ਪੜਚੋਲ ਕਰੋ
Advertisement
ਪਰਵਾਸੀ ਪੰਜਾਬੀਆਂ 'ਤੇ ਚੜ੍ਹਿਆ ਕ੍ਰਾਂਤੀ ਦਾ ਰੰਗ, ਕਿਸਾਨ ਅੰਦੋਲਨ ਲਈ ਕੈਨੇਡਾ ਜਾਣਾ ਟਾਲਿਆ
ਦਿੱਲੀ ਦੇ ਬਾਰਡਰ ’ਤੇ ਅੰਦੋਲਨਕਾਰੀ ਕਿਸਾਨ ਆਪਣੀਆਂ ਮੰਗਾਂ ਉੱਤੇ ਡਟੇ ਹੋਏ ਹਨ। ਪਿਛਲੇ ਹਫ਼ਤੇ ਭਾਰਤ ਪੁੱਜੇ ਕੈਨੇਡੀਅਨ ਮਹਾਂਨਗਰ ਟੋਰਾਂਟੋ ਦੇ ਪੰਜਾਬੀ ਕਾਰੋਬਾਰੀ ਗੁਰਬਖ਼ਸ਼ ਸਿੰਘ ਹੁਣ ਕਿਸਾਨਾਂ ਦਾ ਸਾਥ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ। ਗੁਰਬਖ਼ਸ਼ ਸਿੰਘ ਪਿਛਲੇ 30 ਸਾਲਾਂ ਤੋਂ ਕੈਨੇਡਾ ’ਚ ਹਨ।
ਨਵੀਂ ਦਿੱਲੀ: ਦਿੱਲੀ ਦੇ ਬਾਰਡਰ ’ਤੇ ਅੰਦੋਲਨਕਾਰੀ ਕਿਸਾਨ ਆਪਣੀਆਂ ਮੰਗਾਂ ਉੱਤੇ ਡਟੇ ਹੋਏ ਹਨ। ਪਿਛਲੇ ਹਫ਼ਤੇ ਭਾਰਤ ਪੁੱਜੇ ਕੈਨੇਡੀਅਨ ਮਹਾਂਨਗਰ ਟੋਰਾਂਟੋ ਦੇ ਪੰਜਾਬੀ ਕਾਰੋਬਾਰੀ ਗੁਰਬਖ਼ਸ਼ ਸਿੰਘ ਹੁਣ ਕਿਸਾਨਾਂ ਦਾ ਸਾਥ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ। ਗੁਰਬਖ਼ਸ਼ ਸਿੰਘ ਪਿਛਲੇ 30 ਸਾਲਾਂ ਤੋਂ ਕੈਨੇਡਾ ’ਚ ਹਨ।
ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਹ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਡਟਣ ਲਈ ਭਾਰਤ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੱਗਦਾ ਹੈ ਕਿ ਨਵੇਂ ਤਿੰਨ ਖੇਤੀ ਕਾਨੂੰਨ ਉਨ੍ਹਾਂ ਦੇ ਵਿਰੋਧ ’ਚ ਹਨ ਤੇ ਸਰਮਾਏਦਾਰ ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰ ਲੈਣਗੇ। ਇਸੇ ਲਈ ਇਹ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ਦੇ ਨਵਾਂਸ਼ਹਿਰ ਦੇ ਜੰਮਪਲ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਗਲੇ ਹਫ਼ਤੇ ਕੈਨੇਡਾ ਪਰਤ ਜਾਣਾ ਸੀ ਪਰ ਹੁਣ ਉਹ ਕੁਝ ਸਮਾਂ ਹੋਰ ਭਾਰਤ ਵਿੰਚ ਹੀ ਰਹਿਣਗੇ ਤੇ ਸਿੰਘੂ ਬਾਰਡਰ ਉੱਤੇ ਕਿਸਾਨਾਂ ਨਾਲ ਡਟਣਗੇ। ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ’ਚ ਸਿਰਫ਼ ਇਸ ਲਈ ਹੀ ਭਾਗ ਨਹੀਂ ਲੈ ਰਹੇ ਕਿਉਂਕਿ ਉਹ ਕਿਸਾਨ ਪਰਿਵਾਰ ਤੋਂ ਹਨ ਪਰ ਉਹ ਅਜਿਹਾ ਇਸ ਲਈ ਵੀ ਕਰ ਰਹੇ ਹਨ ਕਿਉਂਕਿ ਦੇਸ਼ ਦੇ ਬੇਹੱਦ ਅਹਿਮ ਨਾਗਰਿਕਾਂ ਭਾਵ ਕਿਸਾਨਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।
ਕੋਰੋਨਾ ਵੈਕਸੀਨ ਦੇ ਆਉਂਦਿਆਂ ਹੀ ਕੇਜਰੀਵਾਲ ਦਾ ਵੱਡਾ ਐਲਾਨ, ਪਹਿਲੇ ਪੜਾਅ 'ਚ 51 ਲੱਖ ਲੋਕਾਂ ਨੂੰ ਲੱਗੇਗੀ ਵੈਕਸੀਨ
ਦੱਸ ਦੇਈਏ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਹੁਣ ਤੱਕ ਸੱਤ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ ਪਰ ਹਾਲੇ ਤੱਕ ਰੇੜਕੇ ਦਾ ਕੋਈ ਹੱਲ ਨਹੀਂ ਨਿੱਕਲ ਸਕਿਆ। ਸਤੰਬਰ ’ਚ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨ ਨੂੰ ਸਰਕਾਰ ਖੇਤੀ ਖੇਤਰ ਲਈ ਵੱਡੇ ਸੁਧਾਰਾਂ ਵਜੋਂ ਪੇਸ਼ ਕਰ ਰਹੇ ਹਨ। ਉਸ ਦੀ ਦਲੀਲ ਹੈ ਕਿ ਇਹ ਕਾਨੂੰਨ ਖੇਤੀ ਖੇਤਰ ਵਿੱਚੋਂ ਦਲਾਲਾਂ ਨੂੰ ਲਾਂਭੇ ਕਰ ਦੇਣਗੇ ਤੇ ਕਿਸਾਨ ਆਪਣੀ ਪੈਦਾਵਾਰ ਨੂੰ ਦੇਸ਼ ਵਿੱਚ ਕਿਤੇ ਵੀ ਵੇਚਣ ਲਈ ਆਜ਼ਾਦ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement