(Source: ECI/ABP News/ABP Majha)
Israel Palestine War: 'ਇਸਰਾਈਲ ਦੇ ਹਵਾਈ ਹਮਲੇ 'ਚ 50 ਬੰਧਕਾਂ ਦੀ ਮੌਤ', ਹਮਾਸ ਦਾ ਵਫ਼ਦ ਪਹੁੰਚਿਆ ਰੂਸ, ਗਾਜ਼ਾ 'ਚ IDF ਨੇ ਕੀਤੀ ਛਾਪੇਮਾਰੀ
Israel Palestine War: ਹਮਾਸ ਨੇ 7 ਅਕਤੂਬਰ ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜੰਗ ਜਾਰੀ ਹੈ ਅਤੇ ਦਿਨ-ਬ-ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ।
Israel Palestine Conflict: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 20ਵੇਂ ਦਿਨ ਵੀ ਜਾਰੀ ਹੈ। ਇਜ਼ਰਾਈਲ ਗਾਜ਼ਾ ਵਿੱਚ ਹਮਾਸ ਦੇ ਖਿਲਾਫ਼ ਇੱਕ ਵਿਸ਼ਾਲ ਜ਼ਮੀਨੀ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ। ਦੂਜੇ ਪਾਸੇ ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਸ ਨੇ ਗਾਜ਼ਾ 'ਚ ਰਾਤ ਭਰ ਛਾਪੇਮਾਰੀ ਕੀਤੀ ਹੈ। ਜੰਗ ਕਾਰਨ ਹੁਣ ਤੱਕ ਦੋਵਾਂ ਪਾਸਿਆਂ ਦੇ 8,400 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਸ਼ਾਮਲ ਹੋਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹੈ ਕਿ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕਿਉਂ ਕੀਤਾ। ਆਓ ਜਾਣਦੇ ਹਾਂ ਇਸ ਘਟਨਾ ਦੀਆਂ ਵੱਡੀਆਂ ਗੱਲਾਂ।
ਟੈਂਕਾਂ ਦੀ ਵਰਤੋਂ ਕਰਦੇ ਹੋਏ ਰਾਤੋ ਰਾਤ ਉੱਤਰੀ ਗਾਜ਼ਾ ਵਿੱਚ ਛਾਪੇਮਾਰੀ - IDF
ਬੀਬੀਸੀ ਦੀ ਰਿਪੋਰਟ ਦੇ ਅਨੁਸਾਰ, ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਟੈਂਕਾਂ ਦੀ ਵਰਤੋਂ ਕਰਦਿਆਂ ਉੱਤਰੀ ਗਾਜ਼ਾ ਵਿੱਚ ਰਾਤੋ ਰਾਤ ਨਿਸ਼ਾਨਾ ਬਣਾ ਕੇ ਛਾਪੇ ਮਾਰੇ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਇੱਕ ਵਿਸ਼ਾਲ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦਾ ਹੈ। ਹਾਲਾਂਕਿ ਇਜ਼ਰਾਈਲ ਨੇ ਅਜੇ ਤੱਕ ਜ਼ਮੀਨੀ ਹਮਲਾ ਨਹੀਂ ਕੀਤਾ ਹੈ, ਪਰ ਉਸਨੇ ਕਿਹਾ ਹੈ ਕਿ ਉੱਤਰੀ ਗਾਜ਼ਾ ਵਿੱਚ ਰਾਤੋ ਰਾਤ ਕੀਤੀ ਗਈ ਛਾਪੇਮਾਰੀ ਉਸਦੇ ਯੁੱਧ ਦੇ ਅਗਲੇ ਪੜਾਅ ਦੀ ਤਿਆਰੀ ਵਿੱਚ ਸੀ।
IDF ਦੇ ਅਨੁਸਾਰ, ਘੰਟਿਆਂ ਤੱਕ ਚੱਲੇ ਛਾਪੇ ਵਿੱਚ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਕੋਈ ਵੀ ਇਜ਼ਰਾਈਲੀ ਜ਼ਖਮੀ ਨਹੀਂ ਹੋਇਆ। ਇਸ ਦੇ ਨਾਲ ਹੀ ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਹਵਾਈ ਹਮਲਿਆਂ ਰਾਹੀਂ ਪਿਛਲੇ 24 ਘੰਟਿਆਂ ਵਿੱਚ ਹਮਾਸ ਦੇ 250 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਸੁਰੰਗਾਂ ਅਤੇ ਰਾਕੇਟ ਲਾਂਚਰ ਸ਼ਾਮਲ ਸਨ।
ਹੁਣ ਤੱਕ ਕਿੰਨੇ ਮਰ ਚੁੱਕੇ ਹਨ ਲੋਕ ?
