ਪੜਚੋਲ ਕਰੋ
Advertisement
ਗਰਲਫਰੈਂਡ ਨੂੰ ਮਿਲਣ ਲਈ ਕੁਆਰੰਟੀਨ ਸੈਂਟਰ ਤੋਂ ਭੱਜੇ ਦੋ ਨੌਜਵਾਨ, ਸ਼ਰਾਬ ਤੇ ਭੰਗ ਲੈ ਕੇ ਆਏ ਵਾਪਿਸ
ਮਨੀਪੁਰ 'ਚ ਦੋ ਨੌਜਵਾਨ ਆਪਣੀ ਪ੍ਰੇਮਿਕਾਵਾਂ ਨੂੰ ਮਿਲਣ ਲਈ ਕੁਆਰੰਟੀਨ ਸੈਂਟਰ ਤੋਂ ਭੱਜ ਗਏ। ਕੁਝ ਦਿਨਾਂ ਬਾਅਦ, ਜਦੋਂ ਉਹ ਦੋਵੇਂ ਨੌਜਵਾਨ ਵਾਪਸ ਆਏ ਤਾਂ ਉਹ ਸ਼ਰਾਬ, ਭੰਗ ਅਤੇ ਸਿਗਰਟ ਵੀ ਲੈ ਕੇ ਆਏ।
ਗੁਹਾਟੀ: ਮਨੀਪੁਰ 'ਚ ਦੋ ਨੌਜਵਾਨ ਆਪਣੀ ਪ੍ਰੇਮਿਕਾਵਾਂ ਨੂੰ ਮਿਲਣ ਲਈ ਕੁਆਰੰਟੀਨ ਸੈਂਟਰ ਤੋਂ ਭੱਜ ਗਏ। ਕੁਝ ਦਿਨਾਂ ਬਾਅਦ, ਜਦੋਂ ਉਹ ਦੋਵੇਂ ਨੌਜਵਾਨ ਵਾਪਸ ਆਏ ਤਾਂ ਉਹ ਸ਼ਰਾਬ, ਭੰਗ ਅਤੇ ਸਿਗਰਟ ਵੀ ਲੈ ਕੇ ਆਏ। ਇਹ ਘਟਨਾ ਪਹਾੜੀ ਜ਼ਿਲ੍ਹਾ ਤਮੇਂਗਲਾਂਗ ਦੀ ਹੈ। ਜ਼ਿਲ੍ਹਾ ਮੈਜਿਸਟਰੇਟ ਆਰਮਸਟ੍ਰਾਂਗ ਪਾਮ ਨੇ ਫੇਸਬੁੱਕ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਆਰਮਸਟ੍ਰਾਂਗ ਪਾਮ ਨੇ ਕਿਹਾ,
ਡੀਐਮ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਮਝ ਨਹੀਂ ਪਾ ਰਹੀ ਹੈ ਕਿ ਅਜਿਹੇ ਲੋਕਾਂ ਅਤੇ ਉਨ੍ਹਾਂ ‘ਸਥਾਨਕ ਠੱਗਾਂ’ ਨਾਲ ਕਿਵੇਂ ਪੇਸ਼ ਆਉਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਨੌਜਵਾਨਾਂ ਨੂੰ ਸਜ਼ਾ ਦੇਣ ਲਈ ਜੇਲ੍ਹ ਭੇਜਣ ਵਾਲਾ ਸੀ, ਪਰ ਕੋਰੋਨਾ ਕਾਰਨ ਜੇਲ ਬੰਦ ਹੈ।
ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 50 ਹੋਰ ਥਾਂਵਾਂ ‘ਤੇ ਵੀ ਧਮਾਕੇ ਦੀ ਚੇਤਾਵਨੀ
ਡੀਐਮ ਨੇ ਆਪਣੀ ਪੋਸਟ 'ਤੇ ਲਿਖਿਆ, "ਕੋਈ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਡਰੋਂ ਉਨ੍ਹਾਂ ਨੂੰ ਕੁੱਟਣਾ ਨਹੀਂ ਚਾਹੁੰਦਾ। ਜੇਕਰ ਉਨ੍ਹਾਂ ‘ਤੇ ਜੁਰਮਾਨਾ ਲਾ ਕੇ ਛੱਡਿਆ ਜਾਂਦਾ ਹੈ ਤਾਂ ਉਹ ਆਪਣਾ ਮਾਲ ਵਧੇਰੇ ਕੀਮਤ 'ਤੇ ਵੇਚ ਕੇ ਭਰਪਾਈ ਕਰ ਸਕਦੇ ਹਨ। ਅਸੀਂ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਖਾਣੇ ਦਾ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ। ਅਸੀਂ ਸਾਰੇ ਆਪਣੀ ਪੂਰੀ ਸਮਰੱਥਾ ਅਨੁਸਾਰ ਜੋ ਵੀ ਕਰ ਸਕਦੇ ਹਾਂ ਕਰ ਲਿਆ। ਪਿੰਡ ਵਾਲਿਆਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਕਈ ਹੋਰ ਲੋਕ ਵੀ ਉਨ੍ਹਾਂ ਦੀ ਸੁਰੱਖਿਆ ਲਈ ਅੱਗੇ ਆਏ। ਵਾਲੰਟੀਅਰਾਂ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤਾ ਅਤੇ ਉਨ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀ ਰਾਤ ਜਾਗਦੇ ਰਹੇ।”
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਦੋ ਪਰਵਾਸੀ ਮਜ਼ਦੂਰ ਪ੍ਰੇਮਿਕਾਵਾਂ ਨੂੰ ਮਿਲਣ ਲਈ ਤਮੇਂਗਲਾਂਗ ਕੁਆਰੰਟੀਨ ਸੈਂਟਰ ਤੋਂ ਭੱਜ ਗਏ। ਫਿਰ ਕੁਝ ਸਮੇਂ ਬਾਅਦ ਉਹ ਸਾਈਕਲ ਰਾਹੀਂ ਵਾਪਸ ਪਰਤੇ। ਅੱਠ ਲੀਟਰ ਸਥਾਨਕ ਸ਼ਰਾਬ, ਚਾਰ ਪੈਕਟ ਭੰਗ ਅਤੇ ਸਿਗਰੇਟ ਲੈ ਕੇ ਆਏ। ਉਨ੍ਹਾਂ ਨੂੰ ਸੈਂਟਰ 'ਚ ਇਹ ਸਭ ਵੰਡਦੇ ਹੋਏ ਫੜਿਆ ਗਿਆ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement