ਭਾਰਤ ਲਈ ਬੁਰਜ ਖਲੀਫਾ 'ਤੇ ਲਿਖਿਆ 'ਸਟੇਅ ਸਟ੍ਰੌਂਗ ਇੰਡੀਆ', ਦੇਖੋ ਵੀਡੀਓ
ਘਾਤਕ ਕੋਰੋਨਾਵਾਇਰਸ ਦੀ ਦੂਜੀ ਲਹਿਰ ਭਾਰਤ ਵਿੱਚ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਨਵੇਂ ਕੇਸ ਰਿਕਾਰਡ ਤੋੜ ਰਹੇ ਹਨ। ਹਰ ਰੋਜ਼ ਢਾਈ ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ। ਪਾਕਿਸਤਾਨ ਤੇ ਚੀਨ ਸਣੇ ਭਾਰਤ ਦੇ ਕਈ ਗੁਆਂਢੀ ਦੇਸ਼ਾਂ ਨੇ ਸਹਾਇਤਾ ਦਾ ਹੱਥ ਵਧਾਇਆ ਹੈ। ਇਸ ਦੌਰਾਨ ਦੁਬਈ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਭਾਰਤ ਲਈ ਤਿਰੰਗੇ ਝੰਡੇ ਨਾਲ 'ਸਟੇਅ ਸਟ੍ਰੌਂਗ ਇੰਡੀਆ' ਲਿਖਿਆ ਗਿਆ।
ਦੁਬਈ: ਘਾਤਕ ਕੋਰੋਨਾਵਾਇਰਸ ਦੀ ਦੂਜੀ ਲਹਿਰ ਭਾਰਤ ਵਿੱਚ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਨਵੇਂ ਕੇਸ ਰਿਕਾਰਡ ਤੋੜ ਰਹੇ ਹਨ। ਹਰ ਰੋਜ਼ ਢਾਈ ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ। ਪਾਕਿਸਤਾਨ ਤੇ ਚੀਨ ਸਣੇ ਭਾਰਤ ਦੇ ਕਈ ਗੁਆਂਢੀ ਦੇਸ਼ਾਂ ਨੇ ਸਹਾਇਤਾ ਦਾ ਹੱਥ ਵਧਾਇਆ ਹੈ। ਇਸ ਦੌਰਾਨ ਦੁਬਈ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਭਾਰਤ ਲਈ ਤਿਰੰਗੇ ਝੰਡੇ ਨਾਲ 'ਸਟੇਅ ਸਟ੍ਰੌਂਗ ਇੰਡੀਆ' ਲਿਖਿਆ ਗਿਆ।
ਯੂਏਈ ਵਿੱਚ ਭਾਰਤ ਦੇ ਦੂਤਾਵਾਸ ਨੇ ਟਵਿੱਟਰ ‘ਤੇ ਲਿਖਿਆ, ‘ਭਾਰਤ ਕੋਰੋਨਾਵਾਇਰਸ ਖ਼ਿਲਾਫ਼ ਜ਼ਬਰਦਸਤ ਲੜਾਈ ਲੜ ਰਿਹਾ ਹੈ, ਜਿਸ ਵਿੱਚ ਉਸ ਦਾ ਦੋਸਤ ਯੂਏਈ ਆਪਣੀਆਂ ਸ਼ੁਭ ਕਾਮਨਾਵਾਂ ਭੇਜਦਾ ਹੈ। ਭਾਰਤ ਦੇ ਦੂਤਾਵਾਸ ਨੇ ਇਸ ਦਾ ਵੀਡੀਓ ਵੀ ਟਵਿੱਟਰ 'ਤੇ ਸ਼ੇਅਰ ਕੀਤਾ ਹੈ।
ਭਾਰਤ 'ਚ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ, 80 ਮੀਟਰਕ ਟਨ ਜੀਵਨ ਰੱਖਿਅਕ ਗੈਸ ਸਾਊਦੀ ਅਰਬ ਤੋਂ ਲਿਆਂਦੀ ਜਾ ਰਹੀ ਹੈ। ਆਕਸੀਜਨ ਭੇਜਣ ਦਾ ਕੰਮ ਅਡਾਨੀ ਸਮੂਹ ਤੇ ਲਿੰਡੇ ਕੰਪਨੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 26 ਲੱਖ ਨੂੰ ਪਾਰ ਕਰ ਗਈ ਹੈ। ਜਦੋਂਕਿ ਹੁਣ ਤੱਕ ਇੱਕ ਲੱਖ 92 ਹਜ਼ਾਰ 311 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਿਆਦ 'ਚ ਭਾਰਤ ਦੇ ਦੂਤਾਵਾਸ ਨੇ ਟਵੀਟ ਕੀਤਾ ਕਿ ਸਾਊਦੀ ਅਰਬ ਨੇ ਭਾਰਤ ਦੀਆਂ ਅਡਾਨੀ ਤੇ ਲਿੰਡੇ ਕੰਪਨੀਆਂ ਦੇ ਨਾਲ 800 ਮੀਟ੍ਰਿਕ ਟਨ ਤਰਲ ਆਕਸੀਜਨ ਦੀ ਖੇਪ ਭਾਰਤ ਭੇਜੀ ਹੈ। ਇਹ ਖੇਪ ਸਾਊਦੀ ਅਰਬ ਤੋਂ ਸਮੁੰਦਰ ਦੇ ਰਸਤੇ ਆ ਰਹੀ ਹੈ। ਦੂਤਾਵਾਸ ਨੇ ਇੱਕ ਟਵੀਟ ਰਾਹੀਂ ਬੰਦਰਗਾਹ ਦੇ ਨੇੜੇ ਆਕਸੀਜਨ ਟੈਂਕਰਾਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ।
ਦੇਸ਼ 'ਚ ਆਕਸੀਜਨ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ, ਭਾਰਤ ਨੇ ‘ਆਕਸੀਜਨ ਮਿੱਤਰਤਾ’ ਅਪ੍ਰੇਸ਼ਨ ਤਹਿਤ ਆਕਸੀਜਨ ਦੇ ਡੱਬੇ ਤੇ ਆਕਸੀਜਨ ਸਿਲੰਡਰ ਲੈਣ ਲਈ ਵੱਖ-ਵੱਖ ਦੇਸ਼ਾਂ ਤੋਂ ਸੰਪਰਕ ਕੀਤਾ ਹੈ। ਭਾਰਤੀ ਹਵਾਈ ਸੈਨਾ ਸ਼ਨੀਵਾਰ ਨੂੰ ਸਿੰਗਾਪੁਰ ਤੋਂ ਚਾਰ ਕ੍ਰਾਇਓਜੇਨਿਕ ਟੈਂਕ ਲੈ ਕੇ ਆਈ।