ਪੜਚੋਲ ਕਰੋ
Advertisement
ਭਾਰਤ ਸਣੇ ਵਿਦੇਸ਼ਾਂ ‘ਚ ਫਸੇ ਲਗਪਗ 22,000 ਅਮਰੀਕੀਆਂ ਨੂੰ ਏਅਰ-ਲਿਫਟ ਕਰੇਗਾ ਅਮਰੀਕਾ
ਅਮਰੀਕਾ ਨੇ ਅਮਰੀਕੀ ਨਾਗਰਿਕਾਂ ਨੂੰ ਭਾਰਤ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜੋ ਕੋਰੋਨਵਾਇਰਸ ਦੌਰਾਨ ਭਾਰਤ ‘ਚ ਲੱਗੇ ਲੌਕਡਾਊਨ ਕਾਰਨ ਫਸੇ ਹੋਏ ਸੀ। ਅਮਰੀਕਾ ਨੇ 60 ਤੋਂ ਵੱਧ ਦੇਸ਼ਾਂ ਵਿੱਚ ਫਸੇ ਲਗਪਗ 37,000 ਅਮਰੀਕੀ ਨਾਗਰਿਕਾਂ ਨੂੰ 400 ਤੋਂ ਵੱਧ ਉਡਾਣਾਂ ਰਾਹੀਂ ਵਾਪਸ ਲਿਆਂਦਾ ਹੈ।
ਵਾਸ਼ਿੰਗਟਨ: ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਕਰਕੇ ਭਾਰਤ ਸਣੇ ਕਈ ਦੇਸ਼ਾਂ ‘ਚ ਫਸੇ ਕਰੀਬ 22 ਹਜ਼ਾਰ ਨਾਗਰਿਕਾਂ ਨੂੰ ਏਅਰ-ਲਿਫਟ ਕਰੇਗਾ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨਾਲ ਜੁੜੇ ਮਾਮਲਿਆਂ ਦੇ ਪ੍ਰਧਾਨ ਉਪ ਸਹਾਇਕ ਇਆਨ ਬ੍ਰਾਊਨਲੀ ਨੇ ਸ਼ੁੱਕਰਵਾਰ ਨੂੰ ਇੱਕ ਸੰਮੇਲਨ ਸੱਦੇ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਪਹਿਲਾਂ ਹੀ ਮਹਾਮਾਰੀ ਕਰਕੇ ਵਿਦੇਸ਼ਾਂ ਵਿੱਚ ਫਸੇ ਲਗਪਗ 37,000 ਅਮਰੀਕੀ ਲੋਕਾਂ ਨੂੰ ਹੁਣ ਤਕ ਵਾਪਸ ਬੁਲਾਇਆ ਜਾ ਕਰ ਚੁੱਕਾ ਹੈ ਤੇ ਇਸਦੀ ਯੋਜਨਾ ਹੁਣ 22,000 ਹੋਰ ਅਮਰੀਕੀਆਂ ਨੂੰ ਲਿਆਉਣ ਦੀ ਹੈ ਜਿਨ੍ਹਾਂ ਚੋਂ ਬਹੁਤ ਸਾਰੇ ਦੱਖਣੀ ਏਸ਼ੀਆ, ਖ਼ਾਸਕਰ ਭਾਰਤ ਵਿਚ ਹਨ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਲਗਪਗ 70 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਹਜ਼ਾਰਾਂ ਅਮਰੀਕੀਆਂ ਦੇ ਆਪਣੇ ਵਤਨ ਪਰਤਣ ਦੀ ਉਮੀਦ ਹੈ।
ਬ੍ਰਾਊਨਲੀ ਨੇ ਕਿਹਾ, "ਦੱਖਣੀ ਏਸ਼ੀਆ ਵਿੱਚ ਹੁਣ ਸਭ ਤੋਂ ਵੱਡੀ ਗਿਣਤੀ ਵਿੱਚ ਅਮਰੀਕੀ ਨਾਗਰਿਕ ਹਨ ਜੋ ਵਾਪਸ ਜਾਣਾ ਚਾਹੁੰਦੇ ਹਨ। ਸੰਯੁਕਤ ਰਾਜ ਅਮਰੀਕਾ ਹੁਣ ਤੱਕ ਦੱਖਣੀ ਏਸ਼ੀਆ ਤੋਂ ਤਕਰੀਬਨ 1000 ਅਮਰੀਕੀ ਨਾਗਰਿਕਾਂ ਨੂੰ ਵਾਪਸ ਲਿਆਇਆ ਹੈ। ਹਜ਼ਾਰਾਂ ਲੋਕਾਂ ਜਿਨ੍ਹਾਂ ਦੇਸ਼ ਪਰਤਣ ਦੀ ਇੱਛਾ ਜਤਾਈ ਹੈ ਨੂੰ ਵਾਪਸ ਲਿਆਉਣ ਦੀ ਯੋਜਨਾ ਵੀ ਤੇਜ਼ੀ ਨਾਲ ਚੱਲ ਰਹੀ ਹੈ।
ਉਸ ਨੇ ਕਿਹਾ, “ਇਸ ਵੇਲੇ ਕੁਲ ਅੰਕੜਾ ਜੋ ਅਸੀਂ ਵਿਦੇਸ਼ਾਂ ਵਿੱਚ ਵੇਖ ਰਹੇ ਹਾਂ ਉਹ 22,000 ਹੈ। ਉਨ੍ਹਾਂ ਚੋਂ ਬਹੁਤ ਸਾਰੇ ਦੱਖਣੀ ਅਤੇ ਮੱਧ ਏਸ਼ੀਆ ‘ਚ ਹਨ, ਜਿਨ੍ਹਾਂ ਚੋਂ ਬਹੁਤ ਸਾਰੇ ਭਾਰਤ ‘ਚ ਹਨ।” ਬ੍ਰਾਊਨਲੀ ਨੇ ਅਮਰੀਕੀ ਲੋਕਾਂ ਨੂੰ ਜਲਦੀ ਤੋਂ ਜਲਦੀ ਦੇਸ਼ ਪਰਤਣ ਲਈ ਕਿਹਾ ਹੈ।
" ਅਸੀਂ 400 ਤੋਂ ਵੱਧ ਉਡਾਣਾਂ ਰਾਹੀਂ 60 ਤੋਂ ਵੱਧ ਦੇਸ਼ਾਂ ਵਿੱਚ ਫਸੇ 37,000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਬੁਲਾਇਆ ਹੈ। ਇਨ੍ਹਾਂ ‘ਚ ਪਿਛਲੇ ਹਫ਼ਤੇ 20 ਹਜ਼ਾਰ ਤੋਂ ਵੱਧ ਅਮਰੀਕੀ ਵਾਪਸ ਲਿਆਂਦੇ ਗਏ ਹਨ। "
-ਬ੍ਰਾਊਨਲੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement