Trending Story: ਬਚਪਨ 'ਚ ਵੱਖ ਹੋਏ ਭੈਣ-ਭਰਾ 42 ਸਾਲ ਬਾਅਦ ਮਿਲੇ, ਕਿਵੇਂ ਪਛਾਣਿਆ ਇੱਕ-ਦੂਜੇ ਨੂੰ? ਜਾਣੋ ਪੂਰੀ ਕਹਾਣੀ
ਅਜਿਹੀ ਹੀ ਇੱਕ ਦਿਲਚਸਪ ਕਹਾਣੀ ਹੈ ਕੈਸਪਰ ਤੇ ਡਾਏਨ ਦੀ, ਜੋ ਆਪਣੇ ਪਰਿਵਾਰ ਦੇ ਨਿੱਜੀ ਕਾਰਨਾਂ ਕਰਕੇ ਬਚਪਨ 'ਚ ਹੀ ਇੱਕ-ਦੂਜੇ ਤੋਂ ਵੱਖ ਹੋ ਗਏ ਸਨ।
Trending Story: ਸਾਰੇ ਜਾਣਦੇ ਹੈ ਕਿ ਦੁਨੀਆਂ ਬਹੁਤ ਵੱਡੀ ਹੈ ਤੇ ਗੋਲ ਵੀ। ਇਸੇ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਘੁੰਮ-ਫਿਰ ਕੇ ਵਾਪਸ ਆਉਣਾ ਹੀ ਪੈਂਦਾ ਹੈ। ਜਦੋਂ ਅਸੀਂ ਦੁਨੀਆਂ 'ਚ ਜਨਮ ਲੈਂਦੇ ਹਾਂ ਤਾਂ ਸਾਡੇ ਨਾਲ ਕਈ ਨਵੇਂ ਰਿਸ਼ਤੇ ਵੀ ਜਨਮ ਲੈ ਲੈਂਦੇ ਹਨ। ਖੂਨ ਦੇ ਰਿਸ਼ਤੇ ਅਜਿਹੇ ਹੁੰਦੇ ਹਨ ਕਿ ਭੁੱਲ ਕੇ ਵੀ ਭੁਲਾਇਆ ਨਹੀਂ ਜਾ ਸਕਦਾ।
ਅਜਿਹੀ ਹੀ ਇੱਕ ਦਿਲਚਸਪ ਕਹਾਣੀ ਹੈ ਕੈਸਪਰ ਤੇ ਡਾਏਨ ਦੀ, ਜੋ ਆਪਣੇ ਪਰਿਵਾਰ ਦੇ ਨਿੱਜੀ ਕਾਰਨਾਂ ਕਰਕੇ ਬਚਪਨ 'ਚ ਹੀ ਇੱਕ-ਦੂਜੇ ਤੋਂ ਵੱਖ ਹੋ ਗਏ ਸਨ। ਇਹ ਗੱਲ 1970 ਦੇ ਦਹਾਕੇ ਦੀ ਹੈ। ਕੋਇੰਬਟੂਰ (Coimbatore) 'ਚ ਰਹਿਣ ਵਾਲੇ ਪਤੀ-ਪਤਨੀ ਅਯਾਵੂ ਤੇ ਸਰਸਵਤੀ ਦੇ ਦੋ ਬੱਚੇ ਸਨ, ਜਿਨ੍ਹਾਂ ਦਾ ਨਾਂ ਵਿਜਯਾ ਤੇ ਰਾਜਕੁਮਾਰ ਸੀ। ਇੱਕ ਦਿਨ ਇਹ ਜੋੜਾ ਆਪਣੇ ਦੋ ਬੱਚਿਆਂ ਨੂੰ ਕੋਇੰਬਟੂਰ 'ਚ ਹੀ ‘ਬਲੂ ਮਾਉਂਟੇਨ’ (Blue Mountain) ਨਾਂ ਦੇ ਚਿਲਡਰਨ ਹੋਮ 'ਚ ਛੱਡ ਗਿਆ।
ਕੁਝ ਸਾਲਾਂ ਤੋਂ ਦੋਵੇਂ ਭੈਣ-ਭਰਾ ਇਸ ਚਿਲਡਰਨ ਹੋਮ 'ਚ ਰਹਿੰਦੇ ਸਨ। ਪਰ ਕੁਝ ਸਾਲਾਂ ਬਾਅਦ 1979 'ਚ ਰਾਜਕੁਮਾਰ ਨੂੰ ਡੈਨਮਾਰਕ ਦੇ ਇੱਕ ਜੋੜੇ ਨੇ ਗੋਦ ਲਿਆ ਤੇ ਉਸ ਦੀ ਭੈਣ ਨੂੰ ਅਮਰੀਕਾ 'ਚ ਕਿਸੇ ਨੇ ਗੋਦ ਲਿਆ। ਹੁਣ ਦੋਵੇਂ ਭੈਣ-ਭਰਾ ਵੱਖ ਹੋ ਗਏ ਸਨ ਤੇ ਦੋਵਾਂ ਨੂੰ ਆਪਣੇ ਨਵੇਂ ਮਾਪਿਆਂ ਤੋਂ ਨਵੇਂ ਨਾਂਅ ਵੀ ਮਿਲ ਚੁੱਕੇ ਸਨ। ਰਾਜਕੁਮਾਰ ਦਾ ਨਾਮ ਕੈਸਪਰ ਸੀ ਅਤੇ ਵਿਜਯਾ ਦਾ ਨਾਮ ਡਾਏਨਾ ਵਿਜਯਾ ਕੌਲ ਹੋ ਗਿਆ ਸੀ।
