(Source: ECI/ABP News)
ਕਰਜ਼ਾ ਚੁੱਕ ਕੇ ਲਵਾਇਆ ਸੀ ਵੀਜ਼ਾ, ਅਗਕੇ ਮਹੀਨੇ ਸੀ ਫਲਾਈਟ, ਘਰਵਾਲੀ ਨੇ ਪਤੀ ਦਾ ਪਾੜ ਦਿੱਤਾ ਪਾਸਪੋਰਟ
ਪੀੜਤ ਲੜਕੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ। ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਹੋਇਆ ਸੀ। ਪੁੱਤ ਇੱਕ ਸਾਲ ਲਗਾ ਦੁਬਈ ਤੋਂ ਘਰ ਵਾਪਸ ਆ ਗਿਆ।
![ਕਰਜ਼ਾ ਚੁੱਕ ਕੇ ਲਵਾਇਆ ਸੀ ਵੀਜ਼ਾ, ਅਗਕੇ ਮਹੀਨੇ ਸੀ ਫਲਾਈਟ, ਘਰਵਾਲੀ ਨੇ ਪਤੀ ਦਾ ਪਾੜ ਦਿੱਤਾ ਪਾਸਪੋਰਟ The visa was taken after taking the loan, the flight was next month, the wife tore her husband's passport ਕਰਜ਼ਾ ਚੁੱਕ ਕੇ ਲਵਾਇਆ ਸੀ ਵੀਜ਼ਾ, ਅਗਕੇ ਮਹੀਨੇ ਸੀ ਫਲਾਈਟ, ਘਰਵਾਲੀ ਨੇ ਪਤੀ ਦਾ ਪਾੜ ਦਿੱਤਾ ਪਾਸਪੋਰਟ](https://feeds.abplive.com/onecms/images/uploaded-images/2024/09/07/2cb9ca3d2b8a6d77271d9978df7146641725689057885996_original.jpg?impolicy=abp_cdn&imwidth=1200&height=675)
ਪੰਜਾਬ ਦੇ ਵਧੇਰੇ ਲੋਕਾਂ ਦਾ ਵਿਦੇਸ਼ ਜਾਣ ਦਾ ਸੁਪਨਾ ਹੁੰਦਾ ਹੈ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਪੰਜਾਬੀ ਵਿਦੇਸ਼ਾਂ ਦਾ ਰੁੱਖ ਕਰਦੇ ਰਹੇ ਹਨ। ਵਿਦੇਸ਼ ਜਾਣ ਦਾ ਪੰਜਾਬੀਆਂ ਨੂੰ ਇੰਨਾ ਸ਼ੌਕ ਹੈ ਕਿ ਉਹ ਕਰਜ਼ਾ ਚੁੱਕ ਕੇ ਵਿਦੇਸ਼ ਜਾ ਰਹੇ ਹਨ। ਪੰਜਾਬੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਪਿੰਡਾਂ ਖੇਤਰ ਦੇ ਬਹੁਤੇ ਵਿਅਕਤੀ ਵਿਦੇਸ਼ਾਂ ਵਿਚ ਜਾ ਵਸੇ ਹਨ।
ਅਜਿਹੀ ਹੀ ਖਬਰ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਈ ਹੈ। ਜਿਥੇ ਨੌਜਵਾਨ ਨੇ ਕਰਜ਼ਾ ਚੁੱਕ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਸੀ ਪਰ ਪਤਨੀ ਨੇ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸ ਦਾ ਪਤੀ ਵਿਦੇਸ਼ ਨਾ ਜਾ ਸਕੇ। ਪਤੀ ਨੇ ਪੁਲਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤ ਲੜਕੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ। ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਹੋਇਆ ਸੀ। ਪੁੱਤ ਇੱਕ ਸਾਲ ਲਗਾ ਦੁਬਈ ਤੋਂ ਘਰ ਵਾਪਸ ਆ ਗਿਆ।
ਹੁਣ ਆਪਣੇ ਪੁੱਤਰ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਅਗਲੇ ਮਹੀਨੇ ਉਸ ਨੇ ਨਿਊਜ਼ੀਲੈਂਡ ਜਾਣਾ ਸੀ ਪਰ ਉਸ ਦੀ ਘਰਵਾਲੀ ਨੇ ਗੁੱਸੇ ਵਿਚ ਆ ਕੇ ਪਾਸਪੋਰਟ ਪਾੜ ਦਿੱਤਾ।
ਪਾਸਪੋਰਟ ਪਾੜਨ ਦੀ ਗੱਲ ਦੱਸਦਿਆਂ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਜਾਵੇ। ਉਸ ਦਾ ਇਕੱਲੀ ਦਾ ਘਰ ਵਿੱਚ ਦਿਲ ਨਹੀਂ ਲੱਗਦਾ। ਘਰ ਵੀ ਖਾਣ ਨੂੰ ਆਉਂਦਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਮੇਰੇ ਨਾਲ ਹੀ ਰਵੇ। ਇਥੇ ਵੀ ਕਮਾ ਸਕਦਾ। ਬਾਹਰ ਜਾਣ ਦੀ ਕੀ ਲੋੜ ਹੈ। ਜਿਸ ਕਰਕੇ ਮੈਂ ਗੁੱਸੇ ਵਿਚ ਉਸਦਾ ਪਾਸਪੋਰਟ ਪਾੜ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)