ਪੜਚੋਲ ਕਰੋ
Advertisement
ਕੋਰੋਨਵਾਇਰਸ ਦੀ ਜੰਗ 'ਚ ਨਿੱਤਰਿਆ 'ਖਾਲਸਾ', ਵਿਦੇਸ਼ੀ ਧਰਤੀ 'ਤੇ ਗੱਡੇ ਝੰਡੇ
ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਲੋਕ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਖੁਦ ਨੂੰ ਆਈਸੋਲੇਟ ਕਰਨ ਤੇ ਕੁਆਰੰਟੀਨ ਕਰਨ ਲਈ ਮਜਬੂਰ ਹੋ ਗਏ ਹਨ। ਜਦੋਂਕਿ ਵਾਇਰਸ ਹਰ ਉਮਰ ਦੀ ਕਮਜ਼ੋਰ ਐਮਿਊਨ ਸਿਸਟਮ ਲਈ ਵੱਡਾ ਖ਼ਤਰਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗਾਂ ਲਈ ਵੀ ਵਧੇਰੇ ਜ਼ੋਖ਼ਮ ਹੈ।
ਚੰਡੀਗੜ੍ਹ: ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਲੋਕ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਖੁਦ ਨੂੰ ਆਈਸੋਲੇਟ ਕਰਨ ਤੇ ਕੁਆਰੰਟੀਨ ਕਰਨ ਲਈ ਮਜਬੂਰ ਹੋ ਗਏ ਹਨ। ਜਦੋਂਕਿ ਵਾਇਰਸ ਹਰ ਉਮਰ ਦੀ ਕਮਜ਼ੋਰ ਐਮਿਊਨ ਸਿਸਟਮ ਲਈ ਵੱਡਾ ਖ਼ਤਰਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗਾਂ ਲਈ ਵੀ ਵਧੇਰੇ ਜ਼ੋਖ਼ਮ ਹੈ।
ਕੋਵਿਡ-19 ਦੁਨੀਆ ਭਰ ‘ਚ ਫੈਲ ਗਈ ਹੈ ਤੇ ਲਗਪਗ 8,000 ਲੋਕਾਂ ਦੀਆਂ ਜਾਨਾਂ ਗਈਆਂ ਹਨ। ਕਈ ਦੇਸ਼ਾਂ ਨੇ ਵਰਚੂਅਲ ਲੌਕਡਾਉਨ ਦਾ ਐਲਾਨ ਕੀਤਾ ਹੋਇਆ ਹੈ।
ਇਸ ਸਮੇਂ ਦੌਰਾਨ ਐਮਰਜੈਂਸੀ ਤੇ ਸਮਾਜਕ ਦੂਰੀ ਕਰਕੇ ਇੰਗਲੈਂਡ ਦੇ ਬਰਕਸ਼ਾਇਰ ਦੇ ਕਸਬੇ ਸਲੋਫ ਵਿੱਚ "ਮੁਫਤ ਮੋਬਾਈਲ ਫੂਡ ਸਪੋਰਟ" ਸੇਵਾ ਦੀ ਪਹਿਲ ਕੀਤੀ ਗਈ ਹੈ। ਇਹ ਸੇਵਾ ਸ਼ਹਿਰ ਦੇ ਸਿੱਖ ਭਾਈਚਾਰੇ ਵੱਲੋਂ “ਸਿਹਤਮੰਦ ਤੇ ਪੌਸ਼ਟਿਕ” ਭੋਜਨ ਮੁਹੱਈਆ ਕਰਵਾਉਂਦੀ ਹੈ। ਜ਼ਿਆਦਾਤਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਟਵਿੱਟਰ 'ਤੇ ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ, "ਕੀ ਤੁਸੀਂ 65+ ਤੋਂ ਵੱਧ ਹੋ? # ਕੋਰੋਨਾਈਵਾਇਰਸ ਆਈਸੋਲੇਟ? ਭੋਜਨ ਹਾਸਲ ਕਰਨ ‘ਚ ਮਦਦ ਦੀ ਲੋੜ ਹੈ? ਸਲੋਫ, ਯੂਕੇ ਦੇ ਸਿੱਖ ਬਜ਼ੁਰਗਾਂ ਤੇ ਇਕੱਲਿਆਂ ਤੇ ਹੋਰਾਂ ਲਈ ਮੋਬਾਈਲ ਫੂਡ ਸਪੋਰਟ ਲੈ ਕੇ ਆਏ ਹਨ।" ਉਹ ਲੋਕਾਂ ਦੀ ਮਦਦ ਲਈ ਮੁਫਤ ਸਿਹਤ ਤੇ ਪੋਸ਼ਣ ਸਬੰਧੀ ਜ਼ਰੂਰੀ ਚੀਜ਼ਾਂ ਪ੍ਰਦਾਨ ਕਰ ਰਹੇ ਹਨ!
ਰਿਪੋਰਟਾਂ ਅਨੁਸਾਰ, ਮੰਗਲਵਾਰ ਨੂੰ ਇੰਗਲੈਂਡ ਵਿੱਚ ਕੋਰੋਨਾਵਾਇਰਸ ਹੋਣ ਦੇ ਬਾਅਦ 14 ਹੋਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਿਸ ਨਾਲ ਯੂਨਾਈਟਿਡ ਕਿੰਗਡਮ ਦੀ ਮੌਤ ਦੀ ਗਿਣਤੀ 71 ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਕ੍ਰਿਕਟ
Advertisement