Srinagar News: ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼੍ਰੀਨਗਰ 'ਚ ਦੋ ਅੱਤਵਾਦੀ ਢੇਰ
ਜੰਮੂ -ਕਸ਼ਮੀਰ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਿਹਾ ਹੈ ਕਿ ਜਵਾਨਾਂ ਨੇ ਸ਼੍ਰੀਨਗਰ ਦੇ ਅਲੋਚੀ ਬਾਗ ਇਲਾਕੇ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
Srinagar News: ਜੰਮੂ -ਕਸ਼ਮੀਰ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਿਹਾ ਹੈ ਕਿ ਜਵਾਨਾਂ ਨੇ ਸ਼੍ਰੀਨਗਰ ਦੇ ਅਲੋਚੀ ਬਾਗ ਇਲਾਕੇ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ / ਟੀਆਰਐਫ ਦੇ ਅੱਬਾਸ ਸ਼ੇਖ ਅਤੇ ਸਾਕਿਬ ਮੰਜ਼ੂਰ ਦੇ ਚੋਟੀ ਦੇ ਕਮਾਂਡਰ ਮਾਰੇ ਗਏ ਹਨ। ਇਹ ਇੱਕ ਵੱਡੀ ਸਫਲਤਾ ਹੈ।
21 ਅਗਸਤ ਨੂੰ ਵੀ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ। ਵਿਜੇ ਕੁਮਾਰ ਨੇ ਦੱਸਿਆ ਸੀ ਕਿ ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਵਕੀਲ ਸ਼ਾਹ ਵਜੋਂ ਹੋਈ ਹੈ।
ਪੁਲਿਸ ਨੇ ਦੂਜੇ ਦੋ ਅੱਤਵਾਦੀਆਂ ਦੀ ਪਛਾਣ ਅਬਦੁਲ ਹਾਮਿਦ ਚੋਪਾਨ ਅਤੇ ਇਲਿਆਸ ਨਾਜ਼ਰ ਵਜੋਂ ਕੀਤੀ ਹੈ। ਚੋਪਾਨ ਦਾ ਪੁੱਤਰ ਆਦਿਲ ਵੀ ਅੱਤਵਾਦੀ ਸੀ ਅਤੇ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਸੀ। ਉਹ ਵੀ 2017 ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।