ਪੜਚੋਲ ਕਰੋ
ਤੀਆਂ ਦੇ ਤਿਉਹਾਰ 'ਤੇ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਸੰਘਰਸ਼ ਨੇ ਘੜ੍ਹੀਆਂ ਨਵੀਆਂ ਬੋਲੀਆਂ
ਸੱਦੇ ਅਨੁਸਾਰ ਅੱਜ ਬਰਨਾਲਾ ਧਰਨੇ ਦਾ ਸਮੁੱਚਾ ਸੰਚਾਲਨ ਔਰਤ ਧਰਨਾਕਾਰੀਆਂ ਦੇ ਹੱਥ ਰਿਹਾ। ਤਕਰੀਬਨ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਰੰਗ ਲੋਕ-ਸਭਿਆਚਾਰ ਦੇ ਸਾਰੇ ਪੱਖਾਂ 'ਤੇ ਚੜ੍ਹਿਆ ਹੈ।

teeyan in farmers protest
ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 314 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 10 ਅਗਸਤ ਨੂੰ ਕਿਸਾਨ ਧਰਨਿਆਂ 'ਚ ਸਮਾਜਿਕ ਸਦਭਾਵਨਾ ਦਾ ਤਿਉਹਾਰ, ਤੀਜ ਮਨਾਉਣ ਦਾ ਸੱਦਾ ਦਿੱਤਾ ਸੀ।
ਸੱਦੇ ਅਨੁਸਾਰ ਅੱਜ ਬਰਨਾਲਾ ਧਰਨੇ ਦਾ ਸਮੁੱਚਾ ਸੰਚਾਲਨ ਔਰਤ ਧਰਨਾਕਾਰੀਆਂ ਦੇ ਹੱਥ ਰਿਹਾ। ਤਕਰੀਬਨ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਰੰਗ ਲੋਕ-ਸਭਿਆਚਾਰ ਦੇ ਸਾਰੇ ਪੱਖਾਂ 'ਤੇ ਚੜ੍ਹਿਆ ਹੈ। ਔਰਤਾਂ ਦੀ ਭਰਵੀਂ ਸ਼ਮੂਲੀਅਤ ਮੌਜੂਦਾ ਕਿਸਾਨ ਅੰਦੋਲਨ ਦੀ ਉਭਰਵੀਂ ਵਿਸ਼ੇਸ਼ਤਾ ਰਹੀ ਹੈ। ਫਿਰ ਭਲਾ ਔਰਤਾਂ ਦੇ ਤਿਉਹਾਰ, ਤੀਆਂ 'ਤੇ ਕਿਸਾਨ ਅੰਦੋਲਨ ਦਾ ਰੰਗ ਕਿਵੇਂ ਨਾ ਚੜ੍ਹਦਾ।
ਗਿੱਧੇ 'ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਬੋਲੀਆਂ ਵੀ ਸਮੇਂ ਦੇ ਹਾਣ ਦੀਆਂ ਘੜ੍ਹੀਆਂ। ਤੀਆਂ ਲਈ ਤਿੰਨ ਪਿੰਡਾਂ ਕਰਮਗੜ੍ਹ, ਖੁੱਡੀ ਕਲਾਂ ਅਤੇ ਠੀਕਰੀਵਾਲਾ ਦੀਆਂ ਔਰਤਾਂ ਟੀਮਾਂ ਨੇ ਭਾਗ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਅੱਜ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਅਤੇ ਗਿੱਧੇ ਵਿੱਚ ਧਮਾਲਾਂ ਪਾ ਕੇ ਬੋਲੀਆਂ ਰਾਹੀਂ ਸਰਕਾਰ ਨੂੰ ਖੇਤੀ ਕਾਨੂੰਨ ਜਲਦੀ ਰੱਦ ਕਰਨ ਲਈ ਚਿਤਾਵਨੀ ਦਿੱਤੀ।
ਉਨਾਂ ਨੇ 12 ਅਗੱਸਤ ਨੂੰ ਕਾਫਲੇ ਬੰਨ ਕੇ ਸ਼ਹੀਦ ਕਿਰਨਜੀਤ ਕੌਰ ਦੇ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਯਾਦ ਕਰਾਇਆ ਕਿ ਇਸ ਵਾਰ ਦਾ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਸਮਾਗਮ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਨੇਤਾ ਸੰਬੋਧਨ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















