ ਭਾਰਤ ਭੇਜੇ ਸੈਂਕੜੇ ਨੌਜਵਾਨਾਂ ਸਣੇ ਘਰ ਵਾਪਸ ਪਰਤ ਆਇਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)