ਮੁੜ ਲੱਗਣੇ ਸ਼ੁਰੂ ਹੋਏ ਲੌਕਡਾਊਨ, 40 ਹਜ਼ਾਰ ਨਵੇਂ ਕੇਸ ਆਉਣ ਮਗਰੋਂ 11 ਦਿਨਾਂ ਦਾ ਲੌਕਡਾਊਨ
ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਰੁਕੀ ਵੀ ਨਹੀਂ ਸੀ ਕਿ ਇਕ ਵਾਰ ਫਿਰ ਇਨਫੈਕਸ਼ਨ ਫੈਲਣਾ ਸ਼ੁਰੂ ਹੋ ਗਿਆ ਹੈ। ਰੂਸ 'ਚ ਕੋਰੋਨਾ ਫਿਰ ਤੋਂ ਤਬਾਹੀ ਮਚਾ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਰੁਕੀ ਵੀ ਨਹੀਂ ਸੀ ਕਿ ਇਕ ਵਾਰ ਫਿਰ ਇਨਫੈਕਸ਼ਨ ਫੈਲਣਾ ਸ਼ੁਰੂ ਹੋ ਗਿਆ ਹੈ। ਰੂਸ 'ਚ ਕੋਰੋਨਾ ਫਿਰ ਤੋਂ ਤਬਾਹੀ ਮਚਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ। ਇਸ ਦੇ ਨਾਲ ਹੀ 1159 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ 'ਤੇ ਕਾਬੂ ਪਾਉਣ ਲਈ ਪੁਤਿਨ ਸਰਕਾਰ ਨੇ 11 ਦਿਨਾਂ ਦਾ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ।
Russia reported 40,096 new cases and 1,159 fatalities, as Moscow shuts down non-essential services for 11 days to combat the surge in COVID19 infections: AFP
— ANI (@ANI) October 28, 2021
ਵੀਰਵਾਰ (28 ਅਕਤੂਬਰ) ਤੋਂ ਰੂਸ ਵਿੱਚ ਸਕੂਲ, ਕਾਲਜ, ਮਾਲ, ਰੈਸਟੋਰੈਂਟ ਤੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।
ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਦੇ 85 ਖੇਤਰਾਂ ਵਿੱਚ ਜਿੱਥੇ ਸਥਿਤੀ ਖਾਸ ਤੌਰ 'ਤੇ ਗੰਭੀਰ ਹੈ, ਕੰਮ ਪਹਿਲਾਂ ਰੋਕਿਆ ਜਾ ਸਕਦਾ ਹੈ ਤੇ ਛੁੱਟੀਆਂ 7 ਨਵੰਬਰ ਤੋਂ ਅੱਗੇ ਵਧਾਈਆਂ ਜਾ ਸਕਦੀਆਂ ਹਨ।
ਉਸ ਸਮੇਂ ਦੌਰਾਨ, ਮੁੱਖ ਬੁਨਿਆਦੀ ਢਾਂਚੇ ਅਤੇ ਕੁਝ ਹੋਰਾਂ ਨੂੰ ਛੱਡ ਕੇ, ਜ਼ਿਆਦਾਤਰ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਕਾਰੋਬਾਰਾਂ ਨੂੰ ਵੀ ਕੰਮ ਬੰਦ ਕਰਨਾ ਪੈ ਸਕਦਾ ਹੈ। ਪੁਤਿਨ ਨੇ ਸਥਾਨਕ ਅਧਿਕਾਰੀਆਂ ਨੂੰ ਆਦੇਸ਼ ਦੇਣ ਲਈ ਕਿਹਾ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਨੂੰ ਵੈਕਸੀਨ ਨਹੀਂ ਮਿਲੀ ਹੈ, ਉਹ ਘਰ ਰਹਿਣ।