ਚੋਰੀ ਦੇ ਇਲਜ਼ਾਮ 'ਚ ਦੋ ਦਲਿਤ ਭਰਾਵਾਂ 'ਤੇ ਅੰਨ੍ਹਾ ਤਸ਼ੱਦਦ, ਪ੍ਰਾਈਵੇਟ ਪਾਰਟ 'ਚ ਪਾਇਆ ਪੈਟਰੋਲ, ਵੀਡੀਓ ਵਾਇਰਲ
ਕੁੱਟਮਾਰ ਤੋਂ ਬਾਅਦ ਮੁਲਜ਼ਮ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਥਿਤ ਤੌਰ 'ਤੇ ਪੀੜਤ ਨੌਜਵਾਨ ਦੇ ਪ੍ਰਾਈਵੇਟ ਪਾਰਟਸ 'ਚ ਪੈਟਰੋਲ ਪਾ ਦਿੱਤਾ।

ਜੈਪੁਰ: ਰਾਜਸਥਾਨ ਦੇ ਨਾਗੌਰ 'ਚ ਚੋਰੀ ਦੇ ਇਲਜ਼ਾਮ 'ਚ ਦੋ ਦਲਿਤ ਭਰਾਵਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਇੱਕ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਚੋਰੀ ਦੇ ਇਲਜ਼ਾਮ 'ਚ ਦੋਵੇਂ ਭਰਾਵਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਪ੍ਰਾਈਵੇਟ ਪਾਰਟਸ 'ਚ ਪੈਟਰੋਲ ਪਾ ਦਿੱਤਾ।
ਬੇਰਹਿਮੀ ਨਾਲ ਕੀਤੀ ਇਸ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ 'ਚ ਨਾਗੌਰ ਸ਼ਹਿਰ ਦੇ ਇੱਕ ਪਿੰਡ 'ਚ ਪੈਟਰੋਲ ਪੰਪ 'ਤੇ ਕੁਝ ਲੋਕ ਦੋਵੇਂ ਭਰਾਵਾਂ ਵਿੱਚੋਂ ਛੋਟੇ ਭਰਾ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਮੁਲਜ਼ਮਾਂ ਨੇ ਇੱਥੇ ਹੀ ਖੁਦ ਨੂੰ ਨਹੀਂ ਰੋਕਿਆ ਸਗੋਂ ਇਸ ਤੋਂ ਬਾਅਦ ਨੌਜਵਾਨ ਦੇ ਪ੍ਰਾਈਵੇਟ ਪਾਰਟ 'ਚ ਪੈਟਰੋਲ ਪਾ ਦਿੱਤਾ।
ਦੋਵੇਂ ਪੀੜਤ ਭਰਾਵਾਂ ਨੇ ਪੁਲਿਸ 'ਚ ਸ਼ਿਕਾਇਤ ਕਰਨ ਤੋਂ ਬਾਅਦ ਬੁੱਧਵਾਰ ਨੂੰ ਇਸ ਮਾਮਲਾ 'ਚ ਐਫਆਈਆਰ ਦਰਜ ਕਰਵਾਈ ਹੈ। ਸੀਨੀਅਰ ਪੁਲਿਸ ਅਧਿਕਾਰੀ ਰਾਜਪਾਲ ਸਿੰਘ ਨੇ ਕਿਹਾ ਕਿ ਪੰਪ ਦੇ ਕਰਮੀਆਂ ਨੇ ਦੋਵੇਂ ਭਰਾਵਾਂ ਨੂੰ ਚੋਰੀ ਦੇ ਇਲਜ਼ਾਮ 'ਚ ਬੁਰੀ ਤਰ੍ਹਾਂ ਕੁੱਟਿਆ। ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਇਸ ਮਾਮਲੇ 'ਚ ਪੰਜ ਲੋਕਾਂ ਨੂੰ ਹਿਰਾਸਤ 'ਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















