ਪੜਚੋਲ ਕਰੋ
Advertisement
ਸਾਊਦੀ ਅਰਬ ਦੇ ਕਿੰਗਡਮ ਦੇ ਤਿੰਨ ਰਾਜਕੁਮਾਰ ਹਿਰਾਸਤ 'ਚ, ਜਾਣੋ ਕੀ ਹੈ ਇਲਜ਼ਾਮ
ਸਾਊਦੀ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਇਸ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਨੇ ਸ਼ਾਹੀ ਮਹਿਲ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲਏ ਰਾਜਕੁਮਾਰਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਲਮਾਨ ਨੂੰ ਸੱਤਾ ਤੋਂ ਹਟਾਉਣ ਦੀ ਸਾਜਿਸ਼ ਰਚੀ ਗਈ ਸੀ।
ਨਵੀਂ ਦਿੱਲੀ: ਸਾਊਦੀ ਅਧਿਕਾਰੀਆਂ ਨੇ ਸ਼ਾਹੀ ਮਹਿਲ ਨਾਲ ਜੁੜੇ ਤਿੰਨ ਰਾਜਕੁਮਾਰਾਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ 'ਤੇ ਇਲਜਾਮ ਹੈ ਕਿ ਉਨ੍ਹਾਂ ਨੇ ਸਾਊਦੀ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੂੰ ਸੱਤਾ ਤੋਂ ਹਟਾਉਣ ਦੀ ਸਾਜਿਸ਼ ਰਚੀ ਸੀ। ਅਮਰੀਕੀ ਅਖਬਾਰ ਦੀਆਂ ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਲਮਾਨ ਦੇ ਇਸ਼ਾਰੇ ’ਤੇ ਗ੍ਰਿਫ਼ਤਾਰ ਕੀਤੇ ਗਿਆ ਹੈ। ਇਨ੍ਹਾਂ ਵਿਅਕਤੀਆਂ ਵਿੱਚ ਰਾਜਕੁਮਾਰ ਅਹਿਮਦ ਬਿਨ ਅਬਦੁੱਲ ਅਜ਼ੀਜ਼ ਅਤੇ ਮੁਹੰਮਦ ਬਿਨ ਨਾਇਫ ਸ਼ਾਮਲ ਹਨ।
ਸਾਊਦੀ ਮਹਿਲ ਨਾਲ ਜੁੜੇ ਤਿੰਨ ਲੋਕ ਹਿਰਾਸਤ 'ਚ:
ਅਹਿਮਦ ਬਿਨ ਅਬਦੁੱਲ ਅਜ਼ੀਜ਼ ਸਮਰਾਟ ਸਲਮਾਨ ਦਾ ਛੋਟਾ ਭਰਾ ਹੈ। ਜਦੋਂ ਕਿ ਮੁਹੰਮਦ ਬਿਨ ਨਾਇਫ ਸਮਰਾਟ ਦਾ ਭਤੀਜਾ ਹੈ। ਪ੍ਰਿੰਸ ਮੁਹੰਮਦ ਬਿਨ ਨਾਇਫ ਸਾਊਦੀ ਅਰਬ ਦੀ ਅੱਤਵਾਦ ਰੋਕੂ ਇਕਾਈ ਦਾ ਮੁਖੀ ਵੀ ਰਿਹਾ ਹੈ। ਇਹ ਕਿਹਾ ਜਾਂਦਾ ਹੈ ਕਿ ਦੋਵੇਂ ਇੱਕ ਵਾਰ ਸੱਤਾ ਦੇ ਦਾਅਵੇਦਾਰ ਸੀ। ਘਟਨਾ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਦੇਸ਼ਧ੍ਰੋਹ ਦੇ ਦੋਸ਼ ਹੇਠ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਿਰਾਸਤ 'ਚ ਲਏ ਗਏ ਲੋਕਾਂ ਵਿਚ ਮੁਹੰਮਦ ਬਿਨ ਨਿਆਫ ਦਾ ਛੋਟਾ ਭਰਾ ਪ੍ਰਿੰਸ ਨਵਾਫ ਬਿਨ ਨਾਇਫ ਵੀ ਸ਼ਾਮਲ ਹੈ।
ਰਾਜਕੁਮਾਰ ਨੂੰ ਸੱਤਾ ਤੋਂ ਬਾਹਰ ਕੱਢਣ ਦਾ ਚਾਰਜ:
ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਸੱਤਾ ਤੋਂ ਹਟਾਉਣ ਦੇ ਦੋਸ਼ ਵਿੱਚ ਕੀਤੀ ਗਈ ਇਹ ਕਾਰਵਾਈ ਸ਼ੁੱਕਰਵਾਰ ਸਵੇਰੇ ਹੋਈ। 2015 ਤੋਂ ਪਹਿਲਾਂ ਪ੍ਰਿੰਸ ਮੁਹੰਮਦ ਬਿਨ ਸਲਮਾਨ ਚਰਚਾ ਅਤੇ ਵਿਵਾਦਾਂ ਤੋਂ ਦੂਰ ਸੀ। ਪਰ ਉਸਨੇ ਤੇਲ 'ਤੇ ਦੇਸ਼ ਦੀ ਨਿਰਭਰਤਾ ਘਟਾਉਣ ਦਾ ਵਾਅਦਾ ਕੀਤਾ। ਇਸਦੇ ਲਈ 2016 ਵਿੱਚ, ਉਸਨੇ ਵੱਡੇ ਪੱਧਰ 'ਤੇ ਆਰਥਿਕ ਵਿਕਾਸ ਅਤੇ ਸਮਾਜਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ। ਜਦਕਿ, ਉਸ ਦਾ ਸੁਧਾਰਵਾਦੀ ਕਦਮ ਆਲੋਚਨਾ ਤੋਂ ਪਰੇ ਨਹੀਂ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement