ਵਿਦੇਸ਼ 'ਚ ਕੁੜੀ ਨਾਲ ਰੰਗਰਲੀਆਂ ਮਨਾਉਂਦਾ ਫੜਿਆ ਗਿਆ AAP ਨੇਤਾ ,ਕਮਰੇ 'ਚ ਅਚਾਨਕ ਪਹੁੰਚੀ ਪਤਨੀ
Canada News : ਵਿਦੇਸ਼ 'ਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਨੇਤਾ ਨੂੰ ਇੱਕ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਹੋਏ ਉਸਦੀ ਪਤਨੀ ਨੇ ਰੰਗੇ ਹੱਥੀਂ ਫੜ ਲਿਆ ਹੈ। AAP ਵੈਨਕੂਵਰ (ਕੈਨੇਡਾ) ਤੋਂ ਆਪ ਦਾ ਇੱਕ ਨੇਤਾ ਕਮਰੇ ਵਿੱਚ ਪੰਜਾਬੀ ਕੁੜੀ ਨਾਲ ਸੀ।
Canada News : ਵਿਦੇਸ਼ 'ਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਨੇਤਾ ਨੂੰ ਇੱਕ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਹੋਏ ਉਸਦੀ ਪਤਨੀ ਨੇ ਰੰਗੇ ਹੱਥੀਂ ਫੜ ਲਿਆ ਹੈ। AAP ਵੈਨਕੂਵਰ (ਕੈਨੇਡਾ) ਤੋਂ ਆਪ ਦਾ ਇੱਕ ਨੇਤਾ ਕਮਰੇ ਵਿੱਚ ਪੰਜਾਬੀ ਕੁੜੀ ਨਾਲ ਸੀ ? ਇਸੇ ਦੌਰਾਨ ਪਤਨੀ ਕਮਰੇ ਵਿੱਚ ਪਹੁੰਚ ਗਈ। ਲੜਕੀ ਨਾਲ ਪਤੀ ਨੂੰ ਦੇਖ ਕੇ ਪਤਨੀ ਭੜਕ ਗਈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਉਸਦੀ ਪਤਨੀ ਨੇ ਲੜਕੀ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਉਸ ਨੂੰ ਸ਼ਰਮ ਨਹੀਂ ਆਉਂਦੀ ਕਿ ਉਹ ਐਨੀ ਵੱਡੀ ਉਮਰ ਦੇ ਵਿਅਕਤੀ ਨਾਲ ਸਰੀਰਕ ਸਬੰਧ ਬਣਾ ਰਹੀ ਹੈ। ਇਸ 'ਤੇ ਲੜਕੀ ਨੇ ਕਿਹਾ ਕਿ ਉਕਤ ਵਿਅਕਤੀ ਨੇ ਉਸ ਨੂੰ ਝੂਠ ਬੋਲਿਆ ਸੀ। ਉਸ ਨੇ ਦੱਸਿਆ ਕਿ ਉਹ ਇਕੱਲਾ ਰਹਿੰਦਾ ਹੈ। ਉਸ ਦਾ ਅੱਗੇ ਜਾਂ ਪਿੱਛੇ ਕੋਈ ਨਹੀਂ ਹੈ। ਸਾਰਿਆਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਬਾਅਦ ਉਸਦੀ ਦੀ ਪਤਨੀ ਨੇ ਉਸ ਦੀ ਜੰਮ ਕੇ ਕਲਾਸ ਲਗਾਈ ਅਤੇ ਕਿਹਾ ਕਿ ਤੁਸੀਂ ਜਿਸ ਘਰ ਵਿਚ ਤੁਸੀਂ ਰਹਿ ਰਹੇ ਹੋ, ਉਸ ਦੀਆਂ ਕਿਸ਼ਤਾਂ ਉਹ ਅਦਾ ਕਰਦੀ ਹੈ। ਉਹ ਘਰ ਦਾ ਸਾਰਾ ਖਰਚਾ ਚਲਾਉਂਦੀ ਹੈ। ਆਪਣੀ ਧੀ ਦੇ ਬਰਾਬਰ ਦੀ ਕੁੜੀ ਨਾਲ ਸਬੰਧ ਬਣਾਉਣ ਵਿੱਚ ਸ਼ਰਮ ਨਹੀਂ ਆਉਂਦੀ। ਇਸ ਲੜਕੀ ਨਾਲ ਸਬੰਧ ਬਣਾਉਣ ਲਈ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਮਾਰ ਦਿੱਤਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਆਮ ਆਦਮੀ ਪਾਰਟੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਸਚੇਤ ਪੰਜਾਬੀ ਵੈਲਫੇਅਰ ਸੋਸਾਇਟੀ ਦੇ ਮੁਖੀ ਨੇ ਵਿਅਕਤੀ ਦੀ ਲੜਕੀ ਨਾਲ ਵੀਡੀਓ ਨੂੰ ਟੈਗ ਕਰਦੇ ਹੋਏ ਲਿਖਿਆ, "ਚੱਕੋ ਪੰਜਾਬੀਓ ਵੈਨਕੂਵਰ ਵਿੱਚ ਵੀ 'ਕਾਮ' ਬੋਲ ਗਿਆ ਹੈ ਆਪ ਕੇ ਬਦਲਾਅ ਦਾ।" ਕੇਜਰੀਵਾਲ ਬਹੁਤ ਲੱਭ ਕੇ ਲੋਕਾਂ ਨੂੰ ਅਹੁਦਿਆਂ 'ਤੇ ਬਿਠਾਉਂਦੇ ਹਨ।
ਦੱਸ ਦੇਈਏ ਕਿ ਵਿਅਕਤੀ ਨੂੰ ਉਸ ਦੀ ਪਤਨੀ ਨੇ ਪੰਜਾਬ ਤੋਂ ਕੈਨੇਡਾ ਪੜ੍ਹਨ ਗਈ ਲੜਕੀ ਨਾਲ ਰੰਗੇ ਹੱਥੀਂ ਕਾਬੂ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।