ਪੜਚੋਲ ਕਰੋ

Trending News: ਅਖ਼ਬਾਰ ’ਚ ਛਪਿਆ ਵਿਆਹ ਦਾ ਅਨੋਖਾ ਇਸ਼ਤਿਹਾਰ, ਔਰਤਾਂ ਦੀਆਂ ਸ਼ਰਤਾਂ ਪੜ੍ਹ ਉੱਡੇ ਹੋਸ਼

ਕੁਝ ਦਿਨ ਪਹਿਲਾਂ, ਇੱਕ ਪ੍ਰਮੁੱਖ ਭਾਰਤੀ ਅਖਬਾਰ ਦੇ ਵਿਆਹ ਦੇ ਕਲਾਸੀਫ਼ਾਈਡ ਇਸ਼ਤਿਹਾਰੀ ਕਾਲਮ ਵਿੱਚ ਇੱਕ ਵਿਲੱਖਣ ਇਸ਼ਤਿਹਾਰ ਛਪਿਆ ਸੀ। ਇਸ਼ਤਿਹਾਰ ਵਿੱਚ ਇੱਕ 'ਨਾਰੀਵਾਦੀ ਰਾਏ ਰੱਖਣ ਵਾਲੀ ਔਰਤ ਲਈ' ਲਾੜੇ ਦੀ ਭਾਲ ਕਰਨ ਬਾਰੇ ਗੱਲ ਕੀਤੀ ਗਈ ਸੀ। ਇਹ ਇਸ਼ਤਿਹਾਰ ਇੰਨਾ ਵਿਲੱਖਣ ਸੀ ਕਿ ਇਹ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਗਿਆ। ਮਸ਼ਹੂਰ ਕਾਮੇਡੀਅਨ ਅਦਿਤੀ ਮਿੱਤਲ ਨੇ ਟਵਿਟਰ 'ਤੇ ਇਸ ਵਿਆਹ ਸ਼ਾਦੀ ਨੂੰ ਸ਼ੇਅਰ ਕੀਤਾ ਸੀ।

ਨਵੀਂ ਦਿੱਲੀ: ਕੁਝ ਦਿਨ ਪਹਿਲਾਂ, ਇੱਕ ਪ੍ਰਮੁੱਖ ਭਾਰਤੀ ਅਖਬਾਰ ਦੇ ਵਿਆਹ ਦੇ ਕਲਾਸੀਫ਼ਾਈਡ ਇਸ਼ਤਿਹਾਰੀ ਕਾਲਮ ਵਿੱਚ ਇੱਕ ਵਿਲੱਖਣ ਇਸ਼ਤਿਹਾਰ ਛਪਿਆ ਸੀ। ਇਸ਼ਤਿਹਾਰ ਵਿੱਚ ਇੱਕ 'ਨਾਰੀਵਾਦੀ ਰਾਏ ਰੱਖਣ ਵਾਲੀ ਔਰਤ ਲਈ' ਲਾੜੇ ਦੀ ਭਾਲ ਕਰਨ ਬਾਰੇ ਗੱਲ ਕੀਤੀ ਗਈ ਸੀ। ਇਹ ਇਸ਼ਤਿਹਾਰ ਇੰਨਾ ਵਿਲੱਖਣ ਸੀ ਕਿ ਇਹ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਗਿਆ। ਮਸ਼ਹੂਰ ਕਾਮੇਡੀਅਨ ਅਦਿਤੀ ਮਿੱਤਲ ਨੇ ਟਵਿਟਰ 'ਤੇ ਇਸ ਵਿਆਹ ਸ਼ਾਦੀ ਨੂੰ ਸ਼ੇਅਰ ਕੀਤਾ ਸੀ।

ਇਸ ਇਸ਼ਤਿਹਾਰ ਦੀ ਇਬਾਰਤ ਕੁਝ ਇਉਂ ਹੈ, "30 ਸਾਲ ਤੋਂ ਵੱਧ ਉਮਰ ਦੀ ਇੱਕ ਪੜ੍ਹੀ-ਲਿਖੀ ਔਰਤ ਲਈ ਇੱਕ ਲਾੜੇ ਦੀ ਜ਼ਰੂਰਤ ਹੈ। ਔਰਤ ਨੇ 'ਸਮਾਜਕ ਖੇਤਰ ਵਿੱਚ ਪੂੰਜੀਵਾਦ ਦੇ ਵਿਰੁੱਧ ਕੰਮ ਕੀਤਾ ਹੈ। ਲਾੜਾ ਖੂਬਸੂਰਤ ਤੇ ਚੰਗੇ ਕੱਦ-ਕਾਠ ਵਾਲਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਸ ਦੀ ਉਮਰ 25 ਤੋਂ 28 ਸਾਲ ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ’’।

ਇਸ਼ਤਿਹਾਰ ਵਿੱਚ ਇਹ ਵੀ ਲਿਖਿਆ ਗਿਆ ਹੈ, "ਲਾੜਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣਾ ਚਾਹੀਦਾ ਹੈ ਤੇ ਉਸ ਦਾ ਚੋਖਾ ਤੇ ਚੰਗੀ ਤਰ੍ਹਾਂ ਸਥਾਪਿਤ ਹੋਣ ਵਾਲਾ ਕਾਰੋਬਾਰ ਹੋਣਾ ਚਾਹੀਦਾ ਹੈ। ਨਾਲ ਹੀ ਉਸ ਕੋਲ ਘੱਟੋ-ਘੱਟ 20 ਏਕੜ ਦਾ ਬੰਗਲਾ ਜਾਂ ਫਾਰਮ ਹਾਊਸ ਹੋਣਾ ਚਾਹੀਦਾ ਹੈ।"

ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੇ ਵੀ ਇਸ ਇਸ਼ਤਿਹਾਰ 'ਤੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਹੈ।

ਦੋਸਤਾਂ ਨੇ ਉਸ ਔਰਤ ਨਾਲ ਮਜ਼ਾਕ ਲਈ ਛਪਵਾਇਆ ਸੀ ਇਸ਼ਤਿਹਾਰ

ਇਸ ਇਸ਼ਤਿਹਾਰ ਦੇ ਵਾਇਰਲ ਹੋਣ ਤੋਂ ਬਾਅਦ ਵੱਖੋ-ਵੱਖਰੇ ਪ੍ਰਤੀਕਰਮ ਆਏ। ਕੁਝ ਲੋਕ ਇਸ 'ਤੇ ਹੈਰਾਨ ਸਨ, ਜਦੋਂਕਿ ਬਹੁਤ ਸਾਰੇ ਲੋਕਾਂ ਨੇ ਇਸ ਦੀ ਅਸਲੀਅਤ 'ਤੇ ਸ਼ੱਕ ਜ਼ਾਹਰ ਕੀਤਾ ਸੀ। ਹੁਣ ਬੀਬੀਸੀ ਨੇ ਆਪਣੀ ਇੱਕ ਰਿਪੋਰਟ ਵਿੱਚ ਇਸ ਇਸ਼ਤਿਹਾਰ ਦੀ ਸੱਚਾਈ ਦੱਸੀ ਹੈ।

ਇਸ ਰਿਪੋਰਟ ਅਨੁਸਾਰ, ਇਹ ਇੱਕ ਪ੍ਰੈਂਕ ਸੀ ਤੇ ਇੱਕ ਔਰਤ ਦੇ ਦੋਸਤਾਂ ਨੇ ਉਸ ਨਾਲ ਮਜ਼ਾਕ ਕਰਨ ਲਈ ਇਹ ਇਸ਼ਤਿਹਾਰ ਛਪਵਾਇਆ ਸੀ। ਸੱਚਾਈ ਉਦੋਂ ਸਾਹਮਣੇ ਆਈ ਜਦੋਂ ਔਰਤ ਦੇ ਇਸ਼ਤਿਹਾਰ ਵਿੱਚ ਦਿੱਤੇ ਈਮੇਲ ਪਤੇ ਨਾਲ ਸੰਪਰਕ ਕੀਤਾ ਗਿਆ। ਰਿਪੋਰਟ ਅਨੁਸਾਰ ਔਰਤ ਦੇ 30ਵੇਂ ਜਨਮ ਦਿਨ ਮੌਕੇ ਉਸ ਦੇ ਭਰਾ ਤੇ ਉਸ ਦੇ ਸਭ ਤੋਂ ਚੰਗੇ ਦੋਸਤ ਨੇ ਉਸ ਨਾਲ ਇਹ ਪ੍ਰੈਂਕ ਕੀਤਾ ਸੀ।

ਔਰਤ ਦੇ ਭਰਾ ਨੇ ਕਿਹਾ, "ਵਿਆਹ ਦਾ ਇਹ ਇਸ਼ਤਿਹਾਰ ਇਕ ਛੋਟਾ ਜਿਹਾ ਮਜ਼ਾਕ ਸੀ ਜੋ ਮੇਰੀ ਭੈਣ ਦੇ 30ਵੇਂ ਜਨਮ ਦਿਨ ਤੇ ਕੀਤਾ ਗਿਆ ਸੀ।" ਇਸ ਐਡ ਨੂੰ ਪ੍ਰਕਾਸ਼ਤ ਕਰਨ ਦੇ ਕਾਰਨਾਂ ਦੇ ਬਾਰੇ ਵਿੱਚ, ਉਸ ਨੇ ਕਿਹਾ, “ਸਾਡੇ ਸਮਾਜ ਵਿੱਚ 30 ਸਾਲ ਦੀ ਉਮਰ ਨੂੰ ਪਹੁੰਚਣਾ ਇੱਕ ਵੱਡੀ ਗੱਲ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਵਿਆਹ ਦੇ ਨਜ਼ਰੀਏ ਤੋਂ, ਉਮਰ ਦੇ ਇਸ ਪੜਾਅ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜਿਵੇਂ ਹੀ ਤੁਸੀਂ 30 ਸਾਲ ਦੇ ਹੋਵੋਗੇ ਜਿਉਂ ਜਿਉਂ ਸਾਲ ਆਉਂਦੇ ਹਨ, ਤੁਹਾਡਾ ਪਰਿਵਾਰ ਤੇ ਸਮਾਜ ਤੁਹਾਡੇ 'ਤੇ ਵਿਆਹ ਕਰਾਉਣ ਅਤੇ ਸੈਟਲ ਹੋਣ ਲਈ ਦਬਾਅ ਪਾਉਣੇ ਸ਼ੁਰੂ ਕਰ ਦਿੰਦਾ ਹੈ।

ਉੱਧਰ ਉਸ ਔਰਤ ਨੇ ਦੱਸਿਆ ਕਿ, "ਇਹ ਇਸ਼ਤਿਹਾਰ ਸਮਾਜ ਵਿੱਚ ਮਰਦਾਂ ਦੇ ਦਬਦਬੇ 'ਤੇ ਵਿਅੰਗ ਵਜੋਂ ਛਾਪਿਆ ਗਿਆ ਸੀ।" ਉਸ ਔਰਤ ਨੇ ਆਪਣੀ ਪਛਾਣ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ, "ਇਸ ਇਸ਼ਤਿਹਾਰ ਦੇ ਜਵਾਬ ਵਿੱਚ, ਮੈਨੂੰ ਕਈ ਅਜਿਹੀਆਂ ਈਮੇਲਾਂ ਵੀ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਅਪਸ਼ਬਦ ਦੀ ਵਰਤੋਂ ਕੀਤੀ ਗਈ ਸੀ।"

ਟਾਪ ਹੈਡਲਾਈਨ

ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ABP Sanjha Top 10, 21 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
ABP Sanjha Top 10, 21 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Bangladesh ਦੇ 23ਵੇਂ ਰਾਸ਼ਟਰਪਤੀ ਬਣਨਗੇ BNP ਨੇਤਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, 255 ਵੋਟਾਂ ਨਾਲ ਜਿੱਤੇ ਚੋਣ
Bangladesh ਦੇ 23ਵੇਂ ਰਾਸ਼ਟਰਪਤੀ ਬਣਨਗੇ BNP ਨੇਤਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, 255 ਵੋਟਾਂ ਨਾਲ ਜਿੱਤੇ ਚੋਣ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Embed widget