(Source: ECI/ABP News/ABP Majha)
ਬਾਬਾ ਰਾਮਦੇਵ ਨੂੰ ਝਟਕਾ! ਆਈਐਮਏ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ
ਯੋਗ ਗੁਰੂ ਬਾਬਾ ਰਾਮਦੇਵ ਦੇ ਐਲੋਪੈਥੀ ਬਾਰੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਇਹ ਕੇਸ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਹਾਲਾਂਕਿ, ਵਧ ਰਹੇ ਵਿਵਾਦ ਅਤੇ ਕੇਂਦਰੀ ਸਿਹਤ ਮੰਤਰੀ ਦੇ ਇਤਰਾਜ਼ ਤੋਂ ਬਾਅਦ, ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਲਿਆ ਹੈ। ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਪਤੰਜਲੀ ਦੇ ਮਾਲਕ ਰਾਮਦੇਵ ਦੀ ਅਗਵਾਈ ਵਿੱਚ ਟੀਕਾਕਰਨ ਵਿਰੁੱਧ ਝੂਠੇ ਪ੍ਰਚਾਰ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਆਈਐਮਏ ਨੇ ਕਿਹਾ ਕਿ ਇਕ ਵੀਡੀਓ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ 10 ਲੱਖ ਡਾਕਟਰਾਂ ਅਤੇ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਹਾਲ ਹੀ ਵਿੱਚ, ਬਾਬਾ ਰਾਮਦੇਵ ਨੇ ਐਲੋਪੈਥੀ ਦਵਾਈਆਂ ਬਾਰੇ ਵਿਵਾਦਪੂਰਨ ਬਿਆਨ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਮਦੇਵ ਨੂੰ ਇੱਕ ਪੱਤਰ ਲਿਖ ਕੇ ਇਸ ਬਿਆਨ ਨੂੰ ‘ਬਹੁਤ ਮੰਦਭਾਗਾ’ ਦੱਸਦਿਆਂ ਇਸ ਨੂੰ ਵਾਪਸ ਲੈਣ ਲਈ ਕਿਹਾ ਸੀ। ਬਾਬਾ ਰਾਮਦੇਵ ਨੇ ਕੇਂਦਰੀ ਮੰਤਰੀ ਹਰਸ਼ ਵਰਧਨ ਨੂੰ ਵੀ ਇਕ ਪੱਤਰ ਲਿਖ ਕੇ ਬਿਆਨ ਵਾਪਸ ਲੈ ਲਿਆ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੀ ਉੱਤਰਾਖੰਡ ਡਿਵੀਜ਼ਨ ਨੇ ਐਲੋਪੈਥਿਕ ਦਵਾਈ ਬਾਰੇ ਬਾਬਾ ਰਾਮ ਦੇਵ ਦੇ ਤਾਜ਼ਾ ਬਿਆਨਾਂ ਲਈ ਯੋਗਾ ਗੁਰੂ ਨੂੰ 1000 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਹ ਗੱਲ ਰਾਮਦੇਵ ਵੱਲੋਂ ਐਲੋਪੈਥੀ ਡਾਕਟਰਾਂ ਬਾਰੇ ਟਿੱਪਣੀ ਕਰਨ ਤੋਂ ਬਾਅਦ ਆਈ ਹੈ।
ਸੋਮਵਾਰ ਨੂੰ, ਆਈਐਮਏ, ਉੱਤਰਾਖੰਡ ਡਵੀਜ਼ਨ ਨੇ ਰਾਮਦੇਵ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੂਬਾ ਇਕਾਈ ਦੇ ਪ੍ਰਧਾਨ ਡਾ. ਅਜੈ ਖੰਨਾ ਨੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਤੇ ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਰਾਮਦੇਵ ਦੇ ਬਿਆਨ ਖਿਲਾਫ ਆਈਐਮਏ ਡਾਕਟਰਾਂ ਵਿੱਚ ਬਹੁਤ ਨਾਰਾਜ਼ਗੀ ਹੈ।
ਰਾਮਦੇਵ ਨੂੰ ਭੇਜੇ ਗਏ ਨੋਟਿਸ ਦੇ ਅਨੁਸਾਰ, ਜੇ ਉਸ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਵਾਪਸ ਲੈਣ ਵਾਲਾ ਵੀਡੀਓ ਨਹੀਂ ਪੋਸਟ ਕੀਤਾ ਜਾਂਦਾ ਤੇ ਅਗਲੇ 15 ਦਿਨਾਂ ਦੇ ਅੰਦਰ ਲਿਖਤੀ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਉਸ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਜਾਏਗੀ। ਡਾਕਟਰ ਅਜੈ ਖੰਨਾ ਨੇ ਕਿਹਾ ਕਿ ਆਈਐਮਏ ਵੱਲੋਂ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਗਿਆ ਹੈ।