ਪੜਚੋਲ ਕਰੋ

ਚੋਣ 2024 ਐਗਜ਼ਿਟ ਪੋਲ

(Source:  Dainik Bhaskar)

ਤੁਹਾਡਾ MP: ਮਿਲੋ ਪੰਜਾਬ ਤੋਂ ਸਭ ਤੋਂ ਵੱਧ ਸਵਾਲ ਪੁੱਛਣ ਵਾਲੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੂੰ

ਨਾਂ: ਰਵਨੀਤ ਸਿੰਘ ਬਿੱਟੂ ਪਾਰਟੀ: ਕਾਂਗਰਸ (Indian National Congress) ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦਾ ਮੈਂਬਰ ਸਿਆਸੀ ਪਿਛੋਕੜ: ਰਵਨੀਤ ਸਿੰਘ ਬਿੱਟੂ ਦਾ ਜਨਮ 10 ਸਤੰਬਰ, 1975 ਨੂੰ ਜੱਦੀ ਪਿੰਡ ਕੋਟਲੀ, ਜ਼ਿਲ੍ਹਾ ਲੁਧਿਆਣਾ ਵਿੱਚ ਸਵਰਨਜੀਤ ਸਿੰਘ ਤੇ ਜਸਵੀਰ ਕੌਰ ਦੇ ਘਰ ਹੋਇਆ। ਭਾਰਤ ਸਰਕਾਰ ਦੇ ਰਿਕਾਰਡ ਮੁਤਾਬਕ ਰਵਨੀਤ ਬਿੱਟੂ ਨੇ ਬੀਸੀਏ ਦੀ ਡਿਗਰੀ ਹਾਸਲ ਕੀਤੀ ਹੈ, ਪਰ ਸਾਲ 2017 ਦੀ ਵਿਧਾਨ ਸਭਾ ਚੋਣਾਂ ਲਈ ਦਾਇਰ ਕੀਤੇ ਹਲਫ਼ੀਆ ਬਿਆਨ ਵਿੱਚ ਰਵਨੀਤ ਬਿੱਟੂ ਨੇ ਖ਼ੁਦ ਨੂੰ ਬਾਰ੍ਹਵੀਂ ਪਾਸ ਦਰਸਾਇਆ ਹੈ। ਬਿੱਟੂ ਨੇ ਪਹਿਲੀ ਚੋਣ 2009 ਵਿੱਚ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਹੀ ਲੜੀ ਸੀ ਤੇ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ। ਉਦੋਂ ਬਿੱਟੂ ਯੂਥ ਕਾਂਗਰਸ ਦਾ ਪ੍ਰਧਾਨ ਸੀ। 2014 ਦੀਆਂ ਆਮ ਚੋਣਾਂ ਵਿੱਚ ਵੀ ਕਾਂਗਰਸ ਨੇ ਪਹਿਲਾਂ ਉਸ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਸੀ ਪਰ ਫਿਰ ਉਸ ਨੂੰ ਲੁਧਿਆਣਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਬਿੱਟੂ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਨੂੰ 40 ਕੁ ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬਿੱਟੂ ਨੇ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲਾਲਾਬਾਦ ਸੀਟ ਤੋਂ ਸੁਖਬੀਰ ਬਾਦਲ ਖ਼ਿਲਾਫ਼ ਚੋਣ ਵੀ ਲੜੀ ਸੀ ਪਰ 31.50 ਕੁ ਹਜ਼ਾਰ ਵੋਟਾਂ ਹੀ ਹਾਸਲ ਕਰ ਪਾਏ ਸਨ ਤੇ 'ਆਪ' ਦੇ ਭਗਵੰਤ ਮਾਨ ਤੋਂ ਵੀ ਪੱਛੜ ਗਏ ਸਨ। ਨਿੱਜੀ ਜਾਣਕਾਰੀ: ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ। ਬੇਅੰਤ ਸਿੰਘ ਦੇ ਕਤਲ ਸਮੇਂ ਬਿੱਟੂ 20 ਕੁ ਸਾਲਾਂ ਦਾ ਸੀ। ਪਿਤਾ ਦੀ ਜਲਦੀ ਮੌਤ ਹੋ ਜਾਣ ਕਾਰਨ ਬਿੱਟੂ ਵੀ ਸਿਆਸਤ ਵਿੱਚ ਜਲਦੀ ਆ ਗਿਆ ਤੇ ਕੁਝ ਹੀ ਸਮੇਂ ਵਿੱਚ ਆਪਣੇ ਤਾਇਆ ਤੇਜ ਪ੍ਰਕਾਸ਼ ਦੇ ਪਰਿਵਾਰ ਤੇ ਚਚੇਰੇ ਭਰਾ ਤੇ ਵਿਧਾਇਕ ਗੁਰਕੀਰਤ ਕੋਟਲੀ ਤੋਂ ਵੱਡਾ ਕੱਦ ਕਰ ਗਿਆ। ਰਵਨੀਤ ਬਿੱਟੂ ਦੇ ਭਰਾ ਗੁਰਇਕਬਾਲ ਸਿੰਘ ਹਨੀ ਨੂੰ ਦਾਦੇ ਦੇ ਕਤਲ ਤੋਂ 22 ਸਾਲ ਬਾਅਦ ਕੈਪਟਨ ਸਰਕਾਰ ਨੇ 'ਤਰਸ' ਦੇ ਆਧਾਰ 'ਤੇ ਮਈ 2017 ਵਿੱਚ ਪੰਜਾਬ ਪੁਲਿਸ ਵਿੱਚ ਡੀਐਸਪੀ ਨੌਕਰੀ ਦੇ ਦਿੱਤੀ ਸੀ, ਜਿਸ 'ਤੇ ਖਾਸਾ ਵਿਵਾਦ ਵੀ ਪੈਦਾ ਹੋਇਆ ਸੀ। ਸਾਲ 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਤੇ ਹਲਫ਼ੀਆ ਬਿਆਨ ਮੁਤਾਬਕ ਰਵਨੀਤ ਬਿੱਟੂ ਕੋਲ 4.60 ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦ ਹੈ ਤੇ ਉਨ੍ਹਾਂ ਦੀ ਪਤਨੀ ਅਨੁਪਮਾ ਕੋਲ ਵੀ ਤਕਰੀਬਨ 1.43 ਕਰੋੜ ਰੁਪਏ ਦੀ ਸੰਪੱਤੀ ਹੈ। ਹਲਕਾ: ਲੁਧਿਆਣਾ, ਦੋ ਵਾਰ ਲੋਕ ਸਭਾ ਪਹੁੰਚਣ ਵਾਲੇ ਰਵਨੀਤ ਬਿੱਟੂ ਲੁਧਿਆਣਾ ਤੋਂ ਇੱਕ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਲੁਧਿਆਣਾ ਲੋਕ ਸਭਾ ਹਲਕੇ ਵਿੱਚ ਲੁਧਿਆਣਾ ਕੇਂਦਰੀ, ਪੂਰਬੀ, ਪੱਛਮੀ, ਉੱਤਰ ਤੇ ਦੱਖਣੀ ਲੋਕ ਸਭਾ ਹਲਕਿਆਂ ਤੋਂ ਇਲਾਵਾ, ਆਤਮ ਨਗਰ, ਗਿੱਲ, ਦਾਖਾ ਤੇ ਜਗਰਾਓਂ ਵਿਧਾਨ ਸਭਾ ਹਲਕੇ ਆਉਂਦੇ ਹਨ। ਲੁਧਿਆਣਾ, ਪੰਜਾਬ ਦਾ ਸਨਅਤੀ ਤੇ ਕਾਰੋਬਾਰੀ ਧੁਰਾ ਹੈ। ਪਿਛਲੇ ਦਹਾਕੇ ਤੋਂ ਲੁਧਿਆਣਾ ਹਲਕਾ ਕਾਂਗਰਸ ਦੇ ਕਬਜ਼ੇ ਵਿੱਚ ਹੈ ਤੇ ਇਸ ਵਾਰ ਵੀ ਕਾਂਗਰਸ ਨੇ ਬਿੱਟੂ 'ਤੇ ਹੀ ਟੇਕ ਦਿਖਾਈ ਹੈ। ਹਲਕੇ ਦੇ ਤਕਰੀਬਨ 13 ਲੱਖ ਵੋਟਰਾਂ ਨੇ ਆਉਂਦੀ 19 ਮਈ ਨੂੰ ਬਿੱਟੂ ਤੇ ਹੋਰਨਾਂ ਦੀ ਕਿਸਮਤ ਤੈਅ ਕਰਨੀ ਹੈ। ਸੰਸਦੀ ਕਾਰਗੁਜ਼ਾਰੀ: ਲੋਕ ਸਭਾ ਵੈੱਬਸਾਈਟ ਮੁਤਾਬਕ 43 ਸਾਲਾ ਰਵਨੀਤ ਬਿੱਟੂ ਦੀ ਸਦਨ ਵਿੱਚ ਹਾਜ਼ਰੀ 88% ਰਹੀ। ਬਿੱਟੂ ਨੇ ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ 485 ਸਵਾਲ ਪੁੱਛੇ, ਜੋ ਹਰ ਪੰਜਾਬੀ ਸੰਸਦ ਮੈਂਬਰ ਦੇ ਮੁਕਾਬਲੇ ਸਭ ਤੋਂ ਵੱਧ ਹਨ। ਪਿਛਲੇ ਕਾਰਜਕਾਲ ਵਿੱਚ ਵੀ ਬਿੱਟੂ ਨੇ 447 ਸਦਨ ਤੋਂ ਸਵਾਲ ਪੁੱਛੇ ਸਨ, ਹਾਲਾਂਕਿ, ਉਦੋਂ ਸੱਤਾ ਵਿੱਚ ਉਨ੍ਹਾਂ ਦੀ ਆਪਣੀ ਯੂਪੀਏ ਸਰਕਾਰ ਸੀ। ਬਿੱਟੂ ਨੇ ਚਾਰ ਪ੍ਰਾਈਵੇਟ ਮੈਂਬਰਜ਼ ਬਿੱਲ ਵੀ ਪੇਸ਼ ਕੀਤੇ ਜਿਨ੍ਹਾਂ ਵਿੱਚ ਪੰਜਾਬ ਲਈ ਖ਼ਾਸ ਵਿੱਤੀ ਪੈਕੇਜ ਦਿੱਤੇ ਜਾਣਾ ਵੀ ਸ਼ਾਮਲ ਹੈ। ਹਾਲਾਂਕਿ, ਬਿੱਟੂ ਦੇ ਚਾਰੇ ਬਿਲ ਸੰਸਦ ਵਿੱਚ ਬਕਾਇਆ ਹਨ। 16ਵੀਂ ਲੋਕ ਸਭਾ ਦੌਰਾਨ ਵੱਖ-ਵੱਖ ਬਹਿਸਾਂ ਵਿੱਚ ਉਨ੍ਹਾਂ ਕੁੱਲ 53 ਵਾਰ ਹਿੱਸਾ ਲਿਆ। ਬਿੱਟੂ ਦੋ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਹਨ। MPLAD ਫੰਡ: ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਮਿਲਦੇ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਰਵਨੀਤ ਬਿੱਟੂ ਨੇ ਕੇਂਦਰ ਸਰਕਾਰ ਲਗਪਗ 35.59 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 26.60 ਕਰੋੜ ਰੁਪਏ ਆਏ। ਬਿੱਟੂ ਨੇ ਇਸ ਵਿੱਚੋਂ 21.68 