ਪੜਚੋਲ ਕਰੋ
(Source: ECI/ABP News)
ਸ਼ਰਾਬ ਵੇਚਣੀ ਹੁਣ ਹੋਈ ਹੋਰ ਵੀ ਔਖੀ! 24 ਘੰਟੇ ਰਹੇਗੀ ਸਰਕਾਰ ਦੀ ਅੱਖ
ਪੰਜਾਬ ‘ਚ ਸ਼ਰਾਬ ਦੀ ਤਸਕਰੀ ਬਾਰੇ ਆਬਕਾਰੀ ਵਿਭਾਗ ਹੁਣ ਸਖਤ ਹੋ ਗਿਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੂਜੇ ਸੂਬਿਆਂ ਤੋਂ ਆ ਰਹੀ ਸ਼ਰਾਬ ਤੋਂ ਇਲਾਵਾ ਸੂਬੇ ਦੀਆਂ ਸ਼ਰਾਬ ਫੈਕਟਰੀਆਂ ਦੀ ਨਿਗਰਾਨੀ ਲਈ ਇੱਕ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।
![ਸ਼ਰਾਬ ਵੇਚਣੀ ਹੁਣ ਹੋਈ ਹੋਰ ਵੀ ਔਖੀ! 24 ਘੰਟੇ ਰਹੇਗੀ ਸਰਕਾਰ ਦੀ ਅੱਖ Selling alcohol is even more difficult now! The eye of the government will remain 24 hours ਸ਼ਰਾਬ ਵੇਚਣੀ ਹੁਣ ਹੋਈ ਹੋਰ ਵੀ ਔਖੀ! 24 ਘੰਟੇ ਰਹੇਗੀ ਸਰਕਾਰ ਦੀ ਅੱਖ](https://static.abplive.com/wp-content/uploads/sites/5/2019/11/07133203/Liquor.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ‘ਚ ਸ਼ਰਾਬ ਦੀ ਤਸਕਰੀ ਬਾਰੇ ਆਬਕਾਰੀ ਵਿਭਾਗ ਹੁਣ ਸਖਤ ਹੋ ਗਿਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੂਜੇ ਸੂਬਿਆਂ ਤੋਂ ਆ ਰਹੀ ਸ਼ਰਾਬ ਤੋਂ ਇਲਾਵਾ ਸੂਬੇ ਦੀਆਂ ਸ਼ਰਾਬ ਫੈਕਟਰੀਆਂ ਦੀ ਨਿਗਰਾਨੀ ਲਈ ਇੱਕ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।
ਹੁਣ ਜ਼ਿਲ੍ਹਾ ਪੱਧਰ 'ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਆਪਣੇ ਖੇਤਰ ‘ਚ ਸ਼ਰਾਬ ਫੈਕਟਰੀ ਤੇ ਗੁਦਾਮਾਂ ਦੀ ਜਾਂਚ ਕਰਨਗੇ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਗੋਦਾਮ ਜਾਂ ਸ਼ਰਾਬ ਫੈਕਟਰੀ ਵਿੱਚੋਂ ਕਿੰਨੀ ਸ਼ਰਾਬ ਬਾਹਰ ਆਈ ਹੈ ਤੇ ਕਿਹੜੀ ਜਗ੍ਹਾ ਗਈ ਹੈ। ਇਸ ਤੋਂ ਇਲਾਵਾ ਇੰਟਰ ਸਟੇਟ ਬਾਰਡਰ 'ਤੇ ਵੀ ਨਜ਼ਰ ਰੱਖੀ ਜਾਵੇਗੀ।
ਸ਼ਰਾਬ ਦੀ ਹਰ ਬੋਤਲ ‘ਤੇ ਬਾਰਕੋਡ ਲੋੜੀਂਦੇ ਹਨ। ਸ਼ਰਾਬ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਵਾਲੇ ਵਾਹਨ 'ਤੇ ਫਾਸਟ ਟੈਗ ਲਗਾਉਣਾ ਵੀ ਲਾਜ਼ਮੀ ਹੈ।
ਸ਼ਹਿਨਾਜ਼ ਗਿੱਲ ਦੇ ਪਿਤਾ ਖਿਲਾਫ ਬੰਦੂਕ ਦੀ ਨੋਕ ‘ਤੇ ਬਲਾਤਕਾਰ ਦਾ ਕੇਸ ਦਰਜ
ਜ਼ਿਲ੍ਹੇ ‘ਚੋਂ ਸ਼ਰਾਬ ਦੀ ਤਸਕਰੀ ਰੋਕਣ ਲਈ ਭੇਜੀ ਗਈ ਰਿਪੋਰਟ 'ਤੇ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਵੇਖਿਆ ਜਾਵੇਗਾ ਕਿ ਕਿਸ ਖੇਤਰ ਦੇ ਅਧਿਕਾਰੀ ਨੇ ਕਿੰਨੀ ਗੈਰ ਕਾਨੂੰਨੀ ਸ਼ਰਾਬ ਫੜੀ ਤੇ ਕਿੰਨੀ ਵਾਰ ਮੌਕੇ ‘ਤੇ ਜਾ ਕੇ ਜਾਂਚ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਵਿਭਾਗ ਨੇ ਸ਼ਰਾਬ ਦੀਆਂ ਫੈਕਟਰੀਆਂ ‘ਚ ਸੀਸੀਟੀਵੀ ਲਾਉਣ ਦੇ ਆਦੇਸ਼ ਦਿੱਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)