ਯੂਪੀ ਸਰਕਾਰ ਨੇ ਦਫ਼ਨ ਕੀਤੀਆਂ ਲਾਸ਼ਾਂ ਦੇ ਕੱਫਣ ਰਾਤੋਂ-ਰਾਤ ਕਰਵਾਏ ਸਾਫ, ਅਫਸਰ ਬੋਲੇ ਪਤਾ ਨਹੀਂ ਕਿਸ ਨੇ ਕੀਤਾ, ਜਾਂਚ ਕਰਾਂਗੇ
ਪ੍ਰਿਆਗਰਾਜ ਦੇਸ਼ ਤੇ ਦੁਨੀਆ 'ਚ ਗੰਗਾ ਦੇ ਕਿਨਾਰੇ ਦਫ਼ਨ ਹਜ਼ਾਰਾਂ ਲਾਸ਼ਾਂ ਕਰਕੇ ਸੁਰਖੀਆਂ 'ਚ ਹੈ। ਤਸਵੀਰਾਂ ਜੋ ਹਾਲ ਹੀ ਵਿੱਚ ਇੱਥੇ ਸ਼੍ਰੀਨਗਵੇਰਪੁਰ ਘਾਟ ਤੋਂ ਸਾਹਮਣੇ ਆਈਆਂ ਸੀ ਪ੍ਰੇਸ਼ਾਨ ਕਰਨ ਵਾਲੀਆਂ ਸੀ। ਲਾਸ਼ਾਂ ਨੂੰ ਇਕ ਕਿਲੋਮੀਟਰ ਦੇ ਦਾਇਰੇ 'ਚ ਇੱਕ ਮੀਟਰ ਤੋਂ ਵੀ ਘਟ ਦੀ ਦੂਰੀ 'ਤੇ ਦਫਨਾਇਆ ਗਿਆ ਸੀ।
ਲਖਨਾਊ: ਪ੍ਰਿਆਗਰਾਜ ਦੇਸ਼ ਤੇ ਦੁਨੀਆ 'ਚ ਗੰਗਾ ਦੇ ਕਿਨਾਰੇ ਦਫ਼ਨ ਹਜ਼ਾਰਾਂ ਲਾਸ਼ਾਂ ਕਰਕੇ ਸੁਰਖੀਆਂ 'ਚ ਹੈ। ਤਸਵੀਰਾਂ ਜੋ ਹਾਲ ਹੀ ਵਿੱਚ ਇੱਥੇ ਸ਼੍ਰੀਨਗਵੇਰਪੁਰ ਘਾਟ ਤੋਂ ਸਾਹਮਣੇ ਆਈਆਂ ਸੀ ਪ੍ਰੇਸ਼ਾਨ ਕਰਨ ਵਾਲੀਆਂ ਸੀ। ਲਾਸ਼ਾਂ ਨੂੰ ਇਕ ਕਿਲੋਮੀਟਰ ਦੇ ਦਾਇਰੇ 'ਚ ਇੱਕ ਮੀਟਰ ਤੋਂ ਵੀ ਘਟ ਦੀ ਦੂਰੀ 'ਤੇ ਦਫਨਾਇਆ ਗਿਆ ਸੀ। ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਐਕਟਿਵ ਹੋ ਗਿਆ ਹੈ। ਐਤਵਾਰ ਰਾਤ ਪ੍ਰਸ਼ਾਸਨ ਨੇ ਸ਼੍ਰੀਨਗਵੇਰਪੁਰ ਘਾਟ 'ਤੇ ਰਾਤ ਭਰ ਜੇਸੀਬੀ ਤੇ ਮਜ਼ਦੂਰ ਲਗਾ ਕੇ ਲਾਸ਼ਾਂ ਦੇ ਨਿਸ਼ਾਨ ਮਿਟਾ ਦਿੱਤੇ।
ਉਹ ਲੋਕ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਬਾਂਸ ਤੇ ਚੁੰਨੀਆਂ ਨਾਲ ਘਾਟ 'ਤੇ ਨਿਸ਼ਾਨ ਲਗਾਏ ਸਨ, ਉਹ ਹੁਣ ਪੂਰੀ ਤਰ੍ਹਾਂ ਗਾਇਬ ਹਨ। ਹੁਣ ਸ਼ਮਸ਼ਾਨਘਾਟ ਦੇ ਇੱਕ ਕਿਲੋਮੀਟਰ ਦੇ ਘੇਰੇ 'ਚ ਸਿਰਫ ਰੇਤ ਹੀ ਰੇਤ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਇਹ ਕੰਮ ਚੁੱਪ-ਚੁਪੀਤੇ ਕਰਵਾ ਲਿਆ ਕਿ ਸਥਾਨਕ ਲੋਕਾਂ ਨੂੰ ਵੀ ਕੋਈ ਸੁਰਾਗ ਨਹੀਂ ਮਿਲਿਆ। ਪ੍ਰਸ਼ਾਸਨਿਕ ਅਮਲਾ ਸਵੇਰ ਤੱਕ ਉੱਥੇ ਡੇਰਾ ਲਾ ਕੇ ਕੰਮ ਕਰ ਰਿਹਾ ਸੀ ਪਰ ਕੋਈ ਵੀ ਕੈਮਰੇ 'ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ।
ਪ੍ਰਯਾਗਰਾਜ ਦੇ ਐਸਪੀ ਗੰਗਾਪਰ ਧਵਲ ਜੈਸਵਾਲ ਦਾ ਕਹਿਣਾ ਹੈ ਕਿ ਸ਼੍ਰੀਨਗਵੇਰਪੁਰ ਵਿੱਚ ਮ੍ਰਿਤਕ ਦੇਹਾਂ ਨੂੰ ਕਿਵੇਂ ਤੇ ਕਿਸ ਨੇ ਕੱਢਿਆ ਇਸ ਦੀ ਜਾਂਚ ਕੀਤੀ ਜਾਏਗੀ। ਜੋ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ਾਂ ਦੇ ਨਿਸ਼ਾਨ ਮਿਟਾਉਣ ਲਈ ਲਗਭਗ ਦੋ ਦਰਜਨ ਮਜ਼ਦੂਰ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਦੋ ਜੇਸੀਬੀ ਵੀ ਲਗਾਏ ਗਏ ਸਨ।
ਉਨ੍ਹਾਂ ਨੂੰ ਲੱਕੜ, ਬਾਂਸ ਤੇ ਕੱਪੜੇ, ਚੁਨਰੀ ਤੇ ਰਾਮਨਮੀ ਲਾਸ਼ਾਂ ਤੋਂ ਚੁੱਕ ਕੇ ਟਰਾਲੀਆਂ 'ਚ ਲਿਆਂਦਾ ਗਿਆ ਅਤੇ ਹੋਰ ਕਿਤੇ ਲਿਜਾਇਆ ਗਿਆ। ਬਾਅਦ 'ਚ ਉਨ੍ਹਾਂ ਨੂੰ ਸਾੜ ਦਿੱਤਾ ਗਿਆ। ਸ਼ਮਸ਼ਾਨਘਾਟ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਮਿਟਾਉਣ ਪਿੱਛੇ ਪ੍ਰਸ਼ਾਸਨ ਦਾ ਕੀ ਇਰਾਦਾ ਹੈ ਇਹ ਉਨ੍ਹਾਂ ਨੂੰ ਹੀ ਪਤਾ ਹੈ। ਪਰ ਇਹ ਠੀਕ ਨਹੀਂ ਹੋਇਆ।