ABP Sanjha Top 10, 6 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਵੱਡਾ ਐਲਾਨ
ਜਾਇਦਾਦ ਚੰਡੀਗੜ੍ਹ ਵਿੱਚ ਲੰਬੇ ਸਮੇਂ ਤੋਂ ਲੀਜ਼ 'ਤੇ ਸੀ, ਜਿਸ ਵਿੱਚ 6621 ਵਪਾਰਕ ਅਤੇ 1451 ਉਦਯੋਗਿਕ ਲੀਜ਼ਹੋਲਡ ਜਾਇਦਾਦਾਂ ਹਨ, ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਨੂੰ ਮੁਫਤ ਰੱਖਣ ਲਈ 2021 ਵਿੱਚ ਆਪਣਾ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜਿਆ ਸੀ। Read More
Covid Vaccine: ਦੇਸ਼ ਨੂੰ ਮਿਲਿਆ ਪਹਿਲਾ ਨੱਕ ਵਾਲਾ ਟੀਕਾ, Bharat Biotech Nasal Vaccine ਨੂੰ DCGI ਨੇ ਦਿੱਤੀ ਮਨਜ਼ੂਰੀ
ਭਾਰਤ ਬਾਇਓਟੈੱਕ ਨੂੰ ਇੰਟ੍ਰਾਨੈਸਲ ਕੋਵਿਡ-19 ਵੈਕਸੀਨ ਦੇ ਲਈ ਡੀਸੀਜੀਆਈ ਤੋਂ ਐਂਮਰਜੈਂਸੀ((DCGI) ਵਰਤੋਂ ਲਈ ਇਜਾਜ਼ਤ ਮਿਲ ਗਈ ਹੈ। Read More
Lok Sabha Elections : ਭਾਜਪਾ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ , ਹਾਰੀਆਂ 144 ਸੀਟਾਂ ਜਿੱਤਣ ਦੀ ਰਣਨੀਤੀ 'ਤੇ ਚਰਚਾ
ਭਾਜਪਾ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ ਅੱਜ ਭਾਜਪਾ ਦੀ ਵੱਡੀ ਮੀਟਿੰਗ ਹੋ ਰਹੀ ਹੈ। ਇਹ ਬੈਠਕ ਭਾਜਪਾ ਦੇ ਦਿੱਲੀ ਹੈੱਡਕੁਆਰਟਰ 'ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਹੋ ਰਹੀ ਹੈ। Read More
Britain New PM: ਲਿਜ਼ ਨੂੰ ਪੀਐੱਮ ਮੋਦੀ ਨੇ ਜਿੱਤ ਲਈ ਦਿੱਤੀ ਵਧਾਈ
ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਦੇ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਦੀ ਦੌੜ ਵਿੱਚ ਭਾਰਤ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹਰਾਉਣ ਦੇ ਨਾਲ ਉਹ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਗਏ ਹਨ Read More
ਪੰਜਾਬੀ ਸਿੰਗਰ ਕਾਕਾ ਨੇ ਪਾਨ ਮਸਾਲਾ ਦੀ ਐਡ ਕਰਨ 'ਤੇ ਅਜੇ ਦੇਵਗਨ ਤੇ ਸ਼ਾਹਰੁਖ `ਤੇ ਕੱਸਿਆ ਤੰਜ, ਸ਼ੇਅਰ ਕੀਤੀ ਪੋਸਟ
Punjabi Singer Kaka New Post: ਕਾਕਾ ਨੇ ਇੱਕ ਹੋਰ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੇ ਅਜੇ ਦੇਵਗਨ ਤੇ ਨਿਸ਼ਾਨਾ ਸਾਧਿਆ ਹੈ Read More
Priyanka Chopra: ਪ੍ਰਿਯੰਕਾ ਚੋਪੜਾ ਨੇ ਦਿਖਾਈ ਬੇਟੀ ਮਾਲਤੀ ਦੀ ਝਲਕ, ਬੇਟੀ ਨਾਲ ਖੇਡਦੀ ਆਈ ਨਜ਼ਰ
Priyanka Chopra Daughter Pic: ਪ੍ਰਿਯੰਕਾ ਚੋਪੜਾ ਨੇ ਆਪਣੇ ਪਿਆਰੇ ਦਾ ਚਿਹਰਾ ਨਹੀਂ ਦਿਖਾਇਆ, ਪਰ ਪ੍ਰਸ਼ੰਸਕ ਛੋਟੀ ਦੂਤ ਦੀ ਇੱਕ ਝਲਕ ਲਈ ਬੇਤਾਬ ਹਨ। ਅਜਿਹੇ 'ਚ ਅਦਾਕਾਰਾ ਨੇ ਆਪਣੀ ਬੇਟੀ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। Read More
ਪਾਕਿਸਤਾਨ ਨੇ ਰੋਮਾਂਚਕ ਮੁਕਾਬਲੇ 'ਚ ਮਾਰੀ ਬਾਜ਼ੀ, ਏਸ਼ੀਆ ਕੱਪ 'ਚ 8 ਸਾਲ ਬਾਅਦ ਭਾਰਤ ਨੂੰ ਹਰਾਇਆ
ਦੁਬਈ 'ਚ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 'ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ 'ਤੇ 181 ਦੌੜਾਂ ਬਣਾਈਆਂ। Read More
ਸੂਰਿਆਕੁਮਾਰ ਦੀ ਪਾਰੀ ਤੋਂ ਖੁਸ਼ ਹੋਏ Virat Kohli ਨੇ ਮੈਦਾਨ 'ਤੇ ਕੀਤਾ ਕੁਝ ਅਜਿਹਾ, ਵਾਇਰਲ ਹੋ ਰਹੀ Video
Asia Cup 2022: ਟੀਮ ਇੰਡੀਆ ਨੇ T20 ਏਸ਼ੀਆ ਕੱਪ ਦੇ ਸੁਪਰ-4 ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਨੇ ਗਰੁੱਪ ਰਾਊਂਡ ਦੇ ਆਪਣੇ ਆਖ਼ਰੀ ਮੈਚ ਵਿੱਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾਇਆ। Read More
Benefits of Corn Fiber : ਕੀ ਤੁਸੀਂ ਵੀ ਸੁੱਟ ਦਿੰਦੇ ਹੋ ਮੱਕੀ ਦੇ ਰੇਸ਼ੇ ; ਕਰ ਰਹੇ ਹੋ ਵੱਡੀ ਗਲ਼ਤੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਗਰਮਾ-ਗਰਮ ਭੁੰਨੀ ਹੋਈ ਛੱਲੀ 'ਤੇ ਨਿੰਬੂ ਦਾ ਰਸ ਲਗਾਉਣ ਨਾਲ ਇਸਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਹਰ ਕੋਈ ਛੱਲੀ ਖਾਣਾ ਪਸੰਦ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੱਕੀ ਸਿਰਫ ਸਵਾਦ ਹੀ ਨਹੀਂ ਸਗੋਂ ਸਿਹਤ ਦੇ ਗੁਣਾਂ ਨਾਲ ਵੀ ਭਰਪੂਰ ਹੈ> Read More
DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਦੁਸਹਿਰੇ ਤੋਂ ਪਹਿਲਾਂ ਮਿਲੇਗਾ ਵੱਡਾ ਤੋਹਫ਼ਾ?
ਕੇਂਦਰ ਸਰਕਾਰ ਸਤੰਬਰ ਦੇ ਅਖੀਰਲੇ ਹਫ਼ਤੇ ਮੁਲਾਜ਼ਮਾਂ ਦੇ ਡੀਏ 'ਚ ਵਾਧੇ ਬਾਰੇ ਫ਼ੈਸਲਾ ਲੈ ਸਕਦੀ ਹੈ। ਇਸ ਵਾਰ ਡੀਏ 'ਚ 4 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ ਅਤੇ ਸਰਕਾਰ ਦੁਸਹਿਰੇ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਇਹ ਤੋਹਫ਼ਾ ਦੇ ਸਕਦੀ ਹੈ। Read More