ਪੜਚੋਲ ਕਰੋ
Advertisement
ਔਰਤ ਸਣੇ ਦੋ ਲੋਕ 3 ਲੱਖ ਦੀ ਜਾਅਲੀ ਕਰੰਸੀ ਨਾਲ ਕਾਬੂ
ਸੀਆਈਏ ਸਿਰਸਾ ਪੁਲਿਸ ਟੀਮ ਨੇ ਗਸ਼ਤ ਤੇ ਚੈਕਿੰਗ ਦੌਰਾਨ ਮੁਸਾਹਿਬਵਾਲਾ ਨਾਕੇ 'ਤੇ 3 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਮੋਟਰਸਾਈਕਲ ਸਵਾਰ ਔਰਤ ਸਣੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ।
ਸਿਰਸਾ: ਸੀਆਈਏ ਸਿਰਸਾ ਪੁਲਿਸ ਟੀਮ ਨੇ ਗਸ਼ਤ ਤੇ ਚੈਕਿੰਗ ਦੌਰਾਨ ਮੁਸਾਹਿਬਵਾਲਾ ਨਾਕੇ 'ਤੇ 3 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਮੋਟਰਸਾਈਕਲ ਸਵਾਰ ਔਰਤ ਸਣੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਔਰਤ ਦੇ ਪਤੀ ਜਗਦੀਸ਼ ਕੁਮਾਰ ਖ਼ਿਲਾਫ਼ ਬਠਿੰਡਾ ਵਿੱਚ ਜਾਅਲੀ ਕਰੰਸੀ ਚਲਾਉਣ ਦਾ ਕੇਸ ਪਹਿਲਾਂ ਹੀ ਦਰਜ ਹੈ।
ਇਸ ਦੇ ਨਾਲ ਹੀ ਦੂਜੇ ਮੁਲਜ਼ਮ ਗਗਨਦੀਪ ਖ਼ਿਲਾਫ਼ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਆਰਮਜ਼ ਐਕਟ ਤੇ ਡਾਕੇ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਦੋਵਾਂ ਦਾ ਰਿਮਾਂਡ ਲੈ ਕੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਤੇ ਨੈੱਟਵਰਕ ਨਾਲ ਜੁੜੇ ਹੋਰਾਂ ਦੀ ਪਛਾਣ ਕਰਕੇ ਕਾਰਵਾਈ ਕਰੇਗੀ।
ਯੂਪੀ 'ਚ ਫਿਰ ਲੱਗ ਸਕਦਾ ਕੰਪਲੀਟ ਲੌਕਡਾਊਨ, ਗੁੱਸੇ 'ਚ ਹਾਈਕੋਰਟ
ਪੁਲਿਸ ਨੇ ਦੱਸਿਆ ਕਿ ਨਾਕਾ ਵੇਖ ਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼ੱਕ ਦੇ ਅਧਾਰ 'ਤੇ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੇ ਬੈਗ 'ਚੋਂ ਲੱਖ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ।
ਬੀਜੇਪੀ ਵਿਧਾਇਕ ਦਾ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ, ਕਿਹਾ- ਬਦਲੇ ਦੀ ਰਾਜਨੀਤੀ ਕਰ ਰਹੇ ਕੈਪਟਨ
ਡੀਐਸਪੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨੋਟਾਂ 'ਚੋਂ 10 ਨੋਟ ਦੋ ਹਜ਼ਾਰ ਰੁਪਏ ਦੇ ਹਨ, 300 ਨੋਟ 500-500 ਰੁਪਏ ਦੇ ਹਨ, 600 ਨੋਟ 200-200 ਰੁਪਏ ਤੇ 100 ਨੋਟ 100-100 ਰੁਪਏ ਦੇ ਹਨ। ਡੀਐਸਪੀ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਰਿਮਾਂਡ ਦੀ ਮਿਆਦ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਜਾਅਲੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement