Gadar 2: 'ਗਦਰ 2' ਤੋਂ ਪਹਿਲਾਂ ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਵੇਗੀ 'ਗਦਰ: ਏਕ ਪ੍ਰੇਮ ਕਥਾ', ਚੈੱਕ ਕਰੋ ਰਿਲੀਜ਼ ਡੇਟ
Sunny Deol Gadar: ਸੰਨੀ ਦਿਓਲ ਨੇ 'ਗਦਰ: ਏਕ ਪ੍ਰੇਮ ਕਥਾ' ਥੀਏਟਰਾਂ 'ਚ ਦੁਬਾਰਾ ਰਿਲੀਜ਼ ਹੋਣ ਦਾ ਐਲਾਨ ਕੀਤਾ ਹੈ। ਇਹ ਫਿਲਮ 2001 'ਚ ਰਿਲੀਜ਼ ਹੋਈ ਸੀ। ਗਦਰ ਨੂੰ 22 ਸਾਲਾਂ ਬਾਅਦ ਸਿਨੇਮਾਘਰਾਂ 'ਚ ਵਾਪਸ ਰਿਲੀਜ਼ ਕੀਤਾ ਜਾ ਰਿਹਾ ਹੈ।
Sunny Deol Announces Re-Release Of Gadar-Ek Prem Katha: ਸੰਨੀ ਦਿਓਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਆਪਣੀ ਆਉਣ ਵਾਲੀ ਫਿਲਮ 'ਗਦਰ: ਦ ਕਥਾ ਕੰਟੀਨਿਊਜ਼' ਨੂੰ ਲੈਕੇ ਚਰਚਾ ਵਿੱਚ ਹਨ। ਇਹ ਫਿਲਮ 11 ਅਗਸਤ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸੰਨੀ ਦਿਓਲ ਨੇ ਫੈਨਜ਼ ਨੂੰ ਇੱਕ ਹੋਰ ਖੁਸ਼ਖਬਰੀ ਦਿੱਤੀ ਹੈ।
ਸੰਨੀ ਦਿਓਲ ਨੇ 'ਗਦਰ: ਏਕ ਪ੍ਰੇਮ ਕਥਾ' ਥੀਏਟਰਾਂ 'ਚ ਦੁਬਾਰਾ ਰਿਲੀਜ਼ ਹੋਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਫਿਲਮ ਸਾਲ 2001 'ਚ ਰਿਲੀਜ਼ ਹੋਈ ਸੀ। 'ਗਦਰ 2' ਤੋਂ ਪਹਿਲਾਂ ਗਦਰ ਨੂੰ 22 ਸਾਲਾਂ ਬਾਅਦ ਸਿਨੇਮਾਘਰਾਂ 'ਚ ਵਾਪਸ ਰਿਲੀਜ਼ ਕੀਤਾ ਜਾ ਰਿਹਾ ਹੈ।
ਸੰਨੀ ਦਿਓਲ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਿਹਾ, 'ਵੋਹੀ ਪ੍ਰੇਮ ਵੋਹੀ ਕਥਾ, ਪਰ ਇਸ ਵਾਰ ਅਲਗ ਹੋਗਾ ਅਹਿਸਾਸ। ਗਦਰ 9 ਜੂਨ ਨੂੰ ਵੱਡੇ ਪਰਦੇ 'ਤੇ ਵਾਪਸ ਦਸਤਕ ਦੇਣ ਜਾ ਰਹੀ ਹੈ। ਇਸ ਵਾਰ ਇਹ ਫਿਲਮ 4ਕੇ ਕੁਆਲਟੀ 'ਚ ਵਧੀਆ ਸਾਊਂਡ ਸਿਸਟਮ ਨਾਲ ਰਿਲੀਜ਼ ਹੋਵੇਗੀ।' ਦੇਖੋ ਸੰਨੀ ਦਿਓਲ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ 'ਗਦਰ ਏਕ ਪ੍ਰੇਮ ਕਥਾ' ਸਾਲ 2001 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਅਨਿਲ ਸ਼ਰਮਾ ਨੇ ਡਾਇਰੈਕਟ ਕੀਤਾ ਸੀ ਅਤੇ ਫਿਲਮ 'ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਇੱਕ ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆਂਏ ਸੀ। ਦਰਸ਼ਕਾਂ ਨੂੰ ਤਾਰਾ ਸਿੰਘ ਤੇ ਸਕੀਨਾ ਦੀ ਕਹਾਣੀ ਕਾਫੀ ਜ਼ਿਆਦਾ ਪਸੰਦ ਆਈ ਸੀ। ਹੁਣ 'ਗਦਰ 2' ਦਾ ਇੰਤਜ਼ਾਰ ਪੂਰਾ ਭਾਰਤ ਬੇਸਵਰੀ ਨਾਲ ਕਰ ਰਿਹਾ ਹੈ। ਇਹ ਫਿਲਮ 11 ਅਗਸਤ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਕਹਾਣੀ ਨੂੰ ਵੀ 22 ਸਾਲ ਅੱਗੇ ਵਧਾਇਆ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਫਿਲਮ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਸੋਨੀਆ ਮਾਨ ਨੂੰ ਬਿੱਗ ਬੌਸ 'ਚ ਸ਼ਾਮਲ ਹੋਣ ਦੀ ਮਿਲੀ ਸੀ ਆਫਰ, ਜਾਣੋ ਅਦਾਕਾਰਾ ਨੇ ਕਿਉਂ ਠੁਕਰਾਈ ਪੇਸ਼ਕਸ਼