ਪੜਚੋਲ ਕਰੋ
Advertisement
ਭਾਰਤ ਦੌਰੇ ਤੋਂ ਪਹਿਲਾਂ ਟਰੰਪ ਦਾ ਵੱਡਾ ਬਿਆਨ, ਕਿਹਾ ਮੋਦੀ ਪਸੰਦ, ਪਰ ਟ੍ਰੈਡ ਡੀਲ ਦੀ ਸੰਭਾਵਨਾ ਘੱਟ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਪਰ ਆਪਣੇ ਦੌਰੇ ਤੋਂ ਪਹਿਲਾਂ ਉਨ੍ਹਾਂ ਇੱਕ ਵੱਡਾ ਬਿਆਨ ਦਿੱਤਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਪਰ ਆਪਣੇ ਦੌਰੇ ਤੋਂ ਪਹਿਲਾਂ ਉਨ੍ਹਾਂ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਸੀਂ ਭਾਰਤ ਭਾਰਤ ਦੇ ਨਾਲ ਇਸ ਦੌਰੇ 'ਚ ਕੋਈ ਟ੍ਰੈਡ ਡੀਲ ਨਹੀਂ ਕਰਾਂਗੇ। ਟਰੰਪ ਨੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ 'ਚ ਸੁਰੱਖਿਆ ਸਬੰਧੀ ਕਮੇਟੀ ਦੀ ਬੈਠਕ 'ਚ ਅਹਿਮ ਫੈਸਲੇ ਹੋਣੇ ਹਨ।
ਰਾਸ਼ਟਰਪਤੀ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਭਾਰਤ ਦੇ ਨਾਲ ਵਪਾਰ ਸੌਦਾ ਕਰ ਸਕਦੇ ਹਾਂ। ਪਰ ਭਾਰਤ ਦੌਰੇ 'ਤੇ ਦੌਰਾਨ ਕੋਈ ਵੱਡੀ ਡੀਲ ਨਹੀਂ ਹੋਵੇਗੀ।" ਉਨ੍ਹਾਂ ਕਿਹਾ, "ਸਾਡੇ ਨਾਲ ਭਾਰਤ ਵਲੋਂ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ, ਪਰ ਮੈਂ ਪੀਐਮ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ।" ਮੀਡੀਆ ਰਿਪੋਰਟਸ ਮੁਤਾਬਕ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਕਈ ਅਹਿਮ ਸਮਝੌਤਿਆਂ 'ਤੇ ਮੌਹਰ ਲਗਣੀ ਹੈ। ਪੀਐਮ ਮੋਦੀ ਦੀ ਅਗੁਵਾਈ 'ਚ ਅੱਜ ਹੋਣ ਵਾਲੀ ਬੈਠਕ 'ਚ 6 ਨਵੇਂ ਅਪਾਚੇ ਹੈਲੀਕਾਪਟਰ ਅਤੇ 24 ਐਮਐਚ-60 ਹੈਲੀਕਾਪਟਰ ਖਰੀਦ ਸਮਝੌਤੇ ਜਿਹੇ ਅਹਿਮ ਸੁਰੱਖਿਆ ਸੌਦਿਆਂ 'ਤੇ ਫੈਸਲਾ ਹੋ ਸਕਦਾ ਹੈ।Saving big trade deal with India for later says US President Donald Trump
— Press Trust of India (@PTI_News) February 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਪੰਜਾਬ
Advertisement