World Canada Day 2021: ਆਖਰ ਕਿਉਂ ਮਨਾਇਆ ਜਾਂਦਾ ‘ਕੈਨੇਡਾ ਡੇਅ’? ਜਾਣੋ ਇਤਿਹਾਸ ਤੇ ਮਹੱਤਤਾ
ਕੋਰੋਨਾਵਾਇਰਸ ਦੀ ਮਹਾਮਾਰੀ ਕਾਰਨ ਇਸ ਵਾਰ ‘ਕੈਨੇਡਾ ਡੇਅ’ ਦੇ ਜਸ਼ਨ ਬਹੁਤ ਸੀਮਤ ਕਰ ਦਿੱਤੇ ਗਏ ਹਨ। ਐਤਕੀਂ ਨਾ ਰੈਲੀਆਂ ਕੱਢੀਆਂ ਜਾਣਗੀਆਂ ਤੇ ਨਾ ਹੀ ਮਾਰਚ ਪਾਸਟ ਹੋਵੇਗਾ।
World Canada Day 2021: ਕੋਰੋਨਾਵਾਇਰਸ ਦੀ ਮਹਾਮਾਰੀ ਕਾਰਨ ਇਸ ਵਾਰ ‘ਕੈਨੇਡਾ ਡੇਅ’ ਦੇ ਜਸ਼ਨ ਬਹੁਤ ਸੀਮਤ ਕਰ ਦਿੱਤੇ ਗਏ ਹਨ। ਐਤਕੀਂ ਨਾ ਰੈਲੀਆਂ ਕੱਢੀਆਂ ਜਾਣਗੀਆਂ ਤੇ ਨਾ ਹੀ ਮਾਰਚ ਪਾਸਟ ਹੋਵੇਗਾ। ਕਈ ਸੰਵਿਧਾਨਕ ਸੰਮੇਲਨਾਂ ਤੋਂ ਬਾਅਦ 1867 ’ਚ ਸੰਵਿਧਾਨ ਕਾਨੂੰਨ ਅਧੀਨ 1 ਜੁਲਾਈ, 1867 ਨੂੰ ਚਾਰ ਸੂਬਿਆਂ ਉਨਟਾਰੀਓ, ਕਿਊਬੇਕ, ਨੋਵਾ ਸਕੌਸ਼ੀਆ ਤੇ ਨਿਊ ਬ੍ਰੱਨਸਵਿਕ ਦਾ ਅਧਿਕਾਰਤ ਐਲਾਨ ਕੀਤਾ ਗਿਆ ਸੀ। ਉਸੇ ਇਤਿਹਾਸਕ ਦਿਨ ਨੂੰ ‘ਕੈਨੇਡਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਵਿਸ਼ਵ ਕੈਨੇਡਾ ਦਿਵਸ ਤੇ ਜਨਤਕ ਛੁੱਟੀ ਹੁੰਦੀ ਹੈ। ਬਹੁਤ ਸਾਰੇ ਸਥਾਨਾਂ 'ਤੇ ਜਸ਼ਨ ਹੁੰਦੇ ਹਨ ਤੇ ਰੈਲੀਆਂ ਕੱਢੀਆਂ ਜਾਂਦੀਆਂ ਹਨ। ਹਾਲਾਂਕਿ, ਪਿਛਲੇ ਸਮੇਂ ਵਿੱਚ ਬੰਦ ਪਏ ਦੋ ਸਕੂਲਾਂ ਵਿੱਚ ਕਬਰਾਂ ਵਿੱਚ ਸੈਂਕੜੇ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਕਾਰਨ ਲੋਕਾਂ ਵਿੱਚ ਰੋਸ ਹੈ। ਇਸ ਲਈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਰਾਸ਼ਟਰੀ ਇਕੱਠ ਰੱਦ ਕਰਨ ਲਈ ਦਬਾਅ ਵਧ ਰਿਹਾ ਹੈ। ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਵਿੱਚ 10 ਪ੍ਰਾਂਤ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ ਹਨ। ਇਹ ਮਹਾਂਦੀਪ ਦੇ ਉੱਤਰੀ ਹਿੱਸੇ ਵਿਚ ਸਥਿਤ ਹੈ ਜੋ ਅਟਲਾਂਟਿਕ ਤੋਂ ਲੈ ਕੇ ਪ੍ਰਸ਼ਾਂਤ ਮਹਾਂਸਾਗਰ ਅਤੇ ਉੱਤਰੀ ਆਰਕਟਿਕ ਮਹਾਂਸਾਗਰ ਤਕ ਫੈਲਿਆ ਹੋਇਆ ਹੈ।
ਕੈਨੈਡਾ ਦਾ ਕੁੱਲ ਖੇਤਰਫਲ 99.8 ਲੱਖ ਵਰਗ ਕਿਲੋਮੀਟਰ ਹੈ. ਕੁੱਲ ਖੇਤਰ ਦੇ ਹਿਸਾਬ ਨਾਲ ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਜ਼ਮੀਨੀ ਖੇਤਰ ਦੇ ਹਿਸਾਬ ਨਾਲ ਦੂਸਰਾ ਸਭ ਤੋਂ ਵੱਡਾ ਦੇਸ਼ ਹੈ। ਅਮਰੀਕਾ ਦੇ ਨਾਲ ਇਸ ਦੀ ਅੰਤਰਰਾਸ਼ਟਰੀ ਸਰਹੱਦ ਦੁਨੀਆ ਦੀ ਸਭ ਤੋਂ ਵੱਡਾ ਲੈਂਡ ਬਾਰਡਰ ਹੈ। ਕੈਨੇਡਾ ਇੱਕ ਵਿਕਸਤ ਦੇਸ਼ ਹੈ, ਇਸ ਦੀ ਪ੍ਰਤੀ ਵਿਅਕਤੀ ਆਮਦਨ ਵਿਸ਼ਵ ਪੱਧਰ 'ਤੇ 10ਵੇਂ ਨੰਬਰ' ਤੇ ਹੈ। ਮਨੁੱਖੀ ਵਿਕਾਸ ਸੂਚਕ ਅੰਕ ਵਿਚ ਇਹ ਦੇਸ਼ 9ਵੇਂ ਨੰਬਰ 'ਤੇ ਆਉਂਦਾ ਹੈ। ਇਸ ਵਿਚ ਸਰਕਾਰੀ ਪਾਰਦਰਸ਼ਤਾ, ਨਾਗਰਿਕ ਸੁਤੰਤਰਤਾ, ਰਹਿਣ-ਸਹਿਣ ਦਾ ਪੱਧਰ, ਆਰਥਿਕ ਸੁਤੰਤਰਤਾ, ਸਿੱਖਿਆ ਦੀ ਗੁਣਵੱਤਾ ਵਿਚ ਵੀ ਵਧੀਆ ਦਰਜਾ ਪ੍ਰਾਪਤ ਹੈ।
ਕੈਨੇਡਾ ਵਿੱਚ ਕਿਸੇ ਚੀਜ਼ ਦੀ ਕੀਮਤ 10 ਡਾਲਰ ਤੋਂ ਵੱਧ ਹੈ, ਤਾਂ ਤੁਸੀਂ ਇਸਨੂੰ ਸਿੱਕਿਆਂ ਵਿੱਚ ਨਹੀਂ ਦੇ ਸਕਦੇ। ਤੁਹਾਨੂੰ ਨੋਟ ਦੇਣਾ ਪਏਗਾ। ਅਜਿਹਾ ਨਾ ਕਰਨ 'ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ। ਕੈਨੇਡਾ ਦਾ ਨੈਸ਼ਨਲ ਪਾਰਕ ਪੂਰੇ ਸਵਿਟਜ਼ਰਲੈਂਡ ਨਾਲੋਂ ਵੱਡਾ ਹੈ। ਕੈਨੇਡਾ ਦੀਆਂ ਝੀਲਾਂ ਵਿੱਚ ਵਿਸ਼ਵ ਦਾ 20% ਪਾਣੀ ਹੈ।