Afghanistan Embassy: ਅਫ਼ਗ਼ਾਨਿਸਤਾਨ ਨੇ ਦਿੱਲੀ 'ਚ ਆਪਣਾ ਦੂਤਾਵਾਸ ਪੱਕੇ ਤੌਰ 'ਤੇ ਕੀਤਾ ਬੰਦ, ਜਾਣੋ ਕਿਉਂ ਲਿਆ ਇਹ ਵੱਡਾ ਫੈਸਲਾ
Afghanistan Embassy: ਅਫ਼ਗ਼ਾਨਿਸਤਾਨ ਨੇ ਦਿੱਲੀ ਸਥਿਤ ਆਪਣੇ ਦੂਤਾਵਾਸ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਨਵੀਂ ਦਿੱਲੀ ਵਿੱਚ ਆਪਣੇ ਕੂਟਨੀਤਕ ਮਿਸ਼ਨ ਨੂੰ ਬੰਦ ਕਰਨ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
Afghanistan Embassy In India Closed: ਅਫ਼ਗ਼ਾਨਿਸਤਾਨ ਨੇ ਦਿੱਲੀ ਸਥਿਤ ਆਪਣੇ ਦੂਤਾਵਾਸ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ ਵਿੱਚ ਆਪਣੇ ਕੂਟਨੀਤਕ ਮਿਸ਼ਨ ਨੂੰ ਬੰਦ ਕਰਨ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ, ਅਫ਼ਗ਼ਾਨ ਦੂਤਘਰ ਨੇ ਕਿਹਾ, "ਭਾਰਤ ਸਰਕਾਰ ਦੀਆਂ ਲਗਾਤਾਰ ਚੁਣੌਤੀਆਂ ਦੇ ਕਾਰਨ, 23 ਨਵੰਬਰ, 2023 ਤੋਂ ਦੂਤਘਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
Press Statement
— Afghan Embassy India (@AfghanistanInIN) November 24, 2023
24th November, 2023
The Embassy of the Islamic Republic of Afghanistan announces permanent closure in New Delhi.
The Embassy of the Islamic Republic of Afghanistan in New Delhi regrets to announce the permanent closure of its diplomatic mission in New Delhi 1/2 pic.twitter.com/VlXRSA0vZ8
ਇਹ ਕਦਮ ਇਸ ਉਮੀਦ ਨਾਲ ਚੁੱਕਿਆ ਗਿਆ ਹੈ ਕਿ ਮਿਸ਼ਨ ਦੇ ਆਮ ਸੰਚਾਲਨ ਲਈ ਭਾਰਤ ਸਰਕਾਰ ਦਾ ਰਵੱਈਆ ਅਨੁਕੂਲ ਰੂਪ ਨਾਲ ਬਦਲੇਗਾ। ਅਫ਼ਗ਼ਾਨ ਦੂਤਘਰ ਨੇ ਕਿਹਾ ਕਿ ਇਹ ਸਮਝਦਾਰੀਯੋਗ ਹੈ ਕਿ ਕੁਝ ਲੋਕ ਇਸ ਕਦਮ ਨੂੰ ਅੰਦਰੂਨੀ ਟਕਰਾਅ ਵਜੋਂ ਦਰਸਾਉਣ ਲਈ ਕੋਸ਼ਿਸ਼ ਕਰ ਸਕਦੇ ਹਨ।
ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਅਫ਼ਗ਼ਾਨ ਦੂਤਘਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਵਿੱਚ ਅਫ਼ਗ਼ਾਨ ਨਾਗਰਿਕਾਂ ਲਈ, ਦੂਤਾਵਾਸ ਅਫ਼ਗ਼ਾਨ ਮਿਸ਼ਨ ਦੀ ਸਮਝ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕਰਦਾ ਹੈ। ਹਾਲਾਂਕਿ, ਅਸੀਂ ਸਰੋਤਾਂ ਦੀ ਘਾਟ ਤੇ ਕਾਬੁਲ ਵਿੱਚ ਇੱਕ ਜਾਇਜ਼ ਸਰਕਾਰ ਦੀ ਅਣਹੋਂਦ ਦੇ ਬਾਵਜੂਦ ਅਫ਼ਗ਼ਾਨ ਲੋਕਾਂ ਦੀ ਬਿਹਤਰੀ ਲਈ ਅਣਥੱਕ ਕੰਮ ਕੀਤਾ ਹੈ। ਇਸ ਦੇ ਬਾਵਜੂਦ ਭਾਰਤ ਵਿੱਚ ਅਫ਼ਗ਼ਾਨ ਭਾਈਚਾਰੇ ਵਿੱਚ ਪਿਛਲੇ 2 ਸਾਲ ਅਤੇ 3 ਮਹੀਨਿਆਂ ਵਿੱਚ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਦੇ ਦੇਸ਼ ਛੱਡਣ ਨਾਲ ਕਾਫੀ ਗਿਰਾਵਟ ਆਈ ਹੈ।
ਅਗਸਤ 2021 ਤੋਂ ਅਫਗਾਨੀਆਂ ਦੀ ਗਿਣਤੀ ਅੱਧੀ ਰਹਿ ਗਈ
ਅਫਗਾਨ ਦੂਤਾਵਾਸ ਦੇ ਅਨੁਸਾਰ, ਅਗਸਤ 2021 ਤੋਂ ਭਾਰਤ ਵਿੱਚ ਅਫ਼ਗ਼ਾਨੀਆਂ ਦੀ ਗਿਣਤੀ ਅੱਧੀ ਹੋ ਗਈ ਹੈ। ਇਸ ਸਮੇਂ ਦੌਰਾਨ ਬਹੁਤ ਹੀ ਸੀਮਤ ਨਵੇਂ ਵੀਜ਼ੇ ਜਾਰੀ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਨਵੀਂ ਦਿੱਲੀ ਵਿੱਚ ਅਫ਼ਗ਼ਾਨ ਦੂਤਘਰ ਨੂੰ ਸਾਬਕਾ ਅਫ਼ਗ਼ਾਨ ਰਾਸ਼ਟਰਪਤੀ ਅਸ਼ਰਫ ਗ਼ਨੀ ਦੀ ਪਿਛਲੀ ਸਰਕਾਰ ਦੁਆਰਾ ਨਿਯੁਕਤ ਸਟਾਫ ਦੀ ਮਦਦ ਨਾਲ ਭਾਰਤੀ ਅਧਿਕਾਰੀਆਂ ਦੀ ਆਗਿਆ ਨਾਲ ਚਲਾਇਆ ਜਾਂਦਾ ਸੀ। ਹਾਲਾਂਕਿ, ਇਸ ਤੋਂ ਬਾਅਦ ਭਾਰਤ ਨੇ ਅਗਸਤ 2021 ਵਿੱਚ ਅਫ਼ਗ਼ਾਨਿਸਤਾਨ ਵਿੱਚ ਸੱਤਾ 'ਤੇ ਕਾਬਜ਼ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ।
ਭਾਰਤ ਨੇ ਦੋ ਸਾਲ ਪਹਿਲਾਂ ਅਫ਼ਗ਼ਾਨਿਸਤਾਨ ਤੋਂ ਆਪਣੇ ਕਰਮਚਾਰੀਆਂ ਨੂੰ ਕੱਢਿਆ ਸੀ। ਇਸ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਕੋਈ ਵੀ ਭਾਰਤੀ ਡਿਪਲੋਮੈਟ ਮੌਜੂਦ ਨਹੀਂ ਸੀ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਅਨੁਸਾਰ, ਭਾਰਤ ਵਿੱਚ ਰਜਿਸਟਰਡ ਲਗਭਗ 40,000 ਸ਼ਰਨਾਰਥੀਆਂ ਵਿੱਚੋਂ ਇੱਕ ਤਿਹਾਈ ਅਫ਼ਗ਼ਾਨ ਹਨ। ਪਰ ਇਸ ਅੰਕੜੇ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਸੰਯੁਕਤ ਰਾਸ਼ਟਰ ਵਿੱਚ ਰਜਿਸਟਰਡ ਨਹੀਂ ਹਨ।