ਗਾਜ਼ਾ ਦੇ ਸਿਹਤ ਮੰਤਰਾਲੇ, ਜੋ ਕਿ ਹਮਾਸ ਦੁਆਰਾ ਚਲਾਇਆ ਜਾਂਦਾ ਹੈ, ਨੇ ਕਿਹਾ ਕਿ ਬੁੱਧਵਾਰ ਨੂੰ ਇਜ਼ਰਾਈਲੀ ਹਮਲਿਆਂ ਵਿੱਚ 500 ਲੋਕ ਮਾਰੇ ਗਏ ਸਨ, ਜਦੋਂ ਤੋਂ ਇਜ਼ਰਾਈਲ ਨੇ ਹਵਾਈ ਹਮਲੇ ਸ਼ੁਰੂ ਕੀਤੇ ਹਨ, ਕੁੱਲ 7,000 ਹੋ ਗਏ ਹਨ। ਇਜ਼ਰਾਈਲੀ ਹਮਲਿਆਂ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 7,028 ਦੱਸੀ ਜਾਂਦੀ ਹੈ।
ਅਲ ਜਜ਼ੀਰਾ ਨੇ ਆਪਣੀ ਰਿਪੋਰਟ 'ਚ ਫਲਸਤੀਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਗਾਜ਼ਾ 'ਚ ਜਾਨ ਗੁਆਉਣ ਵਾਲਿਆਂ 'ਚ ਲਗਭਗ 3000 ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਜ਼ਰਾਈਲ 'ਚ ਹਮਾਸ ਦੇ ਹਮਲਿਆਂ 'ਚ 1400 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆਚੁੱਕੇ ਹਨ, ਜਦਕਿ ਗਾਜ਼ਾ 'ਚ 220 ਤੋਂ ਜ਼ਿਆਦਾ ਲੋਕ ਅਜੇ ਵੀ ਬੰਧਕ ਹਨ। ਇਸ ਦੌਰਾਨ ਤੁਰਕੀ ਨੇ ਪ੍ਰਤੀਕਿਰਿਆ ਦਿੱਤੀ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਗਾਜ਼ਾ 'ਤੇ ਇਜ਼ਰਾਈਲ ਦੇ ਹਮਲਿਆਂ ਨੂੰ 'ਬਰਬਰ' ਦੱਸਿਆ ਹੈ। ਦੂਜੇ ਪਾਸੇ ਫਿਲਸਤੀਨੀਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਹੈ ਕਿ ਉਸ ਨੂੰ ਬੁੱਧਵਾਰ (25 ਅਕਤੂਬਰ) ਨੂੰ ਜ਼ਿਆਦਾ ਈਂਧਨ ਮਿਲਿਆ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਪੂਰੇ ਗਾਜ਼ਾ ਵਿਚ ਸਪਲਾਈ ਘਟ ਰਹੀ ਹੈ।
ਇਜ਼ਰਾਇਲੀ ਹਮਲਿਆਂ 'ਚ 50 ਬੰਧਕ ਮਾਰੇ ਗਏ-ਹਮਾਸ
ਅਲ ਜਜ਼ੀਰਾ ਦੇ ਅਨੁਸਾਰ, ਹਮਾਸ ਦੇ ਫੌਜੀ ਵਿੰਗ, ਕਾਸਿਮ ਬ੍ਰਿਗੇਡਸ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਇਕ ਬਿਆਨ ਵਿਚ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਇਜ਼ਰਾਈਲੀ ਹਮਲਿਆਂ ਕਾਰਨ ਲਗਭਗ 50 ਬੰਧਕ ਮਾਰੇ ਗਏ ਹਨ। ਦਿਨ ਦੇ ਦੌਰਾਨ, ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਸੀ ਕਿ ਹਮਾਸ ਨੇ ਗਾਜ਼ਾ ਪੱਟੀ ਵਿੱਚ ਘੱਟੋ-ਘੱਟ 224 ਲੋਕਾਂ ਨੂੰ ਬੰਧਕ ਬਣਾ ਲਿਆ ਹੈ।
ਹਮਾਸ ਦੇ ਵਫ਼ਦ ਨੇ ਮਾਸਕੋ ਦਾ ਕੀਤਾ ਦੌਰਾ
ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆਰਆਈਏ ਮੁਤਾਬਕ ਹਮਾਸ ਦਾ ਇੱਕ ਵਫ਼ਦ ਮਾਸਕੋ ਦਾ ਦੌਰਾ ਕਰ ਰਿਹਾ ਹੈ। ਏਜੰਸੀ ਨੇ ਫਲਸਤੀਨੀ ਵਫ਼ਦ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਹਮਾਸ ਦੇ ਸੀਨੀਅਰ ਮੈਂਬਰ ਅਬੂ ਮਾਰਜ਼ੂਕ ਵੀ ਮਾਸਕੋ ਦਾ ਦੌਰਾ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਰੂਸ ਦੇ ਇਜ਼ਰਾਈਲ, ਈਰਾਨ, ਫਲਸਤੀਨੀ ਅਥਾਰਟੀ ਅਤੇ ਹਮਾਸ ਸਮੇਤ ਮੱਧ ਪੂਰਬ ਦੇ ਸਾਰੇ ਖਿਡਾਰੀਆਂ ਨਾਲ ਚੰਗੇ ਸਬੰਧ ਹਨ।