![ABP Premium](https://cdn.abplive.com/imagebank/Premium-ad-Icon.png)
Elephant wearing dress: ਪੈਂਟ-ਸ਼ਰਟ ਪਾ ਕੇ ਨਿਕਲਿਆ ਹਾਥੀ, ਆਨੰਦ ਮਹਿੰਦਰਾ ਵੀ ਬਣੇ ਫ਼ੈਨ, ਦੇ ਦਿੱਤਾ ਇਹ ਨਾਂ
ਸਾਨੂੰ ਅਕਸਰ ਸੋਸ਼ਲ ਮੀਡੀਆ 'ਤੇ ਹਾਥੀਆਂ ਦੀਆਂ ਬਹੁਤ ਸਾਰੀਆਂ ਮਜ਼ਾਕੀਆ ਵੀਡੀਓ ਅਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ, ਜਿਸ 'ਚ ਹਾਥੀ ਜਾਂ ਤਾਂ ਲੱਕੜ ਨਾਲ ਖੇਡਦੇ ਹੋਏ ਦਿਖਾਈ ਦਿੰਦੇ ਹਨ ਜਾਂ ਪਾਣੀ 'ਚ ਨਹਾਉਂਦੇ ਹੋਏ ਦਿਖਾਈ ਦਿੰਦੇ ਹਨ।
![Elephant wearing dress: ਪੈਂਟ-ਸ਼ਰਟ ਪਾ ਕੇ ਨਿਕਲਿਆ ਹਾਥੀ, ਆਨੰਦ ਮਹਿੰਦਰਾ ਵੀ ਬਣੇ ਫ਼ੈਨ, ਦੇ ਦਿੱਤਾ ਇਹ ਨਾਂ Viral Elephant Photo on social media, netizens reacts after Anand Mahindra shared on twitter Elephant wearing dress: ਪੈਂਟ-ਸ਼ਰਟ ਪਾ ਕੇ ਨਿਕਲਿਆ ਹਾਥੀ, ਆਨੰਦ ਮਹਿੰਦਰਾ ਵੀ ਬਣੇ ਫ਼ੈਨ, ਦੇ ਦਿੱਤਾ ਇਹ ਨਾਂ](https://feeds.abplive.com/onecms/images/uploaded-images/2021/03/04/ee931726a63801dac9af4d1208266dc1_original.jpg?impolicy=abp_cdn&imwidth=1200&height=675)
ਸਾਨੂੰ ਅਕਸਰ ਸੋਸ਼ਲ ਮੀਡੀਆ 'ਤੇ ਹਾਥੀਆਂ ਦੀਆਂ ਬਹੁਤ ਸਾਰੀਆਂ ਮਜ਼ਾਕੀਆ ਵੀਡੀਓ ਅਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ, ਜਿਸ 'ਚ ਹਾਥੀ ਜਾਂ ਤਾਂ ਲੱਕੜ ਨਾਲ ਖੇਡਦੇ ਹੋਏ ਦਿਖਾਈ ਦਿੰਦੇ ਹਨ ਜਾਂ ਪਾਣੀ 'ਚ ਨਹਾਉਂਦੇ ਹੋਏ ਦਿਖਾਈ ਦਿੰਦੇ ਹਨ। ਪਰ ਇਸ ਵਾਰ ਹਾਥੀ ਦੀ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਯੂਜ਼ਰ ਹਾਥੀ ਨੂੰ ਪਿਆਰਾ ਕਹਿ ਰਹੇ ਹਨ। ਕੋਈ ਵੀ ਹਾਥੀ ਦੇ ਵਿਲੱਖਣ ਅੰਦਾਜ਼ ਨੂੰ ਵੇਖ ਕੇ ਮੁਸਕੁਰਾਏ ਬਗੈਰ ਨਹੀਂ ਰਹਿ ਸਕਦਾ।
ਦਰਅਸਲ ਸੋਸ਼ਲ ਮੀਡੀਆ 'ਤੇ ਜੋ ਹਾਥੀ ਦੀ ਤਸਵੀਰ ਵਾਇਰਲ ਹੋਈ ਹੈ ਉਸ 'ਚ ਹਾਥੀ ਕਮੀਜ਼ ਅਤੇ ਪੈਂਟ ਪਾਏ ਹੋਏ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਹਾਥੀ ਨੂੰ ਇਸ ਰੂਪ 'ਚ ਦੇਖਿਆ ਹੋਵੇ। ਵਾਇਰਲ ਹੋ ਰਹੀ ਤਸਵੀਰ 'ਚ ਇਹ ਪਿਆਰਾ ਛੋਟਾ ਹਾਥੀ ਜਾਮਨੀ ਰੰਗ ਦੀ ਕਮੀਜ਼ ਅਤੇ ਚਿੱਟੇ ਪੈਂਟ 'ਤੇ ਬਲੈਕ ਬੈਲਟ ਪਾਇਆ ਹੋਇਆ ਦਿਖਾਈ ਦੇ ਰਿਹਾ ਹੈ। ਹਾਥੀ ਦੇ ਇਨ੍ਹਾਂ ਅਨੌਖੇ ਕਪੜਿਆਂ ਨੇ ਸਾਰਿਆਂ ਨੂੰ ਮੁਸਕਰਾਉਣ ਦਾ ਕਾਰਨ ਦਿੱਤਾ ਹੈ। ਇਸ ਸਜਾਏ ਹੋਏ ਹਾਥੀ ਦੇ ਸਾਰੇ ਲੋਕ ਦੀਵਾਨੇ ਹੋ ਰਹੇ ਹਨ।
ਬਿਜ਼ਨੈੱਸਮੈਨ ਆਨੰਦ ਮਹਿੰਦਰਾ ਨੇ ਟਵਿੱਟਰ ਅਕਾਊਂਟ 'ਤੇ ਪੈਂਟ ਕਮੀਜ਼ ਪਹਿਨੇ ਇਸ ਹਾਥੀ ਦੀ ਫੋਟੋ ਸ਼ੇਅਰ ਕੀਤੀ ਹੈ। ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ 'ਇਨਕ੍ਰਿਡਿਬਲ ਇੰਡੀਆ',ਏਲੀ-ਪੈਂਟਸ ਲਿਖਿਆ ਹੈ। ਆਨੰਦ ਮਹਿੰਦਰਾ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹਾਥੀ ਦੀ ਤਸਵੀਰ ਸੋਸ਼ਲ ਮੀਡੀਆ' ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)