(Source: ECI/ABP News)
Viral Video: ਔਰਤਾਂ ਮਿੰਨਤਾਂ ਕਰਦੀਆਂ ਰਹੀਆਂ, ਕਿਸੇ ਨੇ ਨਹੀਂ ਕੀਤੀ ਮਦਦ, ਚੋਰੀ ਦੇ ਦੋਸ਼ 'ਚ ਕੱਪੜੇ ਲਾਹ ਕੇ ਕੀਤੀ ਮਾਰਕੁੱਟ
ਹੈਰਾਨੀ ਦੀ ਗੱਲ ਇਹ ਹੈ ਕਿ ਪੀੜ੍ਹਤ ਔਰਤਾਂ ਦੀ ਕੁੱਟਮਾਰ ਕਰਨ ਤੋਂ ਪਹਿਲਾਂ ਫ਼ੈਸਲਾਬਾਦ ਦੀਆਂ ਸੜਕਾਂ 'ਤੇ ਕਰੀਬ 1 ਘੰਟੇ ਤਕ ਨਗਨ ਹਾਲਤ 'ਚ ਘੁਮਾਇਆ ਗਿਆ।
![Viral Video: ਔਰਤਾਂ ਮਿੰਨਤਾਂ ਕਰਦੀਆਂ ਰਹੀਆਂ, ਕਿਸੇ ਨੇ ਨਹੀਂ ਕੀਤੀ ਮਦਦ, ਚੋਰੀ ਦੇ ਦੋਸ਼ 'ਚ ਕੱਪੜੇ ਲਾਹ ਕੇ ਕੀਤੀ ਮਾਰਕੁੱਟ 4 Women Stripped, Paraded Naked On Allegations Of Shoplifting In Pakistan Viral Video: ਔਰਤਾਂ ਮਿੰਨਤਾਂ ਕਰਦੀਆਂ ਰਹੀਆਂ, ਕਿਸੇ ਨੇ ਨਹੀਂ ਕੀਤੀ ਮਦਦ, ਚੋਰੀ ਦੇ ਦੋਸ਼ 'ਚ ਕੱਪੜੇ ਲਾਹ ਕੇ ਕੀਤੀ ਮਾਰਕੁੱਟ](https://feeds.abplive.com/onecms/images/uploaded-images/2021/12/08/8864b5c6084a55145c24306f1a583467_original.png?impolicy=abp_cdn&imwidth=1200&height=675)
Viral Video of Pakistan: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਪਾਕਿਸਤਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਲੜਕੀ ਤੇ 4 ਔਰਤਾਂ ਦੇ ਕੱਪੜੇ ਉਤਾਰ ਕੇ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਤੇ ਔਰਤਾਂ 'ਤੇ ਚੋਰੀ ਦੀ ਨੀਅਤ ਨਾਲ ਦੁਕਾਨ ਅੰਦਰ ਦਾਖ਼ਲ ਹੋਣ ਦਾ ਦੋਸ਼ ਸੀ।
ਇਸ ਦੇ ਨਾਲ ਹੀ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਉਕਤ ਔਰਤਾਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਹ ਉੱਥੇ ਮੌਜੂਦ ਹੋਰ ਲੋਕਾਂ ਸਾਹਮਣੇ ਉਸ ਨੂੰ ਬਚਾਉਣ ਲਈ ਤਰਲੇ ਕਰ ਰਹੀ ਸੀ ਪਰ ਕੋਈ ਵੀ ਇਨ੍ਹਾਂ ਔਰਤਾਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ, ਜਦਕਿ ਦੂਜੇ ਪਾਸੇ ਕੁਝ ਲੋਕ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੇ ਹਨ।
ਘਟਨਾ ਲਾਹੌਰ ਤੋਂ ਕਰੀਬ ਪੌਣੇ 200 ਕਿਲੋਮੀਟਰ ਦੂਰ ਫ਼ੈਸਲਾਬਾਦ ਦੀ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜ੍ਹਤ ਔਰਤਾਂ ਦੀ ਕੁੱਟਮਾਰ ਕਰਨ ਤੋਂ ਪਹਿਲਾਂ ਫ਼ੈਸਲਾਬਾਦ ਦੀਆਂ ਸੜਕਾਂ 'ਤੇ ਕਰੀਬ 1 ਘੰਟੇ ਤਕ ਨਗਨ ਹਾਲਤ 'ਚ ਘੁਮਾਇਆ ਗਿਆ। ਹਾਲਾਂਕਿ ਜਦੋਂ ਪੀੜ੍ਹਤ ਔਰਤਾਂ ਮਿੰਨਤਾਂ ਕਰ ਰਹੀਆਂ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਜਾਣ ਦੇਣ ਦੀ ਬੇਨਤੀ ਵੀ ਕੀਤੀ।
ਔਰਤਾਂ ਕੂੜਾ ਚੁੱਕਣ ਆਈਆਂ ਸਨ
ਵੀਡੀਓ 'ਚ ਨਜ਼ਰ ਆ ਰਹੀਆਂ ਔਰਤਾਂ ਨੇ ਦੱਸਿਆ ਕਿ ਉਹ ਬਾਵਾ ਚੱਕ ਬਾਜ਼ਾਰ 'ਚ ਕੂੜਾ ਚੁੱਕਣ ਗਈਆਂ ਸਨ। ਉਨ੍ਹਾਂ ਦੱਸਿਆ ਕਿ ਲਗਾਤਾਰ ਕੰਮ ਕਰਨ ਕਾਰਨ ਸਾਨੂੰ ਪਿਆਸ ਲੱਗੀ ਹੋਈ ਸੀ ਤੇ ਅਸੀਂ ਪਾਣੀ ਮੰਗਣ ਲਈ ਨੇੜਲੇ ਬਿਜਲੀ ਸਟੋਰ ਦੇ ਅੰਦਰ ਪਹੁੰਚ ਗਏ ਪਰ ਸਟੋਰ ਦੇ ਮਾਲਕ ਸੱਦਾਮ ਨੇ ਸਾਡੇ 'ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਪੀੜ੍ਹਤ ਔਰਤਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਕੱਪੜੇ ਲਾਹ ਦਿੱਤੇ ਗਏ, ਘੜੀਸਿਆ ਗਿਆ ਅਤੇ ਫਿਰ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਭੀੜ ਤੋਂ ਮਦਦ ਮੰਗਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ।
ਇਹ ਵੀ ਪੜ੍ਹੋ: Farmers Protest: ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ, ਅੱਜ ਹੋ ਸਕਦਾ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)