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਦਕਿ 4.92 ਕਰੋੜ ਰੁਪਏ ਬਕਾਇਆ ਹਨ। ਕਿਉਂ ਮਹੱਤਵਪੂਰਨ ਲੁਧਿਆਣਾ ਹਲਕਾ ਤੇ ਕੀ ਚੁਣੌਤੀਆਂ: ਪੰਜਾਬ ਦਾ ਸਨਅਤੀ ਧੁਰਾ ਹੋਣ ਕਾਰਨ ਲੁਧਿਆਣਾ ਕਾਫੀ ਮਹੱਤਵਪੂਰਨ ਲੋਕ ਸਭਾ ਸੀਟ ਹੈ ਪਰ ਕਾਂਗਰਸ ਲਈ ਇੱਥੇ ਸਭ ਚੰਗਾ ਨਹੀਂ ਕਿਹਾ ਜਾ ਸਕਦਾ। ਪੰਜਾਬ ਸਰਕਾਰ ਨੇ ਸਨਅਤਾਂ ਨੂੰ ਪੰਜ ਰੁਪਏ ਫ਼ੀ ਯੁਨਿਟ ਬਿਜਲੀ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਸਰਕਾਰ ਪੂਰਾ ਕਰਨ ਵਿੱਚ ਸਫਲ ਨਹੀਂ ਹੋਈ। ਦੂਜਾ, ਪੰਜਾਬ ਵਿੱਚੋਂ ਲੁਧਿਆਣਾ ਹੀ ਇੱਕੋ-ਇੱਕ ਅਜਿਹਾ ਹਲਕਾ ਹੈ ਜਿੱਥੇ ਪ੍ਰਵਾਸੀ ਭਾਵ ਭਾਰਤ ਦੇ ਦੂਜੇ ਸੂਬਿਆਂ ਤੋਂ ਆ ਕੇ ਵੱਸੇ ਲੋਕਾਂ ਦੀ ਵੋਟ ਵੱਡੇ ਪੱਧਰ 'ਤੇ ਮੌਜੂਦ ਹੈ। ਇਹ ਪ੍ਰਵਾਸੀ ਕਿਸੇ ਲੁਧਿਆਣਾ ਲੋਕ ਸਭਾ ਸੀਟ ਦਾ ਅੰਜਾਮ ਤੈਅ ਕਰਨ ਦੀ ਸਮਰੱਥਾ ਰੱਖਦੇ ਅਤੇ ਹਿੰਦੂ ਬਹੁਤਾਤ ਕਾਰਨ ਇਹ ਭਾਜਪਾ ਦੀਆਂ ਹਿੰਦੂਵਾਦੀ ਨਿਤੀਆਂ ਤੋਂ ਖਾਸਾ ਪ੍ਰਭਾਵਿਤ ਹੋ ਸਕਦੇ ਹਨ। ਤੀਜਾ, ਲੁਧਿਆਣਾ ਵਿੱਚ ਬੈਂਸ ਭਰਾਵਾਂ ਦਾ ਖਾਸਾ ਅਸਰ ਰਸੂਖ ਵੀ ਹੈ, ਜਿਨ੍ਹਾਂ ਹੁਣ ਲੋਕ ਇਨਸਾਫ ਪਾਰਟੀ ਨਾਲ ਆਪਣੇ ਆਪ ਨੂੰ ਜਥੇਬੰਦਕ ਕਰ ਲਿਆ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ 2.10 ਲੱਖ ਤੋਂ ਵੱਧ ਵੋਟਾਂ ਹਾਸਲ ਕਰ ਲਈਆਂ ਸਨ। ਕਾਂਗਰਸ ਤੋਂ ਇਲਾਵਾ ਕਿਸੇ ਹੋਰ ਮੁੱਖ ਪਾਰਟੀ ਨੇ ਲੁਧਿਆਣਾ ਤੋਂ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਉਕਤ ਹਾਲਾਤ ਨੂੰ ਦੇਖਦਿਆਂ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਕਾਂਗਰਸ ਨੂੰ ਤਕੜੀ ਟੱਕਰ ਦੇਣ ਦੀ ਤਾਕਤ ਰੱਖਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
Embed widget