ਸ੍ਰੀਲੰਕਾ 'ਚ ਖੂਹ ਦੀ ਖੁਦਾਈ ਦੌਰਾਨ ਮਿਲਿਆ ਸਭ ਤੋਂ ਵੱਡਾ ਨੀਲਮ, 7.5 ਅਰਬ ਰੁਪਏ ਹੈ ਕੀਮਤ
ਸ੍ਰੀਲੰਕਾ ਤੋਂ ਇਕ ਬਹੁਤ ਹੀ ਵਿਲੱਖਣ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਪਾਰੀ ਦੇ ਘਰੋਂ ਖੂਹ ਖੋਦਣ ਦੌਰਾਨ ਲਗਭਗ 510 ਕਿੱਲੋਗ੍ਰਾਮ ਦਾ ਇਕ ਵਿਸ਼ਾਲ ਅਤੇ ਕੀਮਤੀ ਨੀਲਮ ਮਿਲਿਆ ਹੈ।
World's Largest Sapphire: ਸ੍ਰੀਲੰਕਾ ਤੋਂ ਇਕ ਬਹੁਤ ਹੀ ਵਿਲੱਖਣ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਪਾਰੀ ਦੇ ਘਰੋਂ ਖੂਹ ਖੋਦਣ ਦੌਰਾਨ ਲਗਭਗ 510 ਕਿੱਲੋਗ੍ਰਾਮ ਦਾ ਇਕ ਵਿਸ਼ਾਲ ਅਤੇ ਕੀਮਤੀ ਨੀਲਮ ਮਿਲਿਆ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਕਿਹਾ ਜਾਂਦਾ ਹੈ। ਮਾਹਰਾਂ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਨੀਲਮ ਦੀ ਕੀਮਤ ਸਾਢੇ ਸੱਤ ਅਰਬ ਰੁਪਏ (10 ਕਰੋੜ ਡਾਲਰ) ਹੋਵੇਗੀ।
ਸ੍ਰੀਲੰਕਾ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ੍ਰੀਲੰਕਾ ਦੇ ਰਤਨਾਪੁਰਾ ਖੇਤਰ ਦੀ ਹੈ। ਇਥੇ ਕੀਮਤੀ ਰਤਨ ਵੇਚਣ ਵਾਲੇ ਡਾ. ਗਮਾਗੇ ਦੇ ਘਰ ਦੇ ਪਿੱਛੇ ਖੂਹ ਖੋਦਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਇਹ ਨੀਲਮ ਲਭਿਆ। 25 ਲੱਖ ਕੈਰੇਟ ਦੀ ਇਸ ਨੀਲਮ ਦਾ ਭਾਰ ਲਗਭਗ 510 ਕਿਲੋਗ੍ਰਾਮ ਹੈ। ਡਾ. ਗਮਾਗੇ ਦੇ ਅਨੁਸਾਰ, "ਮਜ਼ਦੂਰਾਂ ਨੂੰ ਇਹ ਨੀਲਮ ਉਨ੍ਹਾਂ ਦੇ ਘਰ ਵਿੱਚ ਖੂਹ ਪੁੱਟਣ ਵੇਲੇ ਮਿਲਿਆ, ਜਿਸ ਦੀ ਉਨ੍ਹਾਂ ਨੇ ਮੈਨੂੰ ਜਾਣਕਾਰੀ ਦਿੱਤੀ। ਬਾਅਦ ਵਿੱਚ ਅਸੀਂ ਇਸਨੂੰ ਇੱਥੋਂ ਬਾਹਰ ਕੱਢ ਲਿਆ।"
ਮਾਹਰਾਂ ਨੇ ਇਸ ਨੀਲਮ ਦਾ ਨਾਮ ‘ਸਰੇਂਡੀਪਿਟੀ ਸਫਾਇਰ’ ਰੱਖਿਆ ਹੈ। ਜਿਸਦਾ ਅਰਥ ਹੈ 'ਕਿਸਮਤ ਦੁਆਰਾ ਪਾਇਆ ਨੀਲਮ'. ਮਸ਼ਹੂਰ ਜੈਮੋਲੋਜਿਸਟ ਡਾ. ਜੈਮਿਨੀ ਜੋਇਸਾ ਨੇ ਕਿਹਾ, "ਮੈਂ ਇੰਨਾ ਵੱਡਾ ਨੀਲਮ ਪਹਿਲਾਂ ਕਦੇ ਨਹੀਂ ਵੇਖਿਆ। ਸ਼ਾਇਦ ਇਹ 40 ਕਰੋੜ ਸਾਲ ਪਹਿਲਾਂ ਬਣਿਆ ਹੋਵੇਗਾ।"
ਨਾਲ ਹੀ, ਮਾਹਰ ਮੰਨਦੇ ਹਨ ਕਿ ਇਹ ਨੀਲਮ ਸ੍ਰੀਲੰਕਾ ਦੇ ਰਤਨ ਉਦਯੋਗ ਲਈ ਇੱਕ ਜੀਵਨ ਰੇਖਾ ਦਾ ਕੰਮ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਪਿਛਲੇ ਸਾਲ ਤੋਂ ਇੱਥੋਂ ਦਾ ਰਤਨ ਉਦਯੋਗ ਕਾਫ਼ੀ ਨੁਕਸਾਨ ਝੱਲ ਰਿਹਾ ਹੈ। ਰਤਨ ਉਦਯੋਗ ਨਾਲ ਜੁੜੇ ਲੋਕਾਂ ਨੇ ਉਮੀਦ ਜਤਾਈ ਕਿ ਇਥੇ ਮਿਲਿਆ ਇਹ ਨੀਲਮ ਇੱਕ ਵਾਰ ਫਿਰ ਅੰਤਰਰਾਸ਼ਟਰੀ ਖਰੀਦਦਾਰਾਂ ਨੂੰ ਸ੍ਰੀਲੰਕਾ ਦੇ ਰਤਨ ਉਦਯੋਗ ਵੱਲ ਆਕਰਸ਼ਤ ਕਰਨ ਲਈ ਕੰਮ ਕਰੇਗਾ।
https://apps.apple.com/in/app/