ਦਰਅਸਲ ਦੋਹਾਂ ਭੈਣ-ਭਰਾਵਾਂ 'ਤੇ ਇਕ ਡਾਕੂਮੈਂਟਰੀ ਫ਼ਿਲਮ ਬਣੀ ਹੈ, ਜਿਸ 'ਚ ਕੈਸਪਰ ਅਤੇ ਡਾਏਨ ਦੀ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜ਼ਿੰਦਗੀ ਨੂੰ ਪੇਸ਼ ਕੀਤਾ ਗਿਆ। ਕੈਸਪਰ ਨੇ ਦੱਸਿਆ ਕਿ ਜਦੋਂ ਉਹ ਜਵਾਨ ਸੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਇਸ ਪਰਿਵਾਰ ਦਾ ਹਿੱਸਾ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਰੰਗ ਵੱਖਰੇ ਸਨ, ਉਹ ਲੋਕ ਯੂਰਪੀਅਨ ਸਨ ਅਤੇ ਕੈਸਪਰ ਦਾ ਰੰਗ ਭਾਰਤੀ ਸੀ। ਵੱਡਾ ਹੋਣ ਤੋਂ ਬਾਅਦ ਕੈਸਪਰ ਦੋ ਵਾਰ ਭਾਰਤ ਆਇਆ ਅਤੇ ਚਿਲਡਰਨ ਹੋਮ 'ਚ ਗਿਆ, ਜਿੱਥੇ ਉਹ ਬਚਪਨ 'ਚ ਰਹਿੰਦਾ ਸੀ ਪਰ ਇਹ ਬੰਦ ਸੀ। ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪਰ ਉੱਥੇ ਮੌਜੂਦ ਸਟਾਫ਼ ਨੇ ਕੈਸਪਰ ਨੂੰ ਉਸ ਦੇ ਪਰਿਵਾਰ ਦੀਆਂ ਕੁਝ ਤਸਵੀਰਾਂ ਦੇ ਦਿੱਤੀਆਂ।
ਡੀਐਨਏ ਟੈਸਟ ਨਾਲ ਹੋਇਆ ਮੁਮਕਿਨ
ਕੈਸਪਰ ਨੂੰ ਪ੍ਰੇਸ਼ਾਨ ਦੇਖ ਕੇ ਉਸ ਦੇ ਦੋਸਤ ਨੇ ਦੱਸਿਆ ਕਿ ਇੱਕ ਕੰਪਨੀ ਡੀਐਨਏ ਸੈਂਪਲ ਇਕੱਠਾ ਕਰਦੀ ਹੈ ਅਤੇ ਆਪਣੇ ਕੋਲ ਰੱਖੇ ਬਾਕੀ ਸੈਂਪਲਾਂ ਨਾਲ ਮੈਚ ਕਰਦੀ ਹੈ। ਕੈਸਪਰ ਨੇ ਆਪਣਾ ਡੀਐਨਏ ਵੀ ਇਸ ਕੰਪਨੀ ਨੂੰ ਦਿੱਤਾ ਸੀ। ਕੁਝ ਮਹੀਨਿਆਂ ਬਾਅਦ ਕੈਸਪਰ ਨੂੰ ਅਮਰੀਕਾ ਤੋਂ ਮਾਈਕਲ ਨਾਂਅ ਦੇ ਵਿਅਕਤੀ ਦਾ ਫ਼ੋਨ ਆਉਂਦਾ ਹੈ ਕਿ ਉਸ ਦਾ ਸੈਂਪਲ ਉਸ ਨਾਲ ਕਾਫੀ ਹੱਦ ਤੱਕ ਮੇਲ ਖਾਂਦਾ ਹੈ।
ਅਸਲ 'ਚ ਮਾਈਕਲ ਡਾਏਨ ਦਾ ਪੁੱਤ ਹੈ। ਡਾਏਨ ਨੇ ਆਪਣੇ ਪਰਿਵਾਰ ਦਾ ਪਤਾ ਲਗਾਉਣ ਲਈ ਆਪਣੇ ਸੈਂਪਲ ਵੀ ਡੀਐਨਏ ਕੰਪਨੀ ਨੂੰ ਦਿੱਤੇ ਸਨ। ਕਿਉਂਕਿ ਡਾਇਏਨ ਨੂੰ ਯਾਦ ਸੀ ਕਿ ਭਾਰਤ 'ਚ ਉਸ ਦਾ ਇੱਕ ਪਰਿਵਾਰ ਸੀ ਜਿਸ 'ਚ ਇੱਕ ਛੋਟਾ ਭਰਾ ਵੀ ਸੀ, ਜੋ ਉਸ ਦੇ ਨਾਲ ਚਿਲਡਰਨ ਹੋਮ 'ਚ ਰਹਿੰਦਾ ਸੀ। ਡਾਏਨ ਦੇ ਬੇਟੇ ਮਾਈਕਲ ਨੇ ਇੱਕ ਦਿਨ ਆਪਣੀ ਮਾਂ ਨੂੰ ਬੰਗਲੁਰੂ ਤੋਂ ਫ਼ੋਨ ਕੀਤਾ ਕਿ ਉਸ ਦਾ ਭਰਾ ਲੱਭ ਗਿਆ ਹੈ।
ਅਸਲ 'ਚ ਮਾਈਕਲ ਨੂੰ ਯਾਦ ਨਹੀਂ ਸੀ ਕਿ ਉਸ ਦੀ ਇੱਕ ਭੈਣ ਵੀ ਸੀ। ਕੈਸਪਰ ਨੇ ਆਪਣੇ ਮਾਤਾ-ਪਿਤਾ ਨੂੰ ਲੱਭਣ ਲਈ ਆਪਣਾ ਡੀਐਨਏ ਸੈਂਪਲ ਦਿੱਤਾ ਸੀ। ਜਦੋਂ ਮਾਈਕਲ ਉਸ ਨੂੰ ਸਭ ਕੁਝ ਦੱਸਦਾ ਹੈ ਤਾਂ ਕੈਸਪਰ ਇਹ ਜਾਣ ਕੇ ਬਹੁਤ ਖੁਸ਼ ਹੁੰਦਾ ਹੈ ਕਿ ਉਸ ਦੀ ਇੱਕ ਭੈਣ ਹੈ ਜੋ ਅਮਰੀਕਾ 'ਚ ਹੈ। ਕੈਸਪਰ ਨੇ ਦੱਸਿਆ ਕਿ 2019 'ਚ ਉਸ ਨੇ ਪਹਿਲੀ ਵਾਰ ਆਪਣੀ ਭੈਣ ਨਾਲ ਗੱਲ ਕੀਤੀ ਸੀ।
2022 'ਚ ਮਿਲੇ ਸਨ ਦੋਵੇਂ ਭੈਣ-ਭਰਾ
ਜਦੋਂ ਤੋਂ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਬਾਰੇ ਪਤਾ ਲੱਗਾ ਉਦੋਂ ਤੋਂ ਹੀ ਇਸ ਧਰਤੀ 'ਤੇ ਕੋਰੋਨਾ ਵਾਇਰਸ ਆ ਚੁੱਕਾ ਸੀ ਅਤੇ ਦੁਨੀਆਂ ਭਰ 'ਚ ਲੌਕਡਾਊਨ ਸੀ, ਜਿਸ ਕਾਰਨ ਕੈਸਪਰ ਅਤੇ ਡਾਏਨ ਇੰਨੇ ਸਾਲਾਂ ਬਾਅਦ ਫਰਵਰੀ 2022 'ਚ ਇਕ-ਦੂਜੇ ਨੂੰ ਮਿਲ ਸਕੇ ਸਨ। ਕੈਸਪਰ ਨੂੰ ਚਿਲਡਰਨ ਹੋਮ ਤੋਂ ਮਿਲੀ ਤਸਵੀਰਾਂ 'ਚ ਉਸ ਦੀ ਭੈਣ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਸੀ। 42 ਸਾਲਾਂ ਬਾਅਦ ਦੋਵੇਂ ਭੈਣ-ਭਰਾ ਇੱਕ-ਦੂਜੇ ਨੂੰ ਮਿਲ ਸਕੇ ਹਨ ਅਤੇ ਇਹ ਡੀਐਨਏ ਟੈਸਟਿੰਗ ਤਕਨੀਕ ਕਾਰਨ ਹੀ ਸੰਭਵ ਹੋ ਸਕਿਆ ਹੈ।
ਦੋਵੇਂ ਭੈਣ-ਭਰਾ ਹੁਣ ਇਕ-ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਹਨ। ਦੋਵਾਂ ਭੈਣ-ਭਰਾਵਾਂ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਉਹ ਜਲਦੀ ਹੀ ਭਾਰਤ ਆਉਣਗੇ ਅਤੇ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ।
ਸਟੋਰੀ ਕ੍ਰੈਡਿਟ : ਬੀਬੀਸੀ