ਪੜਚੋਲ ਕਰੋ

ਵਲੈਤ ਜਾਣ ਦੇ ਸ਼ੌਕੀਨਾਂ ਤੋਂ ਹਰ ਮਹੀਨੇ 70-80 ਲੱਖ 'ਠੱਗਣ' ਵਾਲੇ ਏਜੰਟ 'ਤੇ 100 ਪਰਚੇ

ਲੁਧਿਆਣਾ: ਨੌਜਵਾਨਾਂ ਨੂੰ ਗ਼ਲਤ ਤਕੀਰੇ ਨਾਲ ਵਿਦੇਸ਼ ਭੇਜਣ ਦੇ ਇਲਜ਼ਾਮ ਹੇਠ ਸ਼ਹਿਰ ਦੇ ਸੁੰਦਰ ਨਗਰ ਦੇ ਟ੍ਰੈਵਲ ਤੇ ਇੰਮੀਗ੍ਰੇਸ਼ਨ ਏਜੰਟ ਨਿਤੀਸ਼ ਘਈ (30) ਖ਼ਿਲਾਫ਼ ਘੱਟੋ-ਘੱਟ 100 ਐਫਆਈਆਰ ਦਰਜ ਹੋ ਚੁੱਕੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਬਦਲੇ ਹਰ ਮਹੀਨੇ 70 ਤੋਂ 80 ਲੱਖ ਰੁਪਏ ਮਹੀਨਾ ਕਮਾ ਰਿਹਾ ਸੀ। ਉਸ ਨੇ ਪਿਛਲੇ ਤਿੰਨਾਂ ਸਾਲਾਂ ਵਿੱਚ ਆਪਣੇ ਤੇ ਆਪਣੇ ਪਰਿਵਾਰ ਦੇ ਨਾਂ 'ਤੇ ਕਰੋੜਾਂ ਰੁਪਏ ਤੋਂ ਵੱਧ ਦੀ ਜਾਇਦਾਦ ਵੀ ਬਣਾ ਲਈ ਹੈ। ਘਈ ਦੇ ਪੀੜਤ ਨੌਜਵਾਨਾਂ ਵਿੱਚੋਂ 80 ਫ਼ੀਸਦ ਪੰਜਾਬੀ ਹਨ, ਜਦਕਿ ਬਾਕੀ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਗੁਜਰਾਤ, ਆਂਧਰਾ ਪ੍ਰਦੇਸ਼ ਤੇ ਤਮਿਲਨਾਡੂ ਨਾਲ ਸਬੰਧਤ ਹਨ। ਲੁਧਿਆਣਾ ਪੁਲਿਸ ਨੇ ਘਈ ਵਿਰੁੱਧ ਤਿੰਨ ਕੇਸਾਂ ਵਿੱਚ ਅਦਾਲਤ ਅੰਦਰ ਚਲਾਣ ਵੀ ਦਾਇਰ ਕਰ ਦਿੱਤਾ ਹੈ। ਇਸ ਸਮੇਂ ਮੁਲਜ਼ਮ ਟ੍ਰੈਵਲ ਏਜੰਟ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਈ ਵਿਰੁੱਧ ਧੋਖਾਧੜੀ ਦੀਆਂ 300 ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਹ ਸੂਬੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਟ੍ਰੈਵਲ ਏਜੰਟ ਵਿਰੁੱਧ 100 ਕੇਸ ਦਰਜ ਕੀਤੇ ਗਏ ਹੋਣ। ਲਾਂਬਾ ਨੇ ਦੱਸਿਆ ਕਿ ਘਈ ਬੇਹੱਦ ਤਰੀਕੇ ਨਾਲ ਕੰਮ ਕਰਦਾ ਸੀ। ਉਹ ਵਿਦੇਸ਼ ਵਿੱਚ ਵਰਕ ਪਰਮਿਟ ਦਿਵਾਉਣ ਲਈ ਲੋਕਾਂ ਤੋਂ ਪਹਿਲਾਂ 25,000 ਰੁਪਏ ਲੈ ਲੈਂਦਾ ਸੀ ਤੇ ਬਾਅਦ ਵਿੱਚ ਕਹਿ ਦਿੰਦਾ ਸੀ ਕਿ ਉਨ੍ਹਾਂ ਦਾ ਵੀਜ਼ਾ ਰੱਦ ਹੋ ਗਿਆ ਹੈ। ਜ਼ਿਆਦਾਤਰ ਲੋਕ ਪੁਲਿਸ ਨੂੰ ਸ਼ਿਕਾਇਤ ਨਹੀਂ ਸੀ ਦਿੰਦੇ, ਜੋ ਇੱਕ-ਦੋ ਪੁਲਿਸ ਕੋਲ ਜਾਂਦੇ ਸਨ, ਉਨ੍ਹਾਂ ਨੂੰ ਉਹ 10 ਤੋਂ 15 ਹਜ਼ਾਰ ਵਾਪਸ ਕਰ ਕੇ ਸ਼ਾਂਤ ਕਰ ਦਿੰਦਾ ਸੀ। ਏਡੀਸੀਪੀ ਨੇ ਦੱਸਿਆ ਕਿ ਉਹ ਘਈ ਨਾਲ ਪੁਲਿਸ ਦੀ ਗੰਢਤੁੱਪ ਦੀ ਵੀ ਜਾਂਚ ਕਰਨਗੇ। ਨਿਤੀਸ਼ ਘਈ ਦਾ ਗੋਰਖਧੰਦਾ ਉਦੋਂ ਉਜਾਗਰ ਹੋਇਆ ਜਦ, ਤਮਿਲਨਾਡੂ ਦੇ ਪੇਰੰਬਲੂਰ ਦੇ ਰਹਿਣ ਵਾਲੇ ਵੇਂਗਡਸਲਮ ਨੇ ਦੱਸਿਆ ਕਿ ਉਸ ਨੇ ਘਈ ਨੂੰ ਹਰੇਕ ਦੇ 10,000 ਰੁਪਏ ਦੇ ਹਿਸਾਬ ਨਾਲ 200 ਲੋਕਾਂ ਦੇ ਕੈਨੇਡਾ ਵਰਕ ਵੀਜ਼ਾ ਲਈ ਪੈਸੇ ਦਿੱਤੇ ਸਨ, ਪਰ ਕਿਸੇ ਦਾ ਵੀਜ਼ਾ ਨਹੀਂ ਸੀ ਲੱਗਾ। ਸਾਲ 2015 ਤੋਂ ਇੰਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਵਾਲੇ ਨਿਤੀਸ਼ ਵਿਰੁੱਧ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਨੇ ਇਸੇ ਸਾਲ 25 ਮਈ ਨੂੰ ਲੁਧਿਆਣਾ ਤੋਂ ਲੈਕੇ ਯੂਪੀ ਤੇ ਦਿੱਲੀ ਵਿੱਚ ਵੱਖ-ਵੱਖ ਨਾਵਾਂ 'ਤੇ ਸਥਾਪਤ ਉਸ ਤੇ ਉਸ ਦੇ ਸਾਥੀਆਂ ਦੇ ਕਈ ਦਫ਼ਤਰਾਂ ਤੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਗਲੇ ਹੀ ਦਿਨ 25 ਸ਼ਿਕਾਇਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਪੁੱਜ ਗਈਆਂ ਤੇ ਪੁਲਿਸ ਨੇ ਬੀਤੀ ਸੱਤ ਜੁਲਾਈ ਨੂੰ ਨਿਤੀਸ਼ ਘਈ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕਰ ਲਿਆ। ਘਈ ਦੀ ਚੰਡੀਗੜ੍ਹ ਤੇ ਲੁਧਿਆਣਾ ਵਿੱਚ ਸਥਿਤ ਕਈ ਲੈਬੋਰਟਰੀਆਂ ਵਿੱਚ ਵੀ ਸ਼ਮੂਲੀਅਤ ਸੀ, ਜੋ ਲੋਕਾਂ ਦੇ ਖ਼ੂਨ ਤੇ ਪਿਸ਼ਾਬ ਦੇ ਨਮੂਨੇ ਇਕੱਤਰ ਜ਼ਰੂਰ ਕਰਦੀਆਂ ਸਨ, ਪਰ ਕੋਈ ਰਿਪੋਰਟ ਤਿਆਰ ਨਹੀਂ ਸੀ ਕਰਦੀਆਂ। ਘਈ ਨੇ ਪਿਛਲੇ ਤਿੰਨਾਂ ਸਾਲਾਂ ਵਿੱਚ 20 ਕਰੋੜ ਤੋਂ ਵੱਧ ਦੀ ਜਾਇਦਾਦ ਬਣਾ ਲਈ ਹੈ, ਜੋ ਉਸ ਦੇ ਖ਼ੁਦ, ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਵਾਂ 'ਤੇ ਹੈ। ਪੁਲਿਸ ਨੇ ਇਸ ਦੀ ਜਾਂਚ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਚਿੱਠੀ ਲਿਖ ਦਿੱਤੀ ਹੈ। ਪੁਲਿਸ ਨੇ ਘਈ ਦੇ ਨਾਲ ਉਸ ਦੀ ਪਤਨੀ ਗੁਰਮਿੰਦਰ ਕੌਰ, ਭਾਈ ਮੁਨੀਸ਼ ਘਈ, ਰਿਸ਼ਤੇਦਾਰ ਕੁਲਭੂਸ਼ਣ ਸੂਦ ਤੇ ਕਰਮਚਾਰੀ ਗੁਰਮੀਤ ਕੌਰ ਆਸ਼ਾ 'ਤੇ ਵੀ ਕੇਸ ਦਰਜ ਕੀਤਾ ਹੈ। ਏਡੀਸੀਪੀ ਨੇ ਦੱਸਿਆ ਕਿ ਘਈ ਵਿਰੁੱਧ ਮਿਲੀਆਂ ਬਾਕੀ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਹੋਰ ਕੇਸ ਦਰਜ ਹੋਣ ਦੀ ਕਾਫੀ ਸੰਭਾਵਨਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ

Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ

Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ

Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ

ABP Premium

ਵੀਡੀਓਜ਼

Narain Singh Chaura| Sukhbir badal Attacked| ਕੌਣ ਹੈ ਨਾਰਾਇਣ ਸਿੰਘ ਚੌੜਾ?Sukhbir Badal ਦੀ ਜਾਨ ਬਚਾਉਣ ਵਾਲਾ ਪੁਲਸ ਮੁਲਾਜਮ ਆਇਆ ਸਾਮਣੇ | Sukhbir Badal Attacked| Darbar Sahib|ਕਿਹੜੇ ਪੁਲਸ ਕਰਮਚਾਰੀ ਦੀ ਬਹਾਦਰੀ ਨਾਲ ਬਚੇ ਸੁਖਬੀਰ ਬਾਦਲ?ਹਮਲਾ ਕਰਨ ਵਾਲੇ ਪਿੱਛੇ ਕੌਣ ਹੈ, ਜਾਂਚ ਹੋਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ
Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ
Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ

Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?

Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 

Embed widget