ਸੁਖਬੀਰ ਬਾਦਲ ਨੇ ਕੀਤਾ ਵੱਡਾ ਦਾਅਵਾ, ਕਈ ਕਾਂਗਰਸੀ ਆਗੂ ਅਕਾਲੀ ਦਲ 'ਚ ਹੋਣਗੇ ਸ਼ਾਮਿਲ
ਲੁਧਿਆਣਾ ਤੋਂ ਕਾਂਗਰਸੀ ਆਗੂ ਜਗਦੇਵ ਸਿੰਘ ਬੋਪਾਰਾਏ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਪਾਰਾਏ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਲੁਧਿਆਣਾ: ਲੁਧਿਆਣਾ ਤੋਂ ਕਾਂਗਰਸੀ ਆਗੂ ਜਗਦੇਵ ਸਿੰਘ ਬੋਪਾਰਾਏ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਪਾਰਾਏ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ।
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਹੋਰ ਦਾ ਨਾਂ ਚੱਲ ਰਿਹਾ ਸੀ ਅਤੇ ਬਣ ਕੋਈ ਹੋਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਗਰਸ ਵਿੱਚ ਫੈਸਲਾ ਹਾਈ ਕਮਾਂਡ ਲੈਂਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੀ ਇਹੀ ਹਾਲਤ ਹੈ ਜਿੱਥੇ ਪੰਜਾਬ ਦੇ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ। ਜਦਕਿ ਉਨ੍ਹਾਂ ਦੀ ਪਾਰਟੀ ਵਿੱਚ ਸਾਰੇ ਫੈਸਲੇ ਪੰਜਾਬ ਦੇ ਆਗੂਆਂ ਵੱਲੋਂ ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਲਏ ਜਾਂਦੇ ਹਨ।
ਦਸ ਦਈਏ ਕਿ ਪੰਜਾਬ 'ਚ ਕਾਂਗਰਸ ਵੱਲੋਂ ਕੀਤਾ ਗਿਆ ਸੱਤਾ ਬਦਲਾਅ ਪੰਜਾਬੀਆਂ ਨੂੰ ਕਿੰਨਾ ਪਸੰਦ ਆਇਆ ਹੈ, ਇਸ ਬਾਰੇ ਹਾਲ ਹੀ 'ਚ ਇੱਕ ਸਰਵੇ ਕੀਤਾ ਗਿਆ। ਦੱਸ ਦਈਏ ਕਿ ਇਹ ਸਰਵੇ ਮਾਰਕਿਟ ਰਿਸਰਚ ਏਜੰਸੀ ਪ੍ਰਸ਼ਨਮ ਵੱਲੋਂ ਕੀਤਾ ਗਿਆ ਹੈ। ਸਰਵੇਖਣ ਮੁਤਾਬਕ 63% ਪੰਜਾਬੀਆਂ ਨੇ ਸੱਤਾ ਬਦਲਾਅ ਨੂੰ ਮਨਜ਼ੂਰ ਕੀਤਾ ਹੈ। ਪ੍ਰਸ਼ਨਮ ਵੱਲੋਂ ਸੂਬੇ ਦੀ ਜਨਤਾ ਤੋਂ 2 ਸਵਾਲ ਪੁੱਛੇ ਗਏ ਸਨ। ਤਕਰੀਬਨ 1240 ਵੋਟਰਾਂ ਤੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਅਧਾਰ 'ਤੇ ਅੰਕੜੇ ਤਿਆਰ ਕੀਤੇ ਗਏ ਹਨ:
ਸਵਾਲ- ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ, ਤੁਹਾਡੀ ਇਸ 'ਤੇ ਕੀ ਰਾਏ ਹੈ
ਸੋਰਸ-ਪ੍ਰਸ਼ਨਮ ਸਰਵੇ-sub hdr
1. ਹਾਂ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਨਾ ਚੰਗਾ ਫੈਸਲਾ ਸੀ।
2. ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸਹੀ ਸੀ ਪਰ ਚੰਨੀ ਦੀ CM ਵਜੋਂ ਚੋਣ ਸਹੀ ਨਹੀਂ।
3. ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸਹੀ ਨਹੀਂ ਸੀ।
4. ਇਸ ਬਾਰੇ ਕੋਈ ਰਾਏ ਨਹੀਂ ਬਣਾਈ।
ਵੇਖੋ ਸਰਵੇ ਦੇ ਅੰਕੜੇ:
63 ਫੀਸਦ ਪੰਜਾਬੀਆਂ ਨੂੰ ਬਦਲਾਅ ਠੀਕ ਲੱਗਿਆ ਜਦੋਂਕਿ 12.6 ਫੀਸਦ ਅਜਿਹਾ ਮੰਨਦੇ ਨੇ ਕਿ ਕੈਪਟਨ ਨੂੰ ਹਟਾਉਣਾ ਤਾਂ ਠੀਕ ਸੀ ਪਰ ਚੰਨੀ ਮੁੱਖ ਮੰਤਰੀ ਵਜੋਂ ਸਹੀ ਚੋਣ ਨਹੀਂ ਸੀ। ਹਾਲਾਂਕਿ 12 ਫੀਸਦ ਇਹ ਵੀ ਮੰਨਦੇ ਨੇ ਕਿ ਕੈਪਟਨ ਨੂੰ ਬਦਲਣਾ ਕਾਂਗਰਸ ਦਾ ਸਹੀ ਫੈਸਲਾ ਨਹੀਂ ਸੀ